ਇੰਗਲੈਂਡ ਦੀ ਪਾਰਲੀਮੈਂਟ 'ਚ ਪੰਜਾਬੀ ਗਾਇਕ ਹਰਭਜਨ ਮਾਨ ਦਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿਰਮੌਰ ਗਾਇਕ ਤੇ ਪੰਜਾਬੀ ਸਿਨੇਮਾ ਪੁਨਰ ਜਾਗਰਤੀ ਲਹਿਰ ਦੇ ਥੰਮ ਹਰਭਜਨ ਮਾਨ ਦੀਆਂ ਸੰਗੀਤ ਖੇਤਰ 'ਚ ਸਾਫ਼ ਸੁਥਰੇ ਗੀਤਾਂ ਤੇ ਫ਼ਿਲਮਾਂ ਸਦਕਾ ਇੰਗਲੈਂਡ ਦੀ...

harbajhan mann

ਸਿਰਮੌਰ ਗਾਇਕ ਤੇ ਪੰਜਾਬੀ ਸਿਨੇਮਾ ਪੁਨਰ ਜਾਗਰਤੀ ਲਹਿਰ ਦੇ ਥੰਮ ਹਰਭਜਨ ਮਾਨ ਦੀਆਂ ਸੰਗੀਤ ਖੇਤਰ 'ਚ ਸਾਫ਼ ਸੁਥਰੇ ਗੀਤਾਂ ਤੇ ਫ਼ਿਲਮਾਂ ਸਦਕਾ ਇੰਗਲੈਂਡ ਦੀ ਪਾਰਲੀਮੈਂਟ ਵਿਚ ਬੁਲਾ ਕੇ ਸਨਮਾਨਿਤ ਕੀਤਾ ਗਿਆ। ਹਰਭਜਨ ਮਾਨ ਦੀ ਜੀਵਨ ਸਾਥਣ ਵੀ ਉਸ ਦੇ ਸੰਗ ਸੀ। ਮਾਨ ਨੇ ਇਸ ਮੌਕੇ ਪੰਜਾਬੀ ਸੰਗੀਤ ਤੇ ਅਪਣੇ ਕਲਾ ਸਫ਼ਰ ਬਾਰੇ ਕੁਝ ਮੁਲਵਾਨ ਗੱਲਾਂ ਕਰਦਿਆਂ ਕਿਹਾ ਕਿ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਤੇ ਇਕਬਾਲ ਮਾਹਲ ਦੀ ਹਲਾਸ਼ੇਰੀ ਤੇ ਜਗਦੇਵ ਸਿੰਘ ਜੱਸੋਵਾਲ ਜੀ ਦੀ ਪ੍ਰੇਰਨਾ ਨਾਲ ਮੈਂ ਪ੍ਰੋ: ਮੋਹਨ ਸਿੰਘ ਮੇਲੇ ਲਈ ਲੁਧਿਆਣਾ ਗਿਆ ਸੀ ਜਿੱਥੇ ਮੇਰੀ ਪੇਸ਼ਕਾਰੀ ਨੂੰ ਪਹਿਲਾ ਪਿਆਰ ਮਿਲਿਆ।

ਚਿੱਠੀਏ ਨੀ ਚਿੱਠੀਏ ਇਥੇ ਹੀ ਮੇਰਾ ਪਛਾਣ ਗੀਤ ਬਣਿਆ ਜਿਸ ਨੂੰ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਹਰਜੀਤ ਸਿੰਘ ਨੇ ਪੇਸ਼ ਕੀਤਾ ਸੀ। ਹਰਭਜਨ ਮਾਨ ਨੇ ਇਥੇ ਸਰੋਤਿਆਂ 'ਚ ਬੈਠੇ ਪੰਜਾਬੀ ਲੇਖਕ ਰਣਜੀਤ ਸਿੰਘ ਰਾਣਾ ਤੇ ਡਾ: ਤਾਰਾ ਸਿੰਘ ਆਲਮ ਦੀ ਮੰਗ ਤੇ ਗੁਰਭਜਨ ਗਿੱਲ ਦੇ ਗੀਤ
ਚੁੱਪ ਵਾਲੀ ਮਾਰ ਨਾ ਤੂੰ ਮਾਰ ਵੇ ਪਿਆਰਿਆ,
ਚੁੱਪ ਵਾਲੀ ਮਾਰ ਨਾ ਤੂੰ ਮਾਰ।
ਜ਼ਿੰਦਗੀ ਨੂੰ ਤੋਰਦੇ ਨੇ, ਗੱਲ ਤੇ ਹੁੰਗਾਰਾ ਦੋਵੇਂ,
ਤੋੜ ਨਾ ਮੁਹੱਬਤਾਂ ਦੀ ਤਾਰ ਵੇ ਪਿਆਰਿਆ ਗਾ ਕੇਸਰੋਤਿਆਂ ਨੂੰ ਕੀਲਿਆ। ਬਾਬੂ ਸਿੰਘ ਮਾਨ ਦਾ ਗੀਤ
ਤਿੰਨ ਰੰਗ ਨਹੀਂ ਲੱਭਣੇ ਬੀਬਾ
ਹੁਸਨ ਜਵਾਨੀ ਤੇ ਮਾਪੇ ਨਾਲ ਵੀ ਮਾਹੌਲ ਝੂਮ ਉੱਠਿਆ।
ਇਸ ਮੌਕੇ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ, ਤਨਮਨਜੀਤ ਸਿੰਘ ਢੇਸੀ ਤੇ ਕੁਝ ਹੋਰ ਪ੍ਰਮੁੱਖ ਵਿਅਕਤੀਆਂ ਨੇ ਹਰਭਜਨ ਮਾਨ ਨੂੰ ਸਨਮਾਨਿਤ ਕੀਤਾ।