ਪਾਕਿਸਤਾਨ: ਲਹਿੰਦੇ ਪੰਜਾਬ 'ਚ ਮੁਫਤ ਆਟਾ ਲੈਣ ਦੌਰਾਨ ਘੱਟੋ-ਘੱਟ 11 ਲੋਕਾਂ ਦੀ ਮੌਤ, 60 ਜ਼ਖਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਚਾਰ ਜ਼ਿਲ੍ਹਿਆਂ ਸਾਹੀਵਾਲ, ਬਹਾਵਲਪੁਰ, ਮੁਜ਼ੱਫਰਗੜ੍ਹ ਅਤੇ ਓਕਾੜਾ ਵਿਚ ਮੁਫਤ ਆਟਾ ਕੇਂਦਰਾਂ ਵਿਚ ਮੰਗਲਵਾਰ ਨੂੰ ਦੋ ਬਜ਼ੁਰਗ ਔਰਤਾਂ ਅਤੇ ਇਕ ਆਦਮੀ ਦੀ ਮੌਤ ਹੋ ਗਈ

File Photo

 

ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਹਾਲ ਹੀ ਦੇ ਦਿਨਾਂ ਵਿਚ ਸਰਕਾਰੀ ਡਿਸਟ੍ਰੀਬਿਊਸ਼ਨ ਕੰਪਨੀ ਤੋਂ ਮੁਫਤ ਆਟਾ ਲੈਣ ਦੀ ਕੋਸ਼ਿਸ਼ ਵਿਚ ਔਰਤਾਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਵਧਦੀ ਮਹਿੰਗਾਈ ਤੋਂ ਰਾਹਤ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ ਗਰੀਬਾਂ ਲਈ ਮੁਫਤ ਆਟਾ ਯੋਜਨਾ ਸ਼ੁਰੂ ਕਰਨ ਤੋਂ ਬਾਅਦ ਪਾਕਿਸਤਾਨ ਵਿਚ ਸਰਕਾਰੀ ਵੰਡ ਕੇਂਦਰਾਂ ’ਤੇ ਕਈ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ: ਪੰਜਾਬ ਵਿਚ ਸਰਕਾਰੀ ਵਿਭਾਗਾਂ ਦੇ ਬਿਜਲੀ ਬਿੱਲ ਦੀ ਬਕਾਇਆ ਰਾਸ਼ੀ 2600 ਕਰੋੜ ਰੁਪਏ ਤੋਂ ਪਾਰ

ਖ਼ਬਰਾਂ ਅਨੁਸਾਰ ਇਸ ਯੋਜਨਾ ਦਾ ਉਦੇਸ਼ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਦੀ ਵਧਦੀ ਲੋਕਪ੍ਰਿਅਤਾ ਨੂੰ ਘੱਟ ਕਰਨਾ ਹੈ। ਦੱਖਣੀ ਪੰਜਾਬ ਦੇ ਚਾਰ ਜ਼ਿਲ੍ਹਿਆਂ ਸਾਹੀਵਾਲ, ਬਹਾਵਲਪੁਰ, ਮੁਜ਼ੱਫਰਗੜ੍ਹ ਅਤੇ ਓਕਾੜਾ ਵਿਚ ਮੁਫਤ ਆਟਾ ਕੇਂਦਰਾਂ ਵਿਚ ਮੰਗਲਵਾਰ ਨੂੰ ਦੋ ਬਜ਼ੁਰਗ ਔਰਤਾਂ ਅਤੇ ਇਕ ਆਦਮੀ ਦੀ ਮੌਤ ਹੋ ਗਈ, ਜਦਕਿ 60 ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਮਾਮਲੇ ‘ਚ 348 ਸਿੱਖ ਨੌਜਵਾਨ ਕੀਤੇ ਗਏ ਰਿਹਾਅ, ਸਰਕਾਰੀ ਪੱਧਰ ‘ਤੇ ਜਥੇਦਾਰ ਨੂੰ ਦਿੱਤੀ ਗਈ ਜਾਣਕਾਰੀ

ਜਿਨ੍ਹਾਂ ਹੋਰ ਜ਼ਿਲ੍ਹਿਆਂ ਵਿਚ ਮੌਤਾਂ ਹੋਈਆਂ ਹਨ, ਉਹਨਾਂ ਵਿਚ ਫੈਸਲਾਬਾਦ, ਜਹਾਨੀਆਂ ਅਤੇ ਮੁਲਤਾਨ ਸ਼ਾਮਲ ਹਨ। ਪੁਲਿਸ 'ਤੇ ਮੁਫਤ ਆਟਾ ਲੈਣ ਲਈ ਲੰਬੀਆਂ ਕਤਾਰਾਂ 'ਚ ਖੜ੍ਹੇ ਨਾਗਰਿਕਾਂ 'ਤੇ ਲਾਠੀਚਾਰਜ ਕਰਨ ਦਾ ਇਲਜ਼ਾਮ ਹੈ। ਮੁਜ਼ੱਫਰਗੜ੍ਹ ਅਤੇ ਰਹੀਮ ਯਾਰ ਖਾਨ ਸ਼ਹਿਰਾਂ ਵਿਚ ਮੁਫਤ ਆਟੇ ਦੇ ਟਰੱਕ ਲੁੱਟੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਸਖਤ ਰੁਖ ਅਪਣਾਇਆ ਹੈ। ਪੰਜਾਬ ਦੇ ਨਿਗਰਾਨ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਬੁੱਧਵਾਰ ਨੂੰ ਸੂਬੇ ਭਰ ਵਿਚ ਸਵੇਰੇ 6 ਵਜੇ ਮੁਫਤ ਆਟਾ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਤਾਂ ਜੋ ਲੋਕਾਂ ਦੀ ਭੀੜ ਅਤੇ ਅਸੁਵਿਧਾ ਨੂੰ ਘੱਟ ਕੀਤਾ ਜਾ ਸਕੇ।