ਸਵੀਡਨ 'ਚ ਕੁਰਾਨ ਨੂੰ ਸਾੜਨ ਵਾਲੇ ਸਲਵਾਨ ਮੋਮਿਕਾ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Salwan Momika News: ਹਮਲਾਵਰਾਂ ਨੇ ਮਾਰੀ ਗੋਲੀ, ਕਤਲ ਦੇ ਸਮੇਂ ਸਲਵਾਨ ਟਿੱਕਟਾਕ 'ਤੇ ਸੀ ਲਾਈਵ

Salwan Momika murder news in punjabi

Salwan Momika murder news in punjabi : ਸਵੀਡਨ ਵਿੱਚ ਇੱਕ ਮਸਜਿਦ ਦੇ ਸਾਹਮਣੇ ਕੁਰਾਨ ਨੂੰ ਸਾੜਨ ਵਾਲੇ ਪ੍ਰਦਰਸ਼ਨਕਾਰੀ ਸਲਵਾਨ ਮੋਮਿਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, 38 ਸਾਲਾ ਸਲਵਾਨ ਮੋਮਿਕਾ ਦੀ ਬੁੱਧਵਾਰ ਸ਼ਾਮ ਸਟਾਕਹੋਮ ਦੇ ਸੋਡੇਰਟੇਲਜੇ ਵਿੱਚ ਇੱਕ ਅਪਾਰਟਮੈਂਟ ਵਿੱਚ ਹੱਤਿਆ ਕਰ ਦਿੱਤੀ ਗਈ ਸੀ।

ਜਦੋਂ ਉਸ ਦੀ ਹੱਤਿਆ ਕੀਤੀ ਗਈ ਤਾਂ ਉਹ ਟਿੱਕਟਾਕ 'ਤੇ ਲਾਈਵ ਸੀ। ਸਲਵਾਨ ਨੇ 2023 ਵਿੱਚ ਕਈ ਵਾਰ ਕੁਰਾਨ ਨੂੰ ਸਾੜਿਆ ਸੀ ਅਤੇ ਪੈਗੰਬਰ ਦੀ ਆਲੋਚਨਾ ਕੀਤੀ ਸੀ। ਇਸ ਕਾਰਨ ਦੁਨੀਆਂ ਭਰ ਵਿੱਚ ਸਵੀਡਨ ਖ਼ਿਲਾਫ਼ ਪ੍ਰਦਰਸ਼ਨ ਹੋਏ।

ਸਲਵਾਨ ਈਸਾਈ ਨਾਗਰਿਕ ਸਨ। ਬਾਅਦ ਵਿੱਚ ਉਸ ਨੇ ਆਪਣੇ ਆਪ ਨੂੰ ਨਾਸਤਿਕ ਘੋਸ਼ਿਤ ਕਰ ਦਿੱਤਾ। ਉਹ ਇਸਲਾਮ ਦੇ ਕੱਟੜ ਆਲੋਚਕਾਂ ਵਿੱਚ ਗਿਣਿਆ ਜਾਂਦਾ ਸੀ। ਸਲਵਾਨ ਮੋਮਿਕਾ ਪਹਿਲਾਂ ਇਰਾਕੀ ਮਿਲੀਸ਼ੀਆ ਵਿੱਚ ਸੀ। ਮੋਮਿਕਾ 2018 ਵਿੱਚ ਸ਼ਰਨ ਦੀ ਭਾਲ ਵਿੱਚ ਇਰਾਕ ਤੋਂ ਬਾਹਰ ਚਲੇ ਗਏ ਸਨ।