Mexico Boat Overturn: ਡੌਂਕੀ ਲਗਾ ਕੇ ਮੈਕਸੀਕੋ ਜਾ ਰਹੇ ਪ੍ਰਵਾਸੀਆਂ ਦੀ ਰਾਹ ਵਿਚ ਹੀ ਪਲਟੀ ਕਿਸ਼ਤੀ, ਥਾਈਂ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Mexico Boat Overturn: ਮ੍ਰਿਤਕ ਏਸ਼ੀਆ ਦੇ ਰਹਿਣ ਵਾਲੇ ਸਨ

Mexico boat overturned news in punjabi

Mexico boat overturned news in punjabi  :ਦੁਨੀਆ ਦੇ ਕਈ ਹਿੱਸਿਆਂ ਤੋਂ ਪ੍ਰਵਾਸੀਆਂ ਨਾਲ ਭਰੀਆਂ ਕਿਸ਼ਤੀਆਂ ਦੇ ਡੁੱਬਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਮੈਕਸੀਕੋ ਦੇ ਦੱਖਣੀ ਪ੍ਰਸ਼ਾਂਤ ਤੱਟ 'ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਥੇ ਇਕ ਕਿਸ਼ਤੀ ਪਲਟ ਗਈ, ਜਿਸ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਲੋਕ ਏਸ਼ੀਆਈ ਮੂਲ ਦੇ ਸਨ। ਮਿਲੀ ਜਾਣਕਾਰੀ ਅਨੁਸਾਰ ਸਾਰੇ ਡੌਂਕੀ ਲਗਾ ਕੇ ਮੈਕਸੀਕੋ ਜਾ ਰਹੇ ਸਨ।

 ਇਹ ਵੀ ਪੜ੍ਹੋ: Jalandhar News: ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਵਿੱਕੀ ਗੌਂਡਰ ਗੈਂਗ ਦੇ ਸਾਥੀ ਕੀਤੇ ਕਾਬੂ

ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਬਚੇ ਇੱਕ ਵਿਅਕਤੀ ਦੀ ਇੰਟਰਵਿਊ ਲਈ ਗਈ ਸੀ ਅਤੇ ਜਿਸ ਤੋਂ ਪਤਾ ਲੱਗਾ ਕਿ ਉਹ ਏਸ਼ਿਆਈ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੇ ਆਧਾਰ 'ਤੇ ਅਜਿਹਾ ਲੱਗਦਾ ਹੈ ਕਿ ਮ੍ਰਿਤਕ ਏਸ਼ੀਆ ਦੇ ਰਹਿਣ ਵਾਲੇ ਸਨ। ਅਧਿਕਾਰੀਆਂ ਅਨੁਸਾਰ, ਇਹ ਲਾਸ਼ਾਂ ਗੁਆਟੇਮਾਲਾ ਦੇ ਨਾਲ ਮੈਕਸੀਕੋ ਦੀ ਸਰਹੱਦ ਤੋਂ ਲਗਪਗ 250 ਮੀਲ (400 ਕਿਲੋਮੀਟਰ) ਪੂਰਬ ਵਿੱਚ ਪਲੇਆ ਵਿਸੇਂਟੇ ਸ਼ਹਿਰ ਦੇ ਇੱਕ ਬੀਚ ਦੇ ਨੇੜੇ ਮਿਲੀਆਂ ਹਨ।

 ਇਹ ਵੀ ਪੜ੍ਹੋ: Uttar Pradesh News: ਚਾਹ ਬਣਾਉਂਦੇ ਸਮੇਂ ਰਹੋ ਸਾਵਧਾਨ, ਫਟਿਆ ਸਿਲੰਡਰ, ਜ਼ਿੰਦਾ ਸੜੇ 4 ਲੋਕ 

ਇਸ ਦੇ ਨਾਲ ਹੀ ਕਿਸ਼ਤੀ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਇਲਾਕਾ ਮੈਕਸੀਕੋ ਪਾਰ ਕਰਨ ਵਾਲੇ ਪ੍ਰਵਾਸੀਆਂ ਲਈ ਅਮਰੀਕੀ ਸਰਹੱਦ ਤੱਕ ਪਹੁੰਚਣ ਦਾ ਮੁੱਖ ਰਸਤਾ ਹੈ। ਜ਼ਿਆਦਾਤਰ ਪ੍ਰਵਾਸੀ ਪੈਦਲ ਯਾਤਰਾ ਕਰਦੇ ਹਨ, ਪਰ ਕੁਝ ਮੈਕਸੀਕੋ ਦੇ ਅੰਦਰ ਇਮੀਗ੍ਰੇਸ਼ਨ ਚੌਕੀਆਂ ਤੋਂ ਬਚਣ ਲਈ ਸਮੁੰਦਰ ਦੁਆਰਾ ਯਾਤਰਾ ਕਰਨ ਦੀ ਚੋਣ ਕਰਦੇ ਹਨ ਅਤੇ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Mexico boat overturned news in punjabi' stay tuned to Rozana Spokesma