ਪਾਕਿਸਤਾਨ ਨੇ ਪੁਲਵਾਮਾ ਹਮਲੇ ਨੂੰ ਕਬੂਲਿਆ, ਮੰਤਰੀ ਫ਼ਵਾਦ ਚੌਧਰੀ ਨੇ ਦਸਿਆ ਵੱਡੀ ਪ੍ਰਾਪਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਏਐੱਨਆਈ ਨੇ ਟਵਿੱਟ ਰਾਹੀਂ ਦਿਤੀ ਜਾਣਕਾਰੀ

Fawad Chaudhry

ਇਸਲਾਮਾਬਾਦ : ਪਾਕਿਸਤਾਨ ਸਰਕਾਰ ਦੇ ਮੰਤਰੀ ਫਵਾਦ ਚੌਧਰੀ ਨੇ ਸੰਸਦ ਵਿਚ ਮੰਨਿਆ ਹੈ ਕਿ ਪੁਲਵਾਮਾ ਅੱਤਵਾਦੀ ਹਮਲਾ ਇਮਰਾਨ ਖ਼ਾਨ ਦੀ ਸਰਪ੍ਰਸਤੀ ਹੇਠ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਵਾਮਾ ਇਮਰਾਨ ਖ਼ਾਨ ਦੀ ਅਗਵਾਈ ਹੇਠ ਇਕ ਵੱਡੀ ਪ੍ਰਾਪਤੀ ਸੀ। ਇਹ ਜਾਣਕਾਰੀ ਏਐੱਨਆਈ ਨੇ ਇੱਕ ਟਵਿੱਟ ਰਾਹੀਂ ਦਿੱਤੀ ਹੈ। ਇਸ ਟਵਿੱਟ 'ਚ ਇੱਕ ਵੀਡੀਓ ਵੀ ਹੈ ਜਿਸ ਵਿੱਚ ਫਵਾਦ ਚੌਧਰੀ ਸੰਸਦ ਵਿੱਚ ਸੰਬੋਧਨ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ 14 ਫਰਵਰੀ 2019 ਨੂੰ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਿਲੇ ਉੱਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ ਸੀਆਰਪੀਐਫ ਦੇ 40 ਜਵਾਨ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤ ਨੇ ਬਾਲਾਕੋਟ ਵਿੱਚ ਇੱਕ ਹਵਾਈ ਹਮਲੇ ਦੌਰਾਨ ਅੱਤਵਾਦੀ ਲਾਂਚਪੈਡ ਨੂੰ ਖ਼ਤਮ ਕਰ ਦਿੱਤਾ ਸੀ।

ਹਵਾਈ ਹਮਲੇ ਵਿਚ ਵੱਡੀ ਗਿਣਤੀ ਵਿਚ ਅੱਤਵਾਦੀ, ਟ੍ਰੇਨਰ ਅਤੇ ਸੀਨੀਅਰ ਕਮਾਂਡਰ ਮਾਰੇ ਗਏ ਸਨ। ਇਹ ਕੈਂਪ ਮਸੂਦ ਅਜ਼ਹਰ ਦੇ ਸਾਲਾ ਮੌਲਾਨਾ ਯੂਸਫ਼ ਅਜ਼ਹਰ ਚਲਾ ਰਿਹਾ ਸੀ।