ਰਿਸ਼ਵਤਖੋਰੀ ਦੇ ਇਕ ਹੋਰ ਮਾਮਲੇ 'ਚ ਖਾਲਿਦਾ ਜ਼ਿਆ ਨੂੰ 7 ਸਾਲਾਂ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਾਂਗਲਾ ਦੇਸ਼ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਇਕ ਬਹੁਤ ਵੱਡਾ ਝੱਟਕਾ ਦਿਤਾ ਹੈ। ਦੱਸ ਦਈਏ ਕਿ ਅਦਾਲਤ ਨੇ ਸੋਮਵਾਰ ਨੂੰ ਰਿਸ਼ਵਤਖੋਰੀ...

Khaleda Zia

ਢਾਕਾ (ਪੀਟੀਆਈ): ਬਾਂਗਲਾ ਦੇਸ਼ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਇਕ ਬਹੁਤ ਵੱਡਾ ਝੱਟਕਾ ਦਿਤਾ ਹੈ। ਦੱਸ ਦਈਏ ਕਿ ਅਦਾਲਤ ਨੇ ਸੋਮਵਾਰ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿਚ ਖਾਲਿਦਾ ਜ਼ਿਆ ਨੂੰ 7 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਮਾਮਲਾ ਜ਼ਿਆ ਦੇ ਪਤੀ ਅਤੇ ਦੇਸ਼ ਦੇ ਸਵਰਗਵਾਸੀ ਰਾਸ਼ਟਰਪਤੀ ਜ਼ਿਆ ਉਰ ਰਹਿਮਾਨ  ਦੇ ਨਾਮ 'ਤੇ ਸਥਾਪਤ ਇਕ ਚੈਰੀਟੇਬਲ ਟਰੱਸਟ ਦੇ ਪੈਸਿਆਂ ਦੀ ਹੇਰਾ-ਫੇਰੀ ਨਾਲ ਜੁੜਿਆ ਹੈ।ਦੱਸ ਦਈਏ ਕਿ ਜ਼ਿਆ (73) ਪਹਿਲਾਂ ਹੀ ਇਕ ਅਨਾਥ ਆਸ਼ਰਮ ਦੇ ਪੈਸਿਆਂ ਦੀ ਹੇਰਾ-ਫੇਰੀ ਨਾਲ ਜੁੜੇ ਇਕ ਮਾਮਲੇ ਵਿਚ ਫਰਵਰੀ 'ਚ ਦੋਸ਼ੀ ਕਰਾਰ

ਦਿਤੇ ਜਾਣ ਤੋਂ ਬਾਅਦ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ । ਦੱਸ ਦਈਏ ਕਿ ਨਵੀਂ ਸਜ਼ਾ ਜ਼ਿਆ ਚੈਰੀਟੇਬਲ ਟਰੱਸਟ ਮਾਮਲੇ ਨਾਲ ਸਬੰਧਤ ਹੈ ਅਤੇ ਦਸੰਬਰ ਵਿਚ ਹੋਣ ਵਾਲੇ ਆਮ ਚੋਣਾਂ ਤੋਂ ਪਹਿਲਾਂ ਸੁਣਾਈ ਹੈ। ਮਾਮਲੇ  ਦੇ ਮੁਤਾਬਕ ਜ਼ਿਆ ਅਤੇ ਤਿੰਨ ਹੋਰ ਲੋਕਾਂ ਨੇ ਆਪਣੀ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਹੋਏ ਟਰੱਸਟ ਲਈ ਅਣਪਛਾਤੇ ਲੋਕਾਂ ਤੋਂ 3,75,000 ਡਾਲਰ ਇਕਠੇ ਕੀਤੇ। ਜੱਜ ਮੁਹੰਮਦ ਅਖ਼ਤਰੂਜ਼ਾਮਨ ਨੇ ਢਾਕੇ ਦੇ ਨਜ਼ੀਮੁਦੀਨ ਇਲਾਕੇ ਵਿਚ ਸਥਿਤ ਸਾਬਕਾ ਕੇਂਦਰੀ ਜੇਲ੍ਹ ਵਿਚ ਬਣਾਈ ਗਈ ਅਸਥਾਈ ਅਦਾਲਤੀ ਕੰਪਲੈਕਸ ਵਿਚ ਇਹ ਫੈਸਲਾ ਸੁਣਾਇਆ।

ਜੇਲ੍ਹ ਅਧਿਕਾਰੀ ਸਾਬਕਾ ਪ੍ਰਧਾਨ ਮੰਤਰੀ ਨੂੰ ਅਦਾਲਤ ਵਿਚ ਪੇਸ਼ ਕਰਨ ਵਿਚ ਵਾਰ-ਵਾਰ ਫੇਲ ਰਹੀ ਜਿਸ ਤੋਂ ਬਾਅਦ ਮਾਮਲੇ ਵਿਚ ਆਖਰੀ ਸੁਣਵਾਈ ਉਨ੍ਹਾਂ ਦੀ ਗੈਰਹਾਜਰੀ ਵਿਚ ਹੋਈ । ਦੱਸ ਦਈਏ ਕਿ ਜ਼ਿਆ ਨੇ ਹਾਲ ਹੀ 'ਚ ਅਦਾਲਤ ਵਿਚ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਹੱਥ ਅਤੇ ਪੈਰ ਹੌਲੀ-ਹੌਲੀ ਸੁੰਨ ਪੈ ਰਹੇ ਹਨ। ਰੋਕਥਾਮ ਕਮਿਸ਼ਨ ਨੇ ਜ਼ਿਆ ਚੈਰੀਟੇਬਲ ਟਰੱਸਟ ਨਾਲ ਜੁੜਿਆ ਰਿਸ਼ਵਤ ਲੈਣ ਦਾ ਮਾਮਲਾ 2011 ਵਿਚ ਦਰਜ ਕੀਤਾ ਸੀ। ਜ਼ਿਆ ਦੇ ਰਾਜਨੀਤਕ ਮਾਮਲੀਆਂ ਦੇ ਸਾਬਕਾ ਸਕੱਤਰ ਹਰਿਸ਼ ਚੌਧਰੀ,  ਉਨ੍ਹਾਂ  ਦੇ  ਸਾਬਕਾ ਸਾਥੀ ਅਤੇ ਬੀਆਈਡਬਲਿਊਟੀਏ

(ਬਾਂਗਲਾ ਦੇਸ਼ ਇਨਲੈਂਡ ਵਾਟਰ ਟਰਾਂਸਪੋਰਟ ਅਥਾਰਿਟੀ) ਦੇ ਸਾਬਕਾ ਕਾਰਜਕਰਤਾ ਨਿਦੇਸ਼ਕ ਜ਼ਿਆ ਉਲ ਇਸਲਾਮ ਮੁੰਨਾ ਅਤੇ ਢਾਕੇ ਦੇ ਸਾਬਕਾ ਮੇਅਰ ਸਾਦਿਕ ਹੁਸੈਨ ਖੋਕਾ ਦੇ ਨਿਜ਼ੀ ਸਕੱਤਰ ਮੋਨਿਰੁਲ ਇਸਲਾਮ ਖਾਨ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਗਏ ਜਿਸ 'ਚ ਤਿੰਨ ਹੋਰ ਲੋਕਾਂ ਵੀ ਸ਼ਾਮਿਲ ਹਨ ।  ਜ਼ਿਆ ਦੀ ਪਾਰਟੀ ਬੀਏਨਪੀ ਨੇ ਕਿਹਾ ਕਿ ਦੋਨਾਂ ਮਾਮਲੇ ਰਾਜਨੀਤਕ ਰੂਪ ਤੋਂ ਪ੍ਰੇਰਿਤ ਹਨ ।