ਅਮਰੀਕਾ ਨੇ ਉੱਤਰ ਕੋਰੀਆ ਦੀ ਯਾਤਰਾ 'ਤੇ ਪਾਬੰਦੀ ਲਗਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਨੇ ਅਪਣੇ ਨਾਗਰਿਕਾਂ ਲਈ ਉੱਤਰ ਕੋਰੀਆ ਯਾਤਰਾ 'ਤੇ ਪਾਬੰਦੀ ਜਾਰੀ ਕੀਤੀ ਹੈ। ਇਹ ਫ਼ੈਸਲਾ ਪਿਉਂਗਯਾਂਗ ਯਾਤਰਾ 'ਤੇ ਗਏ ਇਕ ਅਮਰੀਕੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰਨ ਅਤੇ

Travelling

ਵਾਸ਼ਿੰਗਟਨ, 3 ਅਗੱਸਤ : ਅਮਰੀਕਾ ਨੇ ਅਪਣੇ ਨਾਗਰਿਕਾਂ ਲਈ ਉੱਤਰ ਕੋਰੀਆ ਯਾਤਰਾ 'ਤੇ ਪਾਬੰਦੀ ਜਾਰੀ ਕੀਤੀ ਹੈ। ਇਹ ਫ਼ੈਸਲਾ ਪਿਉਂਗਯਾਂਗ ਯਾਤਰਾ 'ਤੇ ਗਏ ਇਕ ਅਮਰੀਕੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਦੀ ਮੌਤ ਤੋਂ ਬਾਅਦ ਕੀਤਾ ਗਿਆ ਹੈ। ਇਹ ਪਾਬੰਦੀ 1 ਸਤੰਬਰ ਤੋਂ ਲਾਗੂ ਹੋਵੇਗੀ।
ਅਧਿਕਾਰੀਆਂ ਨੇ ਕਿਹਾ ਕਿ ਉੱਤਰ ਕੋਰੀਆ ਦੀ ਯਾਤਰਾ ਸਮੇਂ ਪਿਉਂਗਯਾਂਗ ਅਧਿਕਾਰੀਆਂ ਵਲੋਂ ਸਾਡੇ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ ਅਤੇ ਇਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਵੀ ਖ਼ਤਰਾ ਹੈ। ਅਮਰੀਕੀ ਸਰਕਾਰ ਦੇ ਸੰਘੀ ਰਜਿਸਟਰ 'ਚ ਕਿਹਾ ਗਿਆ ਕਿ ਸਾਰੇ ਅਮਰੀਕੀ ਪਾਸਪੋਰਟਾਂ ਨੂੰ ਉੱਤਰ ਕੋਰੀਆ ਆਉਣ-ਜਾਣ ਜਾਂ ਉਸ ਤੋਂ ਹੋ ਕੇ ਯਾਤਰਾ ਕਰਨ ਲਈ ਗ਼ੈਰ-ਕਾਨੂੰਨੀ ਐਲਾਨਿਆ ਜਾਂਦਾ ਹੈ, ਜਦ ਤਕ ਕਿ ਉਨ੍ਹਾਂ ਨੂੰ ਉਥੇ ਯਾਤਰਾ ਕਰਨ ਲਈ ਵਿਸ਼ੇਸ਼ ਮਨਜੂਰੀ ਨਾ ਹੋਵੇ। ਅਮਰੀਕੀ ਵਿਦਿਆਰਥੀ ਓਟੋ ਵਾਰਮਬੀਅਰ ਦੀ ਮੌਤ ਤੋਂ ਬਾਅਦ ਵੀ ਉੱਤਰ ਕੋਰੀਆ ਯਾਤਰਾ 'ਤੇ ਸਖ਼ਤ ਚਿਤਾਵਨੀ ਜਾਰੀ ਕੀਤੀ ਗਈ ਸੀ।
ਅਮਰੀਕਾ ਨੇ ਉੱਤਰ ਕੋਰੀਆ 'ਚ ਰਹਿ ਰਹੇ ਅਪਣੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ 1 ਸਤੰਬਰ ਤੋਂ ਲਾਗੂ ਹੋਣ ਜਾ ਰਹੀ ਯਾਤਰਾ ਪਾਬੰਦੀ ਤੋਂ ਪਹਿਲਾਂ ਉਹ ਉੱਤਰ ਕੋਰੀਆ ਛੱਡ ਦੇਣ। ਅਮਰੀਕੀ ਵਿਦੇਸ਼ ਮੰਤਰਾਲਾ ਉੱਤਰ ਕੋਰੀਆ 'ਤੇ ਇਕ ਨਵੀਂ ਯਾਤਰਾ ਪਾਬੰਦੀ ਲਾਗੂ ਕਰਨ ਦੀ ਤਿਆਰੀ ਕਰਨ ਜਾ ਰਿਹਾ ਹੈ, ਜੋ ਕਿ ਟਰੰਪ ਪ੍ਰਸ਼ਾਸਨ ਦੀ ਨਵੀਂ ਯਾਤਰਾ ਪਾਬੰਦੀ ਨੂੰ ਦਰਸ਼ਾਉਂਦੀ ਹੈ। ਇਸ ਪਾਬੰਦੀ ਦਾ ਐਲਾਨ ਪਿਛਲੇ ਮਹੀਨੇ ਕੀਤਾ ਗਿਆ ਸੀ ਅਤੇ ਇਸ ਨੂੰ ਬੁਧਵਾਰ ਨੂੰ ਸੰਘੀ ਰਜਿਸਟਰ 'ਚ ਪ੍ਰਕਾਸ਼ਤ ਕੀਤਾ ਗਿਆ।
ਚਿਤਾਵਨੀ 'ਚ ਕਿਹਾ ਗਿਆ ਹੈ ਕਿ ਯਾਤਰਾ ਪਾਬੰਦੀ ਤੋਂ ਛੋਟ ਲਈ ਵਿਸ਼ੇਸ਼ ਮਨਜੂਰੀ ਦੀ ਲੋੜ ਹੈ, ਜੋ ਸਿਰਫ਼ 'ਕੁਝ ਸੀਮਤ ਹਾਲਾਤਾਂ' ਵਿਚ ਹੀ ਦਿਤੀ ਜਾ ਸਕਦੀ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਛੋਟ ਲਈ ਅਪੀਲ ਕਿਵੇਂ ਦਿਤੀ ਜਾ ਸਕੇਗੀ, ਇਸ ਬਾਰੇ ਜਾਣਕਾਰੀ ਦੇਣ ਦਾ ਸਮਾਂ ਉਹ ਹਾਲੇ ਨਹੀਂ ਦੱਸ ਸਕਦੇ। ਪਹਿਲਾਂ ਵੀ ਅਮਰੀਕਾ ਵਲੋਂ ਯਾਤਰਾ ਸਬੰਧੀ ਚਿਤਾਵਨੀਆਂ ਬਾਰੇ ਉਸ ਦੇ ਨਾਗਰਿਕਾਂ ਤੋਂ ਉੱਤਰ ਕੋਰੀਆ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਸੀ। (ਪੀਟੀਆਈ)