ਦੁਨੀਆ ਭਰ ਦੇ ਅਮੀਰਾਂ 'ਚ ਦੁਬਈ ’ਚ ਜਾਇਦਾਦ ਖਰੀਦਣ ਦਾ ਰੁਝਾਨ: ਦੁਬਈ 'ਚ ਭਾਰਤੀਆਂ ਨੇ 7 ਸਾਲਾਂ 'ਚ ਖਰੀਦੀ 1.86 ਲੱਖ ਕਰੋੜ ਰੁਪਏ ਦੀ ਜਾਇਦਾਦ
ਸਰਕਾਰੀ ਅੰਕੜਿਆਂ ਮੁਤਾਬਕ ਅਪ੍ਰੈਲ 2015 ਤੋਂ ਮਾਰਚ 2022 ਦਰਮਿਆਨ ਸਿਰਫ ਭਾਰਤੀ ਨਾਗਰਿਕਾਂ ਨੇ ਹੀ ਦੁਬਈ 'ਚ 1.86 ਲੱਖ ਕਰੋੜ ਰੁਪਏ ਦੀ ਜਾਇਦਾਦ ਖਰੀਦੀ
ਦੁਬਈ- ਦੁਨੀਆ ਭਰ ਦੇ ਅਮੀਰਾਂ 'ਚ ਦੁਬਈ 'ਚ ਜਾਇਦਾਦ ਖਰੀਦਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਭਾਰਤੀ ਵੀ ਪਿੱਛੇ ਨਹੀਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਅਪ੍ਰੈਲ 2015 ਤੋਂ ਮਾਰਚ 2022 ਦਰਮਿਆਨ ਸਿਰਫ ਭਾਰਤੀ ਨਾਗਰਿਕਾਂ ਨੇ ਹੀ ਦੁਬਈ 'ਚ 1.86 ਲੱਖ ਕਰੋੜ ਰੁਪਏ ਦੀ ਜਾਇਦਾਦ ਖਰੀਦੀ ਹੈ। ਇਹ ਵੀ ਰਿਕਾਰਡ 'ਤੇ ਆਇਆ ਹੈ ਕਿ 2004 ਤੋਂ ਬਾਅਦ ਦੁਬਈ 'ਚ ਜਾਇਦਾਦ ਖਰੀਦਣ ਲਈ ਭਾਰਤੀਆਂ ਦੀ ਦਿਲਚਸਪੀ ਤੇਜ਼ੀ ਨਾਲ ਵਧੀ ਹੈ।
ਬ੍ਰਿਟੇਨ ਅਤੇ ਰੂਸ ਤੋਂ ਬਾਅਦ ਇੱਥੇ ਜਾਇਦਾਦ ਖਰੀਦਣ ਵਾਲੇ ਗੈਰ-ਨਿਵਾਸੀ ਭਾਰਤੀਆਂ ਦੀ ਤੀਜੀ ਸਭ ਤੋਂ ਵੱਡੀ ਗਿਣਤੀ ਹੈ। ਇਸ ਦਾ ਕਾਰਨ ਇਕ ਖਾਸ ਨਿਯਮ ਵੀ ਹੈ, ਜਿਸ ਦੇ ਤਹਿਤ ਇੱਥੇ ਜਾਇਦਾਦ ਖਰੀਦਣ ਵਾਲਾ 10 ਸਾਲ ਤੱਕ ਬਿਨਾਂ ਵੀਜ਼ੇ ਦੇ ਰਹਿ ਸਕਦਾ ਹੈ। ਕੋਰੋਨਾ ਪੀਰੀਅਡ ਤੋਂ ਬਾਅਦ 2022 'ਚ ਦੁਬਈ 'ਚ ਜਾਇਦਾਦ ਦੀ ਮੰਗ ਤੇਜ਼ੀ ਨਾਲ ਵਧੀ।
ਇਹ ਖ਼ਬਰ ਵੀ ਪੜ੍ਹੋ- ਕਣਕ ਵੰਡਣ ਬਦਲੇ ਲਾਭਪਾਤਰੀ ਪਰਿਵਾਰਾਂ ਤੋਂ ਪੈਸੇ ਲੈਣ ਵਾਲੇ ਡਿੱਪੂ ਹੋਲਡਰਾਂ ਖ਼ਿਲਾਫ਼ ਹੋਵੇਗਾ ਮਾਮਲਾ ਦਰਜ
ਦੁਬਈ 'ਚ ਜਾਇਦਾਦ ਖਰੀਦਣ ਦੇ ਮਾਮਲੇ 'ਚ ਭਾਰਤੀ ਪਿਛਲੇ 20 ਸਾਲਾਂ ਤੋਂ ਟਾਪ-5 'ਚ ਬਣੇ ਹੋਏ ਹਨ। ਪਰ, ਲਗਜ਼ਰੀ ਜਾਇਦਾਦ ਖਰੀਦਣ ਦੇ ਮਾਮਲੇ 'ਚ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਸਭ ਤੋਂ ਘੱਟ ਪ੍ਰਾਪਰਟੀ ਟੈਕਸ ਵੀ ਇੱਥੇ ਖਿੱਚ ਦਾ ਕੇਂਦਰ ਬਣ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ- ਦੱਖਣੀ ਅਫਰੀਕਾ 'ਚ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ, 8 ਦੀ ਮੌਤ