America News: ਜਨਮ ਅਧਿਕਾਰ ਨਾਗਰਿਕਤਾ 'ਤੇ ਪਾਬੰਦੀ ਲਗਾਉਣ ਵਾਲਾ ਬਿੱਲ ਸੈਨੇਟ ਵਿੱਚ ਕੀਤਾ ਗਿਆ ਪੇਸ਼ 

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਇਸ ਸਬੰਧ ਵਿੱਚ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਸਨ

America Bill to ban birthright citizenship introduced in Senate

 

America News: ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੇ ਕੁਝ ਸਾਂਸਦਾਂ ਦੇ ਇੱਕ ਸਮੂਹ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਅਤੇ ਅਸਥਾਈ ਵੀਜ਼ੇ ਉਤੇ ਦੇਸ਼ ਵਿਚ ਰਹਿਣ ਵਾਲੇ ਗੈਰ ਪ੍ਰਵਾਸੀਆਂ ਦੇ ਬੱਚਿਆਂ ਨੂੰ ਜਨਮ ਅਧਿਕਾਰ ਨਾਗਰਿਕਤਾ ਦਿੱਤੇ ਜਾਣ ਉਤੇ ਰੋਕ ਲਗਾਉਣ ਨਾਲ ਸਬੰਧਤ ਇਕ ਬਿੱਲ ਸੰਸਦ ਦੇ ਉੱਚ ਸਦਨ ਵਿਚ ਪੇਸ਼ ਕੀਤਾ ਹੈ

ਜਨਮ ਅਧਿਕਾਰ ਨਾਗਰਿਕਤਾ ਐਕਟ 2025 ਨਾਮਕ ਬਿੱਲ ਪੇਸ਼ ਕਰਨ ਵਾਲੇ ਸੈਨੇਟਰ ਲਿੰਡਸੇ ਗ੍ਰਾਹਮ, ਟੇਡ ਕਰੂਜ਼ ਅਤੇ ਕੇਟੀ ਬ੍ਰਿਟ ਅਨੁਸਾਰ, ਮੁੱਖ ਰੂਪ ਵਿਚ ਜਨਮ ਅਧਿਕਾਰ ਨਾਗਰਿਕਤਾ ਮਿਲਣ ਦੇ ਕਾਰਨ ਗ਼ੈਰ-ਕਾਨੂੰਨੀ ਅਪ੍ਰਵਾਸੀ ਅਮਰੀਕਾ ਵਿਚ ਆਉਂਦੇ ਹਨ ਅਤੇ ਇਹ ਰਾਸ਼ਟਰੀ ਸੁਰੱਖਿਆ ਦੇ ਲਈ ਖ਼ਤਰਾ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਦੁਨੀਆਂ ਦੇ ਉਨ੍ਹਾਂ 33 ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਜਨਮ ਅਧਿਕਾਰ ਨਾਗਰਿਕਤਾ 'ਤੇ ਕੋਈ ਪਾਬੰਦੀ ਨਹੀਂ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਇਸ ਸਬੰਧ ਵਿੱਚ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਸਨ, ਜਿਸ ਨੂੰ ਵਾਸ਼ਿੰਗਟਨ ਰਾਜ ਦੇ ਇੱਕ ਸੰਘੀ ਜੱਜ ਨੇ ਰੋਕ ਦਿੱਤਾ ਹੈ।

ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦਾ ਅੰਦਾਜ਼ਾ ਹੈ ਕਿ 2023 ਵਿੱਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਤੋਂ 225,000 ਤੋਂ 250,000 ਬੱਚੇ ਪੈਦਾ ਹੋਏ, ਜੋ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਜਨਮ ਲੈਣ ਵਾਲਿਆਂ ਦਾ ਲਗਭਗ ਸੱਤ ਪ੍ਰਤੀਸ਼ਤ ਹੈ।

ਗ੍ਰਾਹਮ ਨੇ ਕਿਹਾ ਕਿ ਅਮਰੀਕਾ ਵਿੱਚ ਜਨਮ ਅਧਿਕਾਰ ਨਾਗਰਿਕਤਾ ਨੀਤੀ ਵਿਚ ਬਦਲਾਅ ਕਰਨ ਵਿਚ ਬਹੁਤ ਦੇਰੀ ਹੋ ਚੁੱਕੀ ਹੈ ਅਤੇ ਇਸ ਦੀ ਕਈ ਤਰੀਕਿਆਂ ਨਾਲ ਦੁਰਵਰਤੋਂ ਕੀਤੀ ਜਾ ਰਹੀ ਹੈ।

ਗ੍ਰਾਹਮ ਨੇ ਕਿਹਾ, "ਮੈਂ ਰਾਸ਼ਟਰਪਤੀ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਬਾਰੇ ਕਾਰਜਕਾਰੀ ਆਦੇਸ਼ ਦੀ ਵੀ ਸ਼ਲਾਘਾ ਕਰਦਾ ਹਾਂ।” ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਵੀ ਬਾਕੀ ਦੁਨੀਆਂ ਨਾਲ ਮਿਲ ਕੇ ਇਸ ਪ੍ਰਥਾ 'ਤੇ ਹਮੇਸ਼ਾ ਲਈ ਪਾਬੰਦੀ ਲਗਾ ਦੇਵੇ।

ਦੂਜੇ ਪਾਸੇ, ਬ੍ਰਿਟ ਨੇ ਕਿਹਾ, "ਅਮਰੀਕੀ ਨਾਗਰਿਕਤਾ ਦੇ ਵਾਅਦੇ ਕਾਰਨ ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਉਤਸ਼ਾਹਿਤ ਨਹੀਂ ਮਿਲਣਾ ਚਾਹੀਦਾ, ਪਰ ਇਹ ਬਹੁਤ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਹੈ।