ਆਪਣੇ ਬੱਚਿਆਂ ਨੂੰ ਇਸ ਆਤਮਘਾਤੀ ਗੇਮ ਤੋਂ ਦੂਰ ਰੱਖੋ, ਲੈ ਰਹੀ ਹੈ ਜਾਨਾਂ
ਬਲੂ ਵੇਲ ਚੈਲੇਂਜਜੀ ਹਾਂ , ਇਹ ਇੰਟਰਨੇਟ ਆਧਾਰਿਤ ਆਤਮਘਾਤੀ ਗੇਮ ਹੁਣ ਤੱਕ ਦੁਨੀਆ ਭਰ ਵਿੱਚ 250 ਤੋਂ ਜ਼ਿਆਦਾ ਜਾਨਾਂ ਲੈ ਚੁੱਕੀ ਹੈ।
ਬਲੂ ਵੇਲ ਚੈਲੇਂਜ
ਜੀ ਹਾਂ , ਇਹ ਇੰਟਰਨੇਟ ਆਧਾਰਿਤ ਆਤਮਘਾਤੀ ਗੇਮ ਹੁਣ ਤੱਕ ਦੁਨੀਆ ਭਰ ਵਿੱਚ 250 ਤੋਂ ਜ਼ਿਆਦਾ ਜਾਨਾਂ ਲੈ ਚੁੱਕੀ ਹੈ। ਇਸਦਾ ਤਾਜ਼ਾ ਸ਼ਿਕਾਰ ਮੁੰਬਈ ਦਾ ਰਹਿਣ ਵਾਲਾ 14 ਸਾਲਾ ਮਨਪ੍ਰੀਤ ਸਿੰਘ ਹੋਇਆ ਹੈ ਜਿਸਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰਨ ਕਰਕੇ ਮੌਤ ਹੋ ਗਈ। ਇਸ ਗੇਮ ਲਈ ਇੰਟਰਨੈਟ 'ਤੇ ਇੱਕ ਆਦਮੀਂ ਮਿਲਦਾ ਹੈ ਜੋ ਰੋਜ਼ ਦਾ ਟਾਸਕ ਖਿਡਾਰੀ ਨੂੰ ਦਿੰਦਾ ਹੈ। ਇਸ ਟਾਸਕ ਵਿੱਚ ਆਪਣੀ ਬਾਂਹ 'ਤੇ ਬਲੇਡ ਨਾਲ ਵੇਲ੍ਹ ਦੀ ਫੋਟੋ ਬਣਾਉਣਾ, ਲੱਤ ਜਾਂ ਬਾਂਹ 'ਚ ਤਿੱਖੀ ਚੀਜ਼ ਖਭੋਣਾ , ਬਿਨਾ ਟਿਕਟ ਲਏ ਰੇਲ ਸਫਰ ਵਰਗਾ ਚੁਣੌਤੀਪੂਰਨ ਕੰਮ ਵੀ ਹੋ ਸਕਦਾ ਹੈ। ਬਲੂ ਵ੍ਹੇਲ ਚੈਲੇਂਜ ਖੇਡਣ ਵਾਲੇ 'ਤੇ ਮਾਨਸਿਕ ਕੰਟਰੋਲ ਬਣਾਉਂਦੇ ਬਣਾਉਂਦੇ 50 ਦਿਨ ਟਾਸਕ ਦਿੱਤੇ ਜਾਂਦੇ ਹਨ ਜਿਹਨਾਂ ਨਾਲ ਯੂਜ਼ਰ ਨੂੰ 'ਸਵੈ-ਭਰੋਸੇ' ਦਾ ਅਨੁਭਵ ਹੋਣ ਲੱਗਦਾ ਹੈ ਪਰ ਟਾਸਕ ਪੂਰੇ ਕਰਦੇ ਹੋਏ ਉਹ ਇਸ ਕਦਰ 'ਸਵੈ-ਖ਼ਾਤਮੇ' ਵੱਲ੍ਹ ਤੁਰ ਪੈਂਦਾ ਹੈ ਕਿ ਉਸਨੂੰ ਇਸ ਗੱਲ ਦੀ ਸਮਝ ਨਹੀਂ ਰਹਿੰਦੀ ਕਿ ਇਸ ਸਾਰੇ ਖੇਡ ਵਿੱਚ ਉਸਦੀ ਜ਼ਿੰਦਗੀ ਦਾਅ 'ਤੇ ਲੱਗ ਚੁੱਕੀ ਹੈ। 50 ਵੇਂ ਦਿਨ ਦਾ ਟਾਸਕ ਪੂਰਾ ਕਰਨ ਲਈ ਯੂਜ਼ਰ ਨੇ ਖ਼ੁਦਕੁਸ਼ੀ ਕਰਨੀ ਹੁੰਦੀ ਹੈ ਜਿਸ ਤੋਂ ਪਹਿਲਾਂ ਉਹ ਆਪਣੀ ਸੈਲਫੀ ਅਪਲੋਡ ਕਰਦਾ ਹੈ।
ਕਿੱਥੋਂ ਆਈ ਬਲੂ ਵੇਲ ਚੈਲੇਂਜ ?
ਬਲੂ ਵ੍ਹੇਲ ਚੈਲੇਂਜ ਦੀ ਸ਼ੁਰੂਆਤ 2013 ਵਿੱਚ ਰੂਸ ਤੋਂ ਹੋਈ ਜਿਸਦਾ ਫਿਿਲਪ ਬੁਡੇਕਿਨ ਨਾਂਅ ਦੇ ਵਿਅਕਤੀ ਵੱਲੋਂ ਬਣਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ ਜੋ ਕਿ ਯੂਨੀਵਰਸਿਟੀ ਵਿੱਚ ਮਨੋਵਿਿਗਆਨ ਦਾ ਵਿਿਦਆਰਥੀ ਸੀ ਅਤੇ ਯੂਨੀਵਰਸਿਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਜ਼ਾਹਿਰ ਹੈ ਮਨੋਵਿਿਗਆਨ ਦਾ ਵਿਿਦਆਰਥੀ ਮਨੁੱਖੀ ਮਨੋਵਿਿਗਆਨ ਦਾ ਜਾਣੂ ਸੀ। ਮਿਲੀ ਜਾਣਕਾਰੀ ਮੁਤਾਬਿਕ ਬੁਡੇਕਿਨ ਨੂੰ ਸਾਲ 2016 ਵਿੱਚ ਲੋਕਾਂ ਨੂੰ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਬੁਡੇਕਿਨ ਦਾ ਮੰਨਣਾ ਹੈ ਕਿ ਜੋ ਲੋਕ ਆਪਣੀ ਜ਼ਿੰਦਗੀ ਦਾ ਮੁੱਲ ਨਹੀਂ ਸਮਝਦੇ ਉਹ ਸਮਾਜ ਲਈ ਕਚਰਾ ਹਨ ਅਤੇ ਉਹਨਾਂ ਦੀ ਸਮਾਜ ਵਿੱਚੋਂ ਸਫਾਈ ਜ਼ਰੂਰੀ ਹੈ।
ਆਤਮਹੱਤਿਆ ਤੱਕ ਪਹੁੰਚਣ ਤੋਂ ਪਹਿਲਾਂ ਗੇਮ ਛੱਡੀ ਕਿਉਂ ਨਹੀਂ ਜਾ ਸਕਦੀ ?
ਗੇਮ ਸ਼ੁਰੂ ਕਰਕੇ ਵਿਚਕਾਰ ਨਹੀਂ ਛੱਡੀ ਜਾ ਸਕਦੀ ਕਿਉਂ ਕਿ ਜੇਕਰ ਯੂਜ਼ਰ ਨੇ ਅਜਿਹਾ ਕੀਤਾ ਤਾਂ ਗੇਮ ਐਡਮਿਨ ਫੋਨ ਦਾ ਸਾਰਾ ਡਾਟਾ ਹੈਕ ਕਰ ਲਵੇਗਾ ਅਤੇ ਫੋਨ ਵਿਚਲੀ ਸਾਰੀ ਡਿਟੇਲ ਐਡਮਿਨ ਦੇ ਕਬਜ਼ੇ ਹੇਠ ਆ ਜਾਵੇਗੀ। ਗੇਮ ਵਿਚਕਾਰ ਛੱਡਣ ਵਾਲੇ ਨੂੰ ਜਾਂ ਉਸਦੇ ਮਾਂ-ਬਾਪ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੇ ਜਾਣ ਦੀ ਵੀ ਜਾਣਕਾਰੀ ਮਿਲਦੀ ਹੈ।
ਇਸ ਗੇਮ ਦੇ ਮਾਰੂ ਅਸਰ ਜੱਗ-ਜ਼ਾਹਿਰ ਹਨ ਅਤੇ ਵੱਖ-ਵੱਖ ਦੇਸ਼ਾਂ ਦੇ ਨਾਲ ਨਾਲ ਭਾਰਤੀ ਸੰਸਦ ਵਿੱਚ ਵੀ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਉੱਠ ਚੁੱਕੀ ਹੈ। ਸਰਕਾਰੀ ਕਦਮਾਂ ਤੋਂ ਜ਼ਿਆਦਾ ਜ਼ਰੂਰੀ ਹੈ ਮਾਂ-ਬਾਪ ਦਾ ਆਪਣੇ ਬੱਚੇ ਨੂੰ ਸਮਾਂ ਦੇਣਾ ਅਤੇ ਉਸਨੂੰ ਇੰਟਰਨੈਟ 'ਤੇ ਉਪਲਬਧ ਗ਼ਲਤ ਰਸਤਿਆਂ ਬਾਰੇ ਜਾਗਰੂਕ ਕਰਨਾ। ਇਸ ਗੇਮ ਦਾ ਸ਼ਿਕਾਰ ਜ਼ਿਆਦਾਤਰ ਉਹ ਬੱਚੇ ਜਾਂ ਕਿਸ਼ੋਰ ਹੋਏ ਹਨ ਜਿਹੜੇ ਅਕਸਰ ਇਕੱਲੇ ਰਹਿੰਦੇ ਹਨ। ਸੋ ਮਾਂ-ਬਾਪ ਲਈ ਜ਼ਰੂਰੀ ਹੈ ਕਿ ਬੱਚਿਆਂ ਵੱਲ੍ਹ ਤਵੱਜੋ ਦੇਣ ਅਤੇ ਨਾਲ ਹੀ ਬਦਲਦੀ ਰੂਟੀਨ ਅਤੇ ਸੁਭਾਅ ਵੱਲ੍ਹ ਧਿਆਨ ਦੇਣ।