ਬਾਗਦਾਦੀ ਤੋਂ ਬਾਅਦ ਉਸਦਾ ਉਤਰਾਧਿਕਾਰੀ ਵੀ ਮਾਰਿਆ ਗਿਆ, ਟਰੰਪ ਵੱਲੋਂ ਪੁਸ਼ਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਨੇ ਆਈਐਸਆਈਐਸ ਚੀਫ਼ ਅੱਬੂ ਬਕਰ ਅਲ ਬਗਦਾਦੀ ਦੇ ਸੰਭਾਵਿਤ...

Trump

ਨਿਊਯਾਰਕ: ਅਮਰੀਕਾ ਨੇ ਆਈਐਸਆਈਐਸ ਚੀਫ਼ ਅੱਬੂ ਬਕਰ ਅਲ ਬਗਦਾਦੀ ਦੇ ਸੰਭਾਵਿਤ ਉਤਰਾਧਿਕਾਰੀ ਨੂੰ ਵੀ ਏਅਰਸਟ੍ਰਾਈਕ ਵਚਿ ਮਾਰ ਦਿੱਤਾ ਹੈ। ਇਸਦੀ ਪੁਸ਼ਟੀ ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕੀਤੀ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਬਗਦਾਦੀ ਦੇ ਨੰਬਰ ਇਕ ਉਤਰਾਧਿਕਾਰੀ ਨੂੰ ਵੀ ਢੇਰ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਸੰਯੁਕਤ ਰਾਜ ਅਮਰੀਕਾ ਦੇ ਨਾਲ ਇਸਲਾਮਿਕ ਸਟੇਟ ਨਾਲ ਮੁਕਾਬਲਾ ਕਰਨ ਵਾਲੇ ਕੁਰਦਿਸ਼ ਲੀਡਰਸ਼ਿਪ ਮਿਲਸ਼ੀਆ ਦੇ ਪ੍ਰਮੁੱਖ ਮਜਲੂਮ ਆਬਦੀ ਨੇ ਟਵੀਟਰ ਉਤੇ ਦਿੱਤੀ। ਅਲ-ਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਤੋਂ ਬਾਅਦ ਬਗਦਾਦੀ ਦੁਨੀਆਂ ਦਾ ਸਭ ਤੋਂ ਵੱਡਾ ਅਤਿਵਾਦੀ ਸੀ। ਉਤਰ-ਪੱਛਮੀ ਸੀਰੀਆ ਵਿਚ ਅਮਰੀਕਾ ਦੇ ਰਾਤ ਭਰ ਚੱਲੇ ਵਿਸ਼ੇਸ਼ ਅਭਿਆਨਾਂ ਵਿਚ ਉਹ ਮਾਰਿਆ ਗਿਆ। ਬਗਦਾਦੀ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕੀਤੀ ਸੀ।

ਡੋਨਾਲਡ ਟਰੰਪ ਨੇ ਐਤਵਾਰ ਦੱਸਿਆ ਕਿ ਬਗਦਾਦੀ ਸੁਰੰਗ ਵਿਚ ਲੁਕਿਆ ਹੋਇਆ ਸੀ ਜੋ ਅਮਰੀਕੀ ਫ਼ੌਜ ਦੇ ਹਮਲੇ ਵਿਚ ਮਾਰਿਆ ਗਿਆ। ਹਮਲੇ ਵਿਚ ਬਗਦਾਦੀ ਦੇ ਨਾਲ ਉਸਦੇ ਤਿੰਨ ਬੱਚੇ ਵੀ ਮਾਰਾ ਗਏ। ਡੋਨਾਲਡ ਟਰੰਪ ਨੇ ਸਟੇਟਮੈਂਟ ਜਾਰੀ ਕਰ ਕਿਹਾ ਸੀ, ਉਹ (ਬਗਦਾਦੀ) ਕਿਸੇ ਕਾਇਰ ਦੀ ਤਰ੍ਹਾਂ ਮਾਰਿਆ ਗਿਆ। ਕੁੱਤੇ ਦੀ ਮੌਤ ਮਾਰਿਆ ਗਿਆ। ਹੁਣ ਦੁਨੀਆਂ ਹੋਰ ਵੀ ਸੁਰੱਖਿਅਤ ਹੋ ਗਈ ਹੈ। ਗਾਡ-ਬਲੈਸ ਅਮਰੀਕਾ, ਅਬੂ ਬਕਰ ਅਲ ਬਗਦਾਦੀ ਮਾਰਿਆ ਗਿਆ।