Plane Crash: ਕੈਨੇਡਾ ’ਚ ਲੈਂਡਿੰਗ ਦੌਰਾਨ ਜਹਾਜ਼ ਨੂੰ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਾਦਸੇ ਵਿਚ ਜਾਨੀ ਨੁਕਸਾਨ ਤੋਂ ਹੋਇਆ ਬਚਾਅ

Plane Crash: The plane caught fire during landing in Canada

ਦੱਖਣੀ ਕੋਰੀਆ ਤੋਂ ਬਾਅਦ ਕੈਨੇਡਾ ’ਚ ਵੀ ਵੱਡਾ ਜਹਾਜ਼ ਹਾਦਸਾ ਟਲ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਲੈਂਡਿੰਗ ਦੌਰਾਨ ਜਹਾਜ਼ ਦਾ ਖੱਬਾ ਖੰਭ ਅਚਾਨਕ ਰਨਵੇ ’ਤੇ ਰਗੜਨਾ ਸ਼ੁਰੂ ਹੋ ਗਿਆ। ਇਸ ਕਾਰਨ ਭਿਆਨਕ ਅੱਗ ਲੱਗ ਗਈ।

ਦੱਖਣੀ ਕੋਰੀਆ ਤੋਂ ਬਾਅਦ ਕੈਨੇਡਾ ਵਿਚ ਵੀ ਵੱਡਾ ਜਹਾਜ਼ ਹਾਦਸਾ ਲੱਗਭਗ ਟਲ ਗਿਆ ਹੈ। ਕੈਨੇਡਾ ਦੇ ਹੈਲੀਫ਼ੈਕਸ ਇੰਟਰਨੈਸ਼ਨਲ ਏਅਰਪੋਰਟ ’ਤੇ, ਲੈਂਡਿੰਗ ਦੌਰਾਨ ਇਕ ਜਹਾਜ਼ ਦਾ ਵਿੰਗ ਰਨਵੇ ’ਤੇ ਰਗੜਦਾ ਦਿਖਾਈ ਦਿੰਦਾ ਹੈ ਤੇ ਇਸ ਤੋਂ ਬਾਅਦ, ਇਸ ਵਿਚ ਅੱਗ ਦੀਆਂ ਲਪਟਾਂ ਉਠਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਾਲਾਂਕਿ ਇਸ ਹਾਦਸੇ ’ਚ ਕਿਸੇ ਜਾਨੀ ਨੁਕਸਾਨ ਦੀ ਅਜੇ ਤਕ ਕੋਈ ਜਾਣਕਾਰੀ ਨਹੀਂ ਹੈ।

ਦਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ਨੀਵਾਰ ਰਾਤ ਹੈਲੀਫ਼ੈਕਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਾਪਰਿਆ। ਇਹ ਵੀ ਇਕ ਵਪਾਰਕ ਏਅਰਲਾਈਨ ਦਾ ਜਹਾਜ਼ ਸੀ। ਜਾਣਕਾਰੀ ਅਨੁਸਾਰ ਪੀਏਐਲ ਏਅਰਲਾਈਨਜ਼ ਦੀ ਫ਼ਲਾਈਟ 2259 ਜੋ ਕਿ ਏਅਰ ਕੈਨੇਡਾ ਦੀ ਡੀ ਹੈਵੀਲੈਂਡ ਕੈਨੇਡਾ ਡੈਸ਼ 8-400 ਨਾਲ ਹਵਾਈ ਅੱਡੇ ’ਤੇ ਉਤਰ ਰਹੀ ਸੀ। ਇਸ ਦੌਰਾਨ ਉਸ ਦਾ ਖੱਬਾ ਖੰਭ ਰਨਵੇ ’ਤੇ ਰਗੜਨ ਲੱਗਾ। ਇਸ ਤੋਂ ਬਾਅਦ ਅੱਗ ਲੱਗ ਗਈ। 

ਇਸ ਤਰ੍ਹਾਂ ਵੱਡਾ ਹਾਦਸਾ ਹੋਣੋਂ ਟਲ ਗਿਆ। ਦਸਿਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਜਹਾਜ਼ ਦੇ ਲੈਂਡਿੰਗ ਗੀਅਰ ’ਚ ਲੱਗੀ ਛੋਟੀ ਜਿਹੀ ਅੱਗ ’ਤੇ ਫ਼ਾਇਰ ਬ੍ਰਿਗੇਡ ਨੇ ਛੇਤੀ ਹੀ ਕਾਬੂ ਪਾ ਲਿਆ।