ਅਮਰੀਕਾ ਜਲਦ ਹਟਾਏਗਾ ਸੀਰੀਆ ਤੋਂ ਆਪਣੇ ਸੁਰੱਖਿਆ ਬਲ : ਡੋਨਾਲਡ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਅਪਣੇ ਸੁਰੱਖਿਆ ਬਲਾਂ ਨੂੰ ਜਲਦ ਹੀ ਸੀਰੀਆ ਤੋਂ ਵਾਪਸ ਬੁਲਾ ਲਵੇਗਾ। ਉਨ੍ਹਾਂ ਵਾਸ਼ਿੰਗਟਨ ਦੁਆਰਾ

America will soon remove Security Forces From Syria

ਵਾਸ਼ਿੰਗਟਨ : ਅਮਰੀਕੀ ਰਾਸ਼ਟਰੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਅਪਣੇ ਸੁਰੱਖਿਆ ਬਲਾਂ ਨੂੰ ਜਲਦ ਹੀ ਸੀਰੀਆ ਤੋਂ ਵਾਪਸ ਬੁਲਾ ਲਵੇਗਾ। ਉਨ੍ਹਾਂ ਵਾਸ਼ਿੰਗਟਨ ਦੁਆਰਾ ਪੱਛਮ ਏਸ਼ੀਆ ਵਿਚ ਸੱਤ ਹਜ਼ਾਰ ਅਰਬ ਅਮਰੀਕੀ ਡਾਲਰ ਦੀ ਬਰਬਾਦੀ 'ਤੇ ਵੀ ਖ਼ੇਦ ਪ੍ਰਗਟ ਕੀਤਾ। ਓਹਾਈਓ ਵਿਚ ਉਦਯੋਗਿਕ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਕਦੇ ਇਸਲਾਮਕ ਸਟੇਟ ਦੇ ਅੱਤਵਾਦੀਆਂ ਦੇ ਕਬਜ਼ੇ ਵਿਚ ਰਹੇ ਸਾਰੇ ਇਲਾਕਿਆਂ ਨੂੰ ਅਮਰੀਕੀ ਬਲ ਆਪਣੇ ਕਾਬੂ ਵਿਚ ਲੈਣ ਦੇ ਬੇਹੱਦ ਨੇੜੇ ਪਹੁੰਚ ਗਏ ਹਨ। 

ਟਰੰਪ ਨੇ ਵਾਅਦਾ ਕੀਤਾ ਕਿ ਅਸੀਂ ਜਲਦ ਹੀ ਸੀਰੀਆ ਤੋਂ ਵਾਪਸ ਰਹੇ ਹਾਂ। ਹੁਣ ਦੂਜੇ ਲੋਕਾਂ ਨੂੰ ਹੀ ਇਸ ਨੂੰ ਦੇਖਣ ਦਿਓ। ਹਾਲਾਂਕਿ ਟਰੰਪ ਨੇ ਇਹ ਨਹੀਂ ਦਸਿਆ ਕਿ ਸੀਰੀਆ ਦੇ ਸਬੰਧ ਵਿਚ ਉਹ ਜਿਨ੍ਹਾਂ ਹੋਰ ਲੋਕਾਂ ਦੀ ਗੱਲ ਕਰ ਰਹੇ ਹਨ, ਉਹ ਕੌਣ ਹਨ? 

ਜ਼ਿਕਰਯੋਗ ਹੈ ਕਿ ਸੀਰੀਆ ਵਿਚ ਬਸ਼ਰ ਅਲ ਅਸਦ ਦੀ ਸਰਕਾਰ ਨੂੰ ਸਮਰਥਨ ਦੇਣ ਲਈ ਰੂਸ ਅਤੇ ਇਰਾਨ ਦੇ ਸੁਰੱਖਿਆ ਬਲ ਵੱਡੀ ਗਿਣਤੀ ਵਿਚ ਉਥੇ ਮੌਜੂਦ ਹਨ। ਉਨ੍ਹਾਂ ਆਖਿਆ ਕਿ ਅਸੀਂ ਇੱਥੋਂ ਜਲਦ ਅਪਣੇ ਵਤਨ ਨੂੰ ਪਰਤ ਜਾਵਾਂਗੇ।

ਸੀਰੀਆ ਵਿਚ ਚੱਲ ਰਹੇ ਗ੍ਰਹਿ ਯੁੱਧ ਤੋਂ ਵੱਖ ਰਹਿਣ ਦੀ ਕੋਸ਼ਿਸ਼ ਕਰਦੇ ਹੋਏ ਪੂਰਬੀ ਸੀਰੀਆ ਵਿਚ ਅਮਰੀਕਾ ਦੇ 2000 ਤੋਂ ਜ਼ਿਆਦਾ ਫ਼ੌਜੀ ਸਥਾਨਕ ਮਿਲਿਸ਼ਿਆ ਸਮੂਹਾਂ ਦੇ ਨਾਲ ਮਿਲ ਕੇ ਇਸਲਾਮਕ ਸਟੇਟ ਦੇ ਅੱਤਵਾਦੀਆਂ ਵਿਰੁਧ ਲੜ ਰਹੇ ਹਨ।