ਉਇਗਰ ਮੁਸਲਮਾਨਾਂ 'ਤੇ ਕਹਿਰ ਢਾਹ ਰਿਹਾ ਹੈ ਚੀਨ! ਹੁਣ ਬੱਚਿਆਂ ਨੂੰ ਮਾਪਿਆ ਤੋਂ ਕੀਤਾ ਵੱਖ!

ਏਜੰਸੀ

ਖ਼ਬਰਾਂ, ਕੌਮਾਂਤਰੀ

ਲੱਖਾਂ ਉਇਗਰ ਮੁਸਲਮਾਨਾਂ ਨੂੰ ਰੱਖਿਆ ਗਿਆ ਹੈ ਡਿਟੈਂਸ਼ਨ ਕੈਂਪਾ ਵਿਚ

File Photo

ਨਵੀਂ ਦਿੱਲੀ : ਲੱਖਾਂ ਉਇਗਰ ਮੁਸਲਮਾਨਾਂ ਨੂੰ ਚੀਨ ਨੇ ਡਿਟੈਂਸ਼ਨ ਕੈਪਾਂ ਵਿਚ ਰੱਖਿਆ ਹੈ। ਸ਼ੁਰੂ ਵਿਚ ਚੀਨ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਪਰ ਬਾਅਦ ਖੁਦ ਵੀ ਸਵੀਕਾਰ ਕਰ ਲਿਆ ਕਿ ਉਹ ਮੁਸਲਮਾਨਾਂ ਨੂੰ ਕਿੱਤਾਮੁਖੀ ਸਿਖਲਾਈ ਲਈ ਕੈਂਪਾ ਵਿਚ ਭੇਜ ਰਿਹਾ ਹੈ। ਹਾਲਾਕਿ ਇਸ ਦਾ ਮੱਕਸਦ ਮੁਸਲਮਾਨਾਂ ਦੀ ਕੱਟੜਤਾਂ ਨੂੰ ਖਤਮ ਕਰਨਾ ਅਤੇ ਮੁਸਲਿਮ ਸਮਾਜ ਦਾ ਦਮਨ ਕਰਨਾ ਹੈ। ਡਿਟੈਂਸ਼ਨ ਸੈਂਟਰ ਵਿਚ ਭੇਜੇ ਗਏ ਮੁਸਲਮਾਨਾਂ ਦੇ ਬੱਚਿਆਂ ਨੂੰ ਚੀਨ ਦੇ ਸਰਕਾਰੀ ਬੋਰਡਿੰਗ ਸਕੂਲ ਵਿਚ ਰੱਖਿਆ ਗਿਆ ਹੈ। ਤਾਂਕਿ ਉਨ੍ਹਾਂ ਵਿਚ ਬਚਪਨ ਤੋਂ ਹੀ ਕੱਟਰਤਾ ਦੀ ਭਾਵਨਾਂ ਨੂੰ ਪਨਪਨ ਤੋਂ ਰੋਕਿਆ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਗਿਣਤੀ ਲਗਭਗ 5 ਲੱਖ ਹੈ।

ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਅਜਿਹੇ ਸੈਂਕੜਾ ਹੀ ਬੋਰਡਿੰਗ ਸਕੂਲ ਖੁਲ੍ਹੇ ਹੋਏ ਹਨ ਜਿਨ੍ਹਾਂ ਵਿਚ ਬੱਚਿਆਂ ਨੂੰ ਰੱਖਿਆ ਜਾ ਰਿਹਾ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅਜਿਹਾ ਹੀ ਇਕ ਮਾਮਲਾ ਪਹਿਲੀ ਜਮਾਤ ਵਿਚ ਪੜਨ ਵਾਲੀ ਇਕ ਛੋਟੀ ਬੱਚੀ ਦਾ ਹੈ। ਉਸ ਦੇ ਕਲਾਸ ਦੇ ਦੋਸਤ ਉਸ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹ ਪੜ੍ਹਨ-ਲਿਖਣ ਵਿਚ ਵੀ ਚੰਗੀ ਹੈ ਪਰ ਉਹ ਇੱਕਲੀ ਰੋਂਦੀ ਹੈ। ਦਰਅਸਲ ਉਹ ਆਪਣੀ ਮਾਂ ਦੇ ਕੋਲ ਜਾਣਾ ਚਾਹੁੰਦੀ ਹੈ ਜਿਸ ਨੂੰ ਕਿ ਚੀਨ ਵਿਚ ਇਕ ਡਿਟੈਂਸ਼ਨ ਕੈਂਪ ਵਿਚ ਰੱਖਿਆ ਗਿਆ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।

ਪਰ ਪ੍ਰਸ਼ਾਸਨ ਨੇ ਬੱਚੀ ਨੂੰ ਉਸ ਦੇ ਦੂਜੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੌਪਣ ਦੀ ਥਾਂ ਬੋਰਡਿੰਗ ਸਕੂਲ ਵਿਚ ਭੇਜ ਦਿੱਤਾ ਹੈ। ਰਿਪੋਰਟ ਅਨੁਸਾਰ ਬੀਤੇ ਤਿੰਨ ਸਾਲਾਂ ਵਿਚ ਲਗਭਗ 10 ਲੱਖ ਤੋਂ ਜਿਆਦਾ ਉਇਗਰ ਅਤੇ ਕਜਾਕ ਮੁਸਲਮਾਨਾਂ ਨੂੰ ਡਿਟੈਂਸ਼ਨ ਕੈਂਪਾ ਵਿਚ ਰੱਖਿਆ ਗਿਆ ਹੈ। ਇਸ ਦਾ ਮਕਸਦ ਮੁਸਲਿਮ ਆਬਾਦੀ ਦੀ ਇਸਲਾਮ ਵਿਚ ਆਸਥਾ ਨੂੰ ਕਮਜ਼ੋਰ ਕਰਨਾ ਹੈ।

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦਾ ਕਹਿਣਾ ਹੈ ਕਿ ਅਜਿਹੇ ਸਕੂਲਾਂ ਨੂੰ ਗਰੀਬ ਬੱਚਿਆ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦੇ ਪਰਿਵਾਰ ਸੁਦੂਰ ਇਲਾਕੇ ਵਿਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਨਹੀਂ ਕਰ ਸਕਦੇ। ਹਾਲਾਕਿ 2017 ਦੇ ਇਕ ਦਸਤਾਵੇਜ਼ ਅਨੁਸਾਰ ਸਰਕਾਰ ਚਾਹੁੰਦੀ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਦੂਰ ਰੱਖਿਆ ਜਾਵੇ ਤਾਂਕਿ ਉਨ੍ਹਾਂ ਦੇ ਪਰਿਵਾਰ ਦਾ ਪ੍ਰਭਾਵ ਬੱਚਿਆਂ 'ਤੇ ਨਾ ਪਵੇ।