US public elementary school: ‘ਜਸਵੰਤ ਸਿੰਘ ਖਾਲੜਾ’ ਰੱਖਿਆ ਜਾਵੇਗਾ ਅਮਰੀਕਾ ਦੇ ਪਬਲਿਕ ਐਲੀਮੈਂਟਰੀ ਸਕੂਲ ਦਾ ਨਾਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਬੋਰਡ ਦੇ ਸੱਤ ਚੋਂ ਛੇ ਮੈਂਬਰਾਂ ਨੇ ਪ੍ਰਸਤਾਵ ਦੇ ਹੱਕ ’ਚ ਦਿੱਤੀ ਵੋਟ

US public elementary school to be named after 'Jaswant Singh Khalra'

 

US public elementary school to be named after 'Jaswant Singh Khalra': ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਫਰਿਜ਼ਨੋ ਵਿੱਚ ਇੱਕ ਆਉਣ ਵਾਲੇ ਪਬਲਿਕ ਐਲੀਮੈਂਟਰੀ ਸਕੂਲ ਦਾ ਨਾਮ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਸਵਰਗੀ ਜਸਵੰਤ ਸਿੰਘ ਖਾਲੜਾ ਦੇ ਨਾਮ 'ਤੇ ਰੱਖਿਆ ਜਾਵੇਗਾ।

ਇਸ ਸਬੰਧ ਵਿੱਚ ਫੈਸਲਾ ਮੰਗਲਵਾਰ ਦੇਰ ਰਾਤ ਫਰਿਜ਼ਨੋ ਦੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੀ ਮੀਟਿੰਗ ਦੌਰਾਨ ਲਿਆ ਗਿਆ, ਜਦੋਂ ਬੋਰਡ ਦੇ ਸੱਤ ਵਿੱਚੋਂ ਘੱਟੋ-ਘੱਟ ਛੇ ਮੈਂਬਰਾਂ ਨੇ ਪ੍ਰਸਤਾਵ ਦੇ ਹੱਕ ਵਿੱਚ ਵੋਟ ਦਿੱਤੀ।

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਤੋਂ ਰਹਿਣ ਵਾਲੇ ਖਾਲੜਾ ਨੂੰ "ਲਾਵਾਰਿਸ ਲਾਸ਼ਾਂ ਦਾ ਵਾਰਿਸ" (ਲਾਵਾਰਿਸ ਲਾਸ਼ਾਂ ਦਾ ਰਖਵਾਲਾ) ਵਜੋਂ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਅਤਿਵਾਦ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਦੁਆਰਾ ਸਿੱਖ ਨੌਜਵਾਨਾਂ ਦੇ ਕਥਿਤ ਝੂਠੇ ਮੁਕਾਬਲਿਆਂ ਵਿਰੁਧ ਜ਼ੋਰਦਾਰ ਲੜਾਈ ਲੜੀ। ਉਹ ਗੈਰ-ਨਿਆਇਕ ਕਤਲਾਂ ਵਿੱਚ ਮਾਰੇ ਗਏ ਅਜਿਹੇ ਨੌਜਵਾਨਾਂ ਦੀਆਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਵੀ ਕਰਦੇ ਸੀ। ਸਤੰਬਰ 1995 ਵਿੱਚ ਪੰਜਾਬ ਪੁਲਿਸ ਦੁਆਰਾ ਉਨ੍ਹਾਂ ਨੂੰ ਕਥਿਤ ਤੌਰ 'ਤੇ ਅਗਵਾ ਕਰ ਕੇ ਮਾਰ ਦਿੱਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦੇ ਕਤਲ ਲਈ ਚਾਰ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਸੈਂਟਰਲ ਯੂਨੀਫਾਈਡ ਬੋਰਡ ਦੇ ਪ੍ਰਧਾਨ ਨੈਨਦੀਪ ਸਿੰਘ ਨੇ ਕਿਹਾ: "ਇਹ ਸੰਭਾਵਤ ਤੌਰ 'ਤੇ ਅਮਰੀਕਾ ਦਾ ਪਹਿਲਾ ਪਬਲਿਕ (ਸਰਕਾਰੀ) ਸਕੂਲ ਹੋਵੇਗਾ ਜਿਸਦਾ ਨਾਮ ਸਿੱਖ ਭਾਈਚਾਰੇ ਦੇ ਵਿਅਕਤੀ ਦੇ ਨਾਮ 'ਤੇ ਰੱਖਿਆ ਜਾਵੇਗਾ। ਬੋਰਡ ਦੇ ਸੱਤ ਮੈਂਬਰਾਂ ਵਿੱਚੋਂ ਛੇ ਨੇ ਹੱਕ ਵਿੱਚ ਵੋਟ ਦਿੱਤੀ ਅਤੇ ਇੱਕ ਵੋਟਿੰਗ ਤੋਂ ਦੂਰ ਰਿਹਾ। ਸਕੂਲ ਦੀ ਇਮਾਰਤ ਪਹਿਲਾਂ ਹੀ ਨਿਰਮਾਣ ਅਧੀਨ ਹੈ ਅਤੇ ਇਸ ਦਾ ਉਦਘਾਟਨ ਸਤੰਬਰ ਵਿੱਚ ਕੀਤਾ ਜਾਵੇਗਾ। ਸਾਡੇ ਕੋਲ ਪਹਿਲਾਂ ਹੀ ਫਰਿਜ਼ਨੋ ਵਿੱਚ ਖਾਲੜਾ ਦੇ ਨਾਮ 'ਤੇ ਇੱਕ ਪਾਰਕ ਹੈ। ਇੱਥੇ ਲੋਕ ਉਨ੍ਹਾਂ ਦੇ ਸੰਘਰਸ਼ਾਂ ਅਤੇ ਮਨੁੱਖੀ ਅਧਿਕਾਰਾਂ ਲਈ ਵੱਡੇ ਪੱਧਰ 'ਤੇ ਲੜਾਈ ਬਾਰੇ ਜਾਣਦੇ ਹਨ। ਸਿਰਫ਼ ਸਿੱਖ ਹੀ ਨਹੀਂ ਸਗੋਂ ਸਥਾਨਕ ਭਾਈਚਾਰੇ ਲੋਕ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਹਨ।