Beirut News: ਹਿਜ਼ਬੁੱਲਾ ਨੇ ਨਈਮ ਕਾਸਿਮ ਨੂੰ ਚੁਣਿਆ ਅਪਣਾ ਨਵਾਂ ਲੀਡਰ

ਏਜੰਸੀ

ਖ਼ਬਰਾਂ, ਕੌਮਾਂਤਰੀ

 Beirut News: ਨਸਰੁੱਲਾ ਦੀ ਮੌਤ ਦੀ ਖਬਰ 27 ਸਤੰਬਰ ਨੂੰ ਸਾਹਮਣੇ ਆਈ ਸੀ

Hezbollah chose Naeem Qasim as its new leader

 

 Beirut News: ਲੇਬਨਾਨ ਦੇ ਹਿਜ਼ਬੁੱਲਾ ਕੱਟੜਪੰਥੀ ਸਮੂਹ ਨੇ ਆਪਣੇ ਨਵੇਂ ਨੇਤਾ ਦੇ ਨਾਮ ਦਾ ਐਲਾਨ ਕੀਤਾ ਹੈ। ਸਮੂਹ ਨੇ ਨਈਮ ਕਾਸਿਮ ਨੂੰ ਆਪਣਾ ਨਵਾਂ ਨੇਤਾ ਚੁਣਿਆ ਹੈ। ਕਾਸਿਮ ਨਸਰੁੱਲਾ ਦੀ ਥਾਂ ਲੈਣਗੇ। ਜੋ ਪਿਛਲੇ ਮਹੀਨੇ ਇਜ਼ਰਾਇਲੀ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ। ਇਹ ਜਾਣਕਾਰੀ ਹਿਜ਼ਬੁੱਲਾ ਨੇ ਦਿੱਤੀ। ਕਾਸਿਮ ਲੰਬੇ ਸਮੇਂ ਤੋਂ ਨਸਰੁੱਲਾ ਦਾ ਸਹਾਇਕ ਸੀ। ਨਸਰੁੱਲਾ ਦੀ ਮੌਤ ਤੋਂ ਬਾਅਦ, ਉਹ ਇਸ ਕੱਟੜਪੰਥੀ ਸਮੂਹ ਦੇ ਕਾਰਜਕਾਰੀ ਨੇਤਾ ਵਜੋਂ ਕੰਮ ਕਰ ਰਿਹਾ ਹੈ।

ਹਿਜ਼ਬੁੱਲਾ ਨੇ ਹਾਸਿਮ ਨਸਰੱਲਾ ਦੀ ਮੌਤ ਤੋਂ ਇਕ ਮਹੀਨੇ ਬਾਅਦ ਆਪਣੇ ਨਵੇਂ ਨੇਤਾ ਦੇ ਨਾਂ ਦਾ ਐਲਾਨ ਕੀਤਾ ਹੈ। ਨਸਰੁੱਲਾ ਦੀ ਮੌਤ ਦੀ ਖਬਰ 27 ਸਤੰਬਰ ਨੂੰ ਸਾਹਮਣੇ ਆਈ ਸੀ। ਅਗਲੇ ਦਿਨ, 28 ਸਤੰਬਰ ਨੂੰ, ਹਿਜ਼ਬੁੱਲਾ ਨੇ ਨਸਰੁੱਲਾ ਦੀ ਹੱਤਿਆ ਦੀ ਪੁਸ਼ਟੀ ਕੀਤੀ।

ਸਮੂਹ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਿਜ਼ਬੁੱਲਾ ਦੀ ਫੈਸਲਾ ਲੈਣ ਵਾਲੀ ਸ਼ੂਰਾ ਕੌਂਸਲ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਨਸਰੁੱਲਾ ਦੇ ਉਪ ਨੇਤਾ, ਕਾਸਿਮ ਨੂੰ ਆਪਣਾ ਨਵਾਂ ਸਕੱਤਰ ਜਨਰਲ ਚੁਣਿਆ ਹੈ। ਹਿਜ਼ਬੁੱਲਾ ਨੇ ਜਿੱਤ ਪ੍ਰਾਪਤ ਹੋਣ ਤੱਕ ਨਸਰੁੱਲਾ ਦੀਆਂ ਨੀਤੀਆਂ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ।

ਦੱਸ ਦਈਏ ਕਿ ਨਸਰੁੱਲਾ ਦੀ ਮੌਤ ਤੋਂ ਬਾਅਦ ਹਿਜ਼ਬੁੱਲਾ ਨੇ ਹਾਸ਼ਿਮ ਸਫੀਦੀਨ ਨੂੰ ਗਰੁੱਪ ਦਾ ਨੇਤਾ ਚੁਣਿਆ ਸੀ ਪਰ ਨਸਰੁੱਲਾ ਦੀ ਮੌਤ ਦੇ 6 ਦਿਨ ਬਾਅਦ ਹੀ ਹਾਸ਼ਿਮ ਸਫੀਦੀਨ ਇਜ਼ਰਾਇਲੀ ਹਮਲੇ 'ਚ ਮਾਰਿਆ ਗਿਆ ਸੀ। ਹੁਣ ਸਫੀਦੀਨ ਦੀ ਮੌਤ ਦੇ 23 ਦਿਨ ਬਾਅਦ ਨਈਮ ਕਾਸਿਮ ਦਾ ਨਾਂ ਸਾਹਮਣੇ ਆਇਆ ਹੈ।