ਸਪੇਨ ਦੇ ਜੋੜੇ ਨੇ 157 ਸ਼ਬਦਾਂ ਦਾ ਰੱਖਿਆ ਧੀ ਦਾ ਨਾਮ, ਵਿਭਾਗ ਨੇ ਕਿਹਾ ਕਿ - 25 ਸ਼ਬਦਾਂ ਤੱਕ ਸੀਮਤ ਕਰੋ

ਏਜੰਸੀ

ਖ਼ਬਰਾਂ, ਕੌਮਾਂਤਰੀ

ਜੇਕਰ ਉਹ ਕਾਨੂੰਨੀ ਤੌਰ 'ਤੇ ਆਪਣੀ ਧੀ ਦਾ ਨਾਮ ਦਰਜ ਕਰਵਾਉਣਾ ਚਾਹੁੰਦੇ ਹਨ ਤਾਂ ਇਸ ਨੂੰ 25 ਸ਼ਬਦਾਂ ਤੱਕ ਸੀਮਤ ਕੀਤਾ ਜਾਵੇ

The Spanish couple kept the daughter's name to 157 words

ਮੈਡ੍ਰਿਡ -  ਸਪੇਨ ਦੇ ਰਾਜਾ ਅਤੇ ਮਹਾਰਾਣੀ - ਡਿਊਕ ਫਰਨਾਂਡੋ ਫਿਟਜ਼ ਜੇਮਸ ਸਟੂਅਰਟ ਅਤੇ ਡਚੇਸ ਸੋਫੀਆ ਪਾਲਾਜ਼ੁਏਲੋ ਨੇ ਆਪਣੀ ਧੀ ਦਾ ਨਾਮ 157 ਅੱਖਰਾਂ ਦਾ ਰੱਖਿਆ ਹੈ। ਹਾਲ ਹੀ ਵਿਚ ਪੈਦਾ ਹੋਈ ਧੀ ਦਾ ਨਾਂ 'ਸੋਫੀਆ ਫਰਨਾਂਡੋ ਡੋਲੋਰੇਸ ਕੇਏਟਾਨਾ ਟੇਰੇਸਾ ਐਂਜੇਲਾ ਡੇ ਲਾ ਕਰੂਜ਼ ਮਿਕਾਇਲਾ ਡੇਲ ਸੈਂਟੀਸਿਮੋ ਸੈਕਰਾਮੈਂਟੋ ਡੇਲ ਪਰਪੇਟੂਓ ਸੋਕੋਰੋ ਡੇ ਲਾ ਸੈਂਟੀਸਿਮਾ ਤ੍ਰਿਨੀਦਾਦ ਵਾਈ ਡੇ ਟੋਡੋਸ ਲੋਸ ਸੈਂਟੋਸ'  ਰੱਖਿਆ ਗਿਆ ਹੈ।

ਇਹ ਨਾਮ ਇੰਨਾ ਲੰਬਾ ਹੈ ਕਿ ਡਿਊਕ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਕਾਨੂੰਨੀ ਤੌਰ 'ਤੇ ਆਪਣੀ ਧੀ ਦਾ ਨਾਮ ਦਰਜ ਕਰਵਾਉਣਾ ਚਾਹੁੰਦੇ ਹਨ ਤਾਂ ਇਸ ਨੂੰ 25 ਸ਼ਬਦਾਂ ਤੱਕ ਸੀਮਤ ਕੀਤਾ ਜਾਵੇ। ਅਧਿਕਾਰੀਆਂ ਨੇ ਕਿਹਾ, 'ਸਾਰੇ ਨਿਯਮਾਂ ਤੋਂ ਪਰੇ ਹੋ ਕੇ ਇੰਨੇ ਵੱਡੇ ਨਾਮ ਨਾਲ ਲੜਕੀ ਦਾ ਨਾਮ ਰਜਿਸਟਰੀ 'ਚ ਦਰਜ ਨਹੀਂ ਕਰਵਾਇਆ ਜਾ ਸਕੇਗਾ।'