ਪਾਕਿਸਤਾਨ 'ਚ 40 ਸਾਲਾ ਹਿੰਦੂ ਔਰਤ ਦਾ ਬੇਰਹਿਮੀ ਨਾਲ ਕਤਲ, ਸਿਰ ਕਲਮ ਕਰ ਦਿੱਤਾ ਗਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

40 ਸਾਲਾ ਹਿੰਦੂ ਔਰਤ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਗਈ ਸੀ। ਪਾਕਿ ਦੀ ਹਿੰਦੂ ਭਾਈਚਾਰੇ ਦੀ ਮਹਿਲਾ ਸੈਨੇਟਰ ਕ੍ਰਿਸ਼ਨਾ ਕੁਮਾਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ

A 40-year-old Hindu woman was brutally murdered and beheaded in Pakistan

 

ਲਾਹੌਰ- ਪਾਕਿਸਤਾਨ ਦੇ ਸਿੰਝੋਰੋ ਸ਼ਹਿਰ 'ਚ ਬੁੱਧਵਾਰ ਨੂੰ ਬੇਰਹਿਮੀ ਨਾਲ ਇੱਕ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 40 ਸਾਲਾ ਹਿੰਦੂ ਔਰਤ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਗਈ ਸੀ। ਪਾਕਿਸਤਾਨ ਦੀ ਹਿੰਦੂ ਭਾਈਚਾਰੇ ਦੀ ਪਹਿਲੀ ਮਹਿਲਾ ਸੈਨੇਟਰ ਕ੍ਰਿਸ਼ਨਾ ਕੁਮਾਰੀ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਸ ਨੇ ਦਾਅਵਾ ਕਰਦਿਆਂ ਲਿਖਿਆ, ''40 ਸਾਲਾ ਔਰਤ ਦਾ ਸਿਰ ਕਲਮ ਕਰ ਦਿੱਤਾ ਗਿਆ ਅਤੇ ਉਸ ਦੀਆਂ ਛਾਤੀਆਂ ਕੱਟ ਦਿੱਤੀਆਂ ਗਈਆਂ ਸਨ।” ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਨੇ ਕਿਹਾ ਕਿ ਪੀੜਤਾ ਦੇ ਸਰੀਰ ਅਤੇ ਚਿਹਰੇ ਦੀ ਚਮੜੀ ਉਤਾਰ ਦਿੱਤੀ ਗਈ ਸੀ। ਔਰਤ ਦੇ ਚਾਰ ਬੱਚੇ ਹਨ। ਔਰਤ ਦੀ ਪਛਾਣ ਹਿੰਦੂ ਘੱਟ ਗਿਣਤੀ ਭਾਈਚਾਰੇ ਦੀ ਦਇਆ ਭੀਲ ਵਜੋਂ ਹੋਈ ਹੈ, ਜੋ ਸਿੰਧ ਦੇ ਸਿੰਧਰੋ ਦੀ ਰਹਿਣ ਵਾਲੀ ਹੈ।
ਕ੍ਰਿਸ਼ਨਾ ਕੁਮਾਰੀ ਨੇ ਇੱਕ ਟਵੀਟ ਵਿੱਚ ਕਿਹਾ, "40 ਸਾਲਾ ਵਿਧਵਾ ਦਯਾ ਭੇਲ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ਅਤੇ ਲਾਸ਼ ਬਹੁਤ ਬੁਰੀ ਹਾਲਤ ਵਿੱਚ ਮਿਲੀ ਸੀ। ਉਸ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ ਅਤੇ ਸਾਰੇ ਸਿਰ ਦਾ ਮਾਸ ਵਹਿਸ਼ੀਆਂ ਨੇ ਕੱਢ ਦਿੱਤਾ ਸੀ। ਅੱਜ ਉਸ ਦੇ ਪਿੰਡ ਦਾ ਦੌਰਾ ਕੀਤਾ। ਉਥੋਂ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ ਹਨ।
ਦੂਜੇ ਪਾਸੇ ਪੀਪੀਪੀ ਦੇ ਜ਼ਿਲ੍ਹਾ ਅਮਰ ਲਾਲ ਭੀਲ ਨੇ ਦਾਅਵਾ ਕੀਤਾ ਕਿ ਬੁੱਧਵਾਰ ਨੂੰ ਖੇਤਾਂ ਵਿੱਚੋਂ ਕੱਟੀ ਹੋਈ ਲਾਸ਼ ਮਿਲੀ ਸੀ ਅਤੇ ਪੁਲਿਸ ਨੇ ਔਰਤ ਦੇ ਪਰਿਵਾਰ ਤੋਂ ਹੋਰ ਜਾਣਕਾਰੀ ਇਕੱਠੀ ਕਰ ਲਈ ਹੈ। ਪੀਪੀਪੀ ਆਗੂ ਅਨੁਸਾਰ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਮਾਰਚ 'ਚ ਸਿੰਧ ਦੀ ਰਹਿਣ ਵਾਲੀ 18 ਸਾਲਾ ਹਿੰਦੂ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ ਨੂੰ ਸੜਕ 'ਤੇ ਸੁੱਟ ਦਿੱਤਾ ਗਿਆ ਸੀ। ਪਾਕਿਸਤਾਨ ਤੋਂ ਆਈਆਂ ਖ਼ਬਰਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੂਜਾ ਦਾ ਕਾਤਲ ਵਾਹਿਦ ਬਕਸ਼ ਲਸ਼ਾਰੀ ਚਾਹੁੰਦਾ ਸੀ ਕਿ ਉਹ ਉਸ ਨਾਲ ਵਿਆਹ ਕਰਨ ਤੋਂ ਪਹਿਲਾਂ ਇਸਲਾਮ ਕਬੂਲ ਕਰੇ। ਲਹਿਰੀ ਜ਼ਬਰਦਸਤੀ ਪੂਜਾ ਦੇ ਘਰ ਦਾਖਲ ਹੋਇਆ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲਹਿਰੀ ਨੇ ਉਸ ਦੀ ਹੱਤਿਆ ਕਰ ਦਿੱਤੀ।