ਉੱਤਰੀ ਗਾਜ਼ਾ ’ਚ ਇਜ਼ਰਾਇਲੀ ਹਮਲੇ ਕਾਰਨ 60 ਲੋਕਾਂ ਦੀ ਮੌਤ : ਫਲਸਤੀਨੀ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

17 ਹੋਰ ਲੋਕ ਲਾਪਤਾ

60 people died due to Israeli attack in northern Gaza: Palestinian official

ਦੀਰ ਅਲ-ਬਾਲਾ (ਗਾਜ਼ਾ ਪੱਟੀ): ਗਾਜ਼ਾ ਪੱਟੀ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਵਿਸਥਾਪਿਤ ਲੋਕਾਂ ਦੀ ਰਿਹਾਇਸ਼ ਵਾਲੀ ਇਕ ਇਮਾਰਤ ’ਤੇ ਇਜ਼ਰਾਈਲ ਦੇ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 60 ਹੋ ਗਈ ਹੈ।

ਮੰਤਰਾਲੇ ਦੇ ਫੀਲਡ ਹਸਪਤਾਲ ਵਿਭਾਗ ਦੇ ਡਾਇਰੈਕਟਰ ਡਾਕਟਰ ਮਰਵਾਨ ਅਲ-ਹਮਸ ਨੇ ਇਕ ਪ੍ਰੈਸ ਕਾਨਫਰੰਸ ਵਿਚ ਮੰਗਲਵਾਰ ਨੂੰ ਹੋਏ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਦਾ ਐਲਾਨ ਕੀਤਾ। ਉਨ੍ਹਾਂ ਦਸਿਆ ਕਿ 17 ਹੋਰ ਲੋਕ ਲਾਪਤਾ ਹਨ। ਇਹ ਹਮਲਾ ਇਜ਼ਰਾਈਲ ਦੀ ਸਰਹੱਦ ਨੇੜੇ ਉੱਤਰੀ ਸ਼ਹਿਰ ਬੇਤ ਲਹੀਆ ’ਚ ਹੋਇਆ, ਜਿੱਥੇ ਇਜ਼ਰਾਈਲ ਪਿਛਲੇ ਤਿੰਨ ਹਫਤਿਆਂ ਤੋਂ ਵੱਡੀ ਮੁਹਿੰਮ ਚਲਾ ਰਿਹਾ ਹੈ।