ਨਾਬਾਲਿਗ ਦੀ ਹੱਤਿਆ ਲਈ 3 ਪੁਲਿਸ ਮੁਲਾਜ਼ਮਾਂ ਨੂੰ 40 ਸਾਲ ਦੀ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫਿਲੀਪੀਨਜ਼ ਵਿਚ ਇਕ ਨਾਬਾਲਿਗ ਦੀ ਹੱਤਿਆ ਦੇ ਚਰਚਿਤ ਮਾਮਲੇ ਵਿਚ ਵੀਰਵਾਰ ਨੂੰ ਤਿੰਨ ਪੁਲਸਕਰਮੀ ਦੋਸ਼ੀ ਪਾਏ ਗਏ। ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਦੁਆਰਾ ਨਸ਼ੀਲੇ ਪਦਾਰਥ ...

police officers Arnel Oares, Jerwin Cruz and Jeremias Pereda

ਮਨੀਲਾ (ਭਾਸ਼ਾ) :-  ਫਿਲੀਪੀਨਜ਼ ਵਿਚ ਇਕ ਨਾਬਾਲਿਗ ਦੀ ਹੱਤਿਆ ਦੇ ਚਰਚਿਤ ਮਾਮਲੇ ਵਿਚ ਵੀਰਵਾਰ ਨੂੰ ਤਿੰਨ ਪੁਲਸਕਰਮੀ ਦੋਸ਼ੀ ਪਾਏ ਗਏ। ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਦੁਆਰਾ ਨਸ਼ੀਲੇ ਪਦਾਰਥ ਦੇ ਵਿਰੁੱਧ ਲੜਾਈ ਸ਼ੁਰੂ ਕਰਨ ਤੋਂ ਬਾਅਦ ਸੁਰੱਖਿਆਕਰਮੀਆਂ ਨੂੰ ਅਪਰਾਧੀ ਠਹਰਾਉਣ ਦਾ ਇਹ ਪਹਿਲਾ ਮਾਮਲਾ ਹੈ।

ਸੂਤਰਾਂ ਮੁਤਾਬਕ ਕੈਲੁਕੇਨ ਖੇਤਰੀ ਟ੍ਰਾਇਲ ਕੋਰਟ ਨੇ ਅਧਿਕਾਰੀਆਂ ਆਰਨਲ ਓਆਰੇਸ, ਜੇਰੇਮਿਆਸ ਪੇਰੇਡਾ ਅਤੇ ਜੇਰਵਿਨ ਕਰੂਜ ਨੂੰ ਅਗਸਤ 2017 ਵਿਚ ਮਨੀਲਾ ਦੇ ਬਾਹਰ 17 ਸਾਲ ਕਿਆਨ ਡੇਲੋਸ ਸੈਂਟੋਸ ਦੀ ਇਕ ਨਸ਼ਾ ਵਿਰੋਧੀ ਮੁਹਿੰਮ ਵਿਚ ਹੱਤਿਆ ਕਰਨ ਦੇ ਮਾਮਲੇ ਵਿਚ ਬਿਨਾਂ ਪੈਰੋਲ ਦੇ 40 ਸਾਲ ਤੱਕ ਜੇਲ੍ਹ ਵਿਚ ਰਹਿਣ ਦੀ ਸਜ਼ਾ ਸੁਣਾਈ ਅਤੇ ਉਨ੍ਹਾਂ ਨੂੰ 345,000 ਪੇਸੋ (6,580 ਡਾਲਰ) ਮੁਆਵਜ਼ਾ ਦੇ ਤੌਰ ਉੱਤੇ ਦੇਣ ਦਾ ਵੀ ਆਦੇਸ਼ ਦਿਤਾ।

ਅਧਿਕਾਰੀਆਂ ਨੂੰ ਹਾਲਾਂਕਿ ਸਬੂਤ ਦੇ ਨਾਲ ਛੇੜਛਾੜ ਕਰਨ ਦਾ ਦੋਸ਼ੀ ਨਹੀਂ ਪਾਇਆ ਗਿਆ। ਨਾਬਾਲਿਗ ਕਿਆਨ ਡੇਲੋਸ ਸੈਂਟੋਸ ਦੀ ਲਾਸ਼ ਦੇ ਕੋਲ 'ਸ਼ਾਬੂ' (ਇਕ ਸਸਤਾ ਅਤੇ ਵੱਡੀ ਮਾਤਰਾ ਵਿਚ ਇਸਤੇਮਾਲ ਹੋਣ ਵਾਲਾ ਨਸ਼ੀਲਾ ਪਦਾਰਥ) ਦੇ ਦੋ ਸੈਸ਼ੇ ਅਤੇ ਇਕ ਬੰਦੂਕ ਪਾਈ ਗਈ ਸੀ। ਫਿਲੀਪੀਨਜ਼ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਚਿਟੋ ਗੈਸਕੋਨ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਕਿਆਨ ਦੇ ਹਤਿਆਰਿਆਂ ਨੂੰ ਟ੍ਰਾਇਲ ਕੋਰਟ ਦੁਆਰਾ ਅਪਰਾਧੀ ਠਹਿਰਾਏ ਜਾਣ ਦੇ ਫੈਸਲੇ ਦਾ ਸਵਾਗਤ ਕਰਦੇ ਹਨ

ਅਤੇ ਇਸ ਮਾਮਲੇ ਵਿਚ ਨਿਆਂ ਦਵਾਉਣ ਵਿਚ ਮਦਦ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਅਦਾ ਕਰਦੇ ਹਾਂ, ਖਾਸ ਕਰ ਸਾਹਸੀ ਚਸ਼ਮਦੀਦ ਗਵਾਹਾਂ, ਗਿਰਜਾ ਘਰ ਦੇ ਕਰਮਚਾਰੀਆਂ, ਮਾਨਵੀ ਅਧਿਕਾਰਾਂ ਦੀ ਰੱਖਿਆਕਰਤਾ, ਜਾਂਚ ਕਰਤਾ ਅਤੇ ਵਕੀਲਾਂ ਦਾ, ਜਿਨ੍ਹਾਂ ਨੇ ਅਪਣਾ ਕਰਤੱਵ ਨਿਭਾਇਆ। ਅਧਿਕਾਰੀਆਂ ਨੇ ਇਲਜ਼ਾਮ ਲਗਾਇਆ ਸੀ ਕਿ ਸੈਂਟੋਸ ਇਕ ਨਸ਼ੀਲਾ ਪਦਾਰਥ ਤਸਕਰ ਸੀ ਪਤ ਮੁੰਡੇ ਦੇ ਪਰਵਾਰ ਨੇ ਇਸ ਇਲਜ਼ਾਮ ਨੂੰ ਸਾਫ਼ ਤੌਰ ਉੱਤੇ ਨਕਾਰ ਦਿਤਾ, ਜਿਸ ਦਾ ਕੋਈ ਪ੍ਰਮਾਣ ਨਹੀਂ ਸੀ।