ਅਮਰੀਕੀ ਰਾਸਟਰਪਤੀ ਟਰੰਪ ਦਾ ਐਮਾਜ਼ਾਨ 'ਤੇ ਹਮਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਈ-ਕਾਮਰਸ ਦੀ ਮੰਨੀ-ਪਰਮੰਨੀ ਕੰਪਨੀ ਐਮਾਜ਼ਾਨ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਸ਼ਾਨੇ ਉਤੇ ਹੈ। ਵੀਰਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਅਮਰੀਕੀ...

trump

ਵਾਸ਼ਿੰਗਟਨ : ਈ-ਕਾਮਰਸ ਦੀ ਮੰਨੀ-ਪਰਮੰਨੀ ਕੰਪਨੀ ਐਮਾਜ਼ਾਨ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਸ਼ਾਨੇ ਉਤੇ ਹੈ। ਵੀਰਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਪੋਸਟਲ ਸਿਸਟਮ ਦਾ ਫਾਇਦਾ ਚੁਕਣ ਦੇ ਬਾਵਜੂਦ ਐਮਾਜ਼ਾਨ ਭਰਪੂਰ ਟੈਕਸ ਨਹੀਂ ਚੁਕਾ ਰਹੀ ਹੈ ਅਤੇ ਛੋਟੇ ਖੁਦਰਾ ਵਪਾਰੀਆਂ ਦੇ ਵਪਾਰ ਨੂੰ ਵੀ ਚੌਪਟ ਕਰ ਰਹੀ ਹੈ।ਟਰੰਪ ਇਸ ਤੋਂ ਪਹਿਲਾਂ ਵੀ ਐਮਾਜ਼ਾਨ ਅਤੇ ਕੰਪਨੀ ਦੇ ਸੀ.ਈ.ਓ. ਜੇਫ ਬੇਜੋਸ ਉਤੇ ਕਈ ਵਾਰ ਹਮਲਾ ਕਰ ਚੁਕੇ ਹਨ।

 ਵੀਰਵਾਰ ਨੂੰ ਟਵੀਟ ਕਰ ਕੇ ਅਮਰੀਕੀ ਰਾਸ਼ਟਰਪਤੀ ਬੋਲੇ ਚੋਣਾਂ ਤੋਂ ਬਹੁਤ ਪਹਿਲਾਂ ਮੈਂ ਐਮਾਜ਼ਾਨ ਨੂੰ ਲੈ ਕੇ ਅਪਣੀ ਚਿੰਤਾ ਨੂੰ ਜਨਤਕ ਕਰਦਾ ਰਿਹਾ ਹਾਂ। ਹੋਰਾਂ ਦੇ ਮੁਕਾਬਲੇ ਇਹ ਕੰਪਨੀ ਸੂਬਾ ਅਤੇ ਸਥਾਨਕ ਸਰਕਾਰਾਂ ਨੂੰ ਬਹੁਤ ਹੀ ਘੱਟ ਟੈਕਸ ਚੁਕਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਪੋਸਟਲ ਸਿਸਟਮ ਦਾ ਇਸਤੇਮਾਲ ਡਿਲੀਵਰੀ ਏਜੰਟ ਦੇ ਰੂਪ ਵਿਚ ਕਰਦੀ ਹੈ। ਇੰਨਾ ਹੀ ਨਹੀਂ ਇਹ ਕੰਪਨੀ ਹਜ਼ਾਰਾਂ ਦੀ ਗਿਣਤੀ ਵਿਚ ਖੁਦਰਾ ਵਪਾਰੀਆਂ ਦੇ ਕਾਰੋਬਾਰ ਨੂੰ ਵੀ ਚੌਪਟ ਕਰ ਰਹੀ ਹੈ।

 ਟਰੰਪ ਦੇ ਇਸ ਹਮਲੇ ਕਾਰਨ ਸ਼ੇਅਰ ਬਾਜ਼ਾਰ ਵਿਚ ਸਵੇਰੇ ਐਮਾਜ਼ਾਨ ਦੇ ਸ਼ੇਅਰਾਂ ਵਿਚ 4.5 ਫ਼ੀ ਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਕ ਵੈਬਸਾਈਟ ਦੇ ਦਾਅਵੇ ਤੋਂ ਬਾਅਦ ਬੁੱਧਵਾਰ ਨੂੰ ਵੀ ਐਮਾਜ਼ਾਨ ਦੇ ਸ਼ੇਅਰ ਦੇ ਭਾਅ ਪੰਜ ਫ਼ੀ ਸਦੀ ਤਕ ਡਿਗੇ ਸਨ। ਐਮਾਜ਼ਾਨ ਨੇ ਰਾਸ਼ਟਰਪਤੀ ਦੀ ਟਿੱਪਣੀ ਉਤੇ ਪ੍ਰਤੀਕਿਰਿਆ ਪ੍ਰਗਟ ਕਰਨ ਤੋਂ ਇਨਕਾਰ ਕਰ ਦਿਤਾ। ਅਮਰੀਕੀ ਰਾਸ਼ਟਰਪਤੀ ਨੇ ਇਹ ਤਾਜ਼ਾ ਹਮਲਾ ਵੈਬਸਾਈਟ ਐਕਸੀਆਸ ਦੇ ਇਸ ਦਾਅਵੇ ਦੇ ਅਗਲੇ ਦਿਨ ਬੋਲਿਆ, ਜਿਸ ਵਿਚ ਕਿਹਾ ਗਿਆ ਸੀ ਕਿ ਵਿਸ਼ਵ ਦੀ ਸਭ ਤੋਂ ਵੱਡੀ ਆਨਲਾਈਨ ਰਿਟੇਲ ਕੰਪਨੀ ਐਮਾਜ਼ਾਨ ਵਿਰੁਧ ਕਰਨ ਨੂੰ ਲੈ ਕੇ ਟਰੰਪ ਉਤੇ ਜਨੂੰਨ ਸਵਾਰ ਹੈ। ਉਹ ਐਂਟੀ ਟਰੱਸਟ ਕਾਨੂੰਨ ਦੀ ਵਰਤੋਂ ਕਰ ਕੇ ਇਸ ਕੰਪਨੀ ਦੀ ਤਰੱਕੀ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ।