ਜਰਮਨ ਦੇ ਸ਼ਹਿਰ ਲਾਇਪਸ਼ਿਗ ਵਿੱਚ ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਸਜਾਏ ਗਏ ਮਹਾਨ ਨਗਰ ਕੀਰਤਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਨ 1994 ਈ. ਨੂੰ ਹੋਈ ਜੋ 21 ਮਾਰਚ 2004 ਤੋਂ ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

A grand Nagar Kirtan was organized in the German city of Leipzig dedicated to Khalsa Pargat Diwas.

ਜਰਮਨ:ਖਾਲਸਾਈ ਜਾਹੋ-ਜਲਾਲ ਦਾ ਪ੍ਰਗਟਾਵਾ, ਸਿੱਖ ਕੌਮ ਦੀ ਵਿਲੱਖਣਤਾ ਸਰਬੱਤ ਦਾ ਭਲਾ ਗੁਰੂ ਸਿਧਾਂਤ ਨੂੰ ਦਰਸਾਉਣ ਲਈ ਸਮੂਹ ਸਾਧ ਸੰਗਤ ਦੇ ਉੱਦਮ ਨਾਲ ਜਰਮਨੀ ਦੇ ਸ਼ਹਿਰ ਲਾਇਪਸ਼ਿਗ ਵਿੱਚ ਅਲੌਕਿਕ ਨਗਰ ਕੀਰਤਨ 24 ਮਾਰਚ ਦਿਨ ਸੋਮਵਾਰ ਨੂੰ ਸਜਾਇਆ ਗਿਆ। ਲਾਇਪਸ਼ਿਗ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੀ ਆਰੰਭਤਾ ਸੰਨ 1994 ਈ. ਨੂੰ ਹੋਈ ਜੋ 21 ਮਾਰਚ 2004 ਤੋਂ  ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਸ ਬਿਲਡਿੰਗ ਵਿੱਚ ਅੱਜ ਤੋਂ ਇੱਕੀ ਸਾਲ ਪਹਿਲੇ ਹੋਏ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਹ ਪਹਿਲਾ ਮਹਾਨ ਨਗਰ ਕੀਰਤਨ ਬਹੁਤ ਹੀ ਸ਼ਰਧਾਪੂਰਵਕ  ਲਾਇਪਸ਼ਿਗ , ਕੈਮਨਿਸ਼ਟ , ਡਰੈਸਡਨ,  ਏਰਫੋਰਟ , ਫਰਾਈਟਾਲ , ਬਰਲੀਨ ਆਦਿ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਅਤੇ ਹਾਲੇ, ਮੈਗਡੇਬਰਗ, ਗਰੀਮਾ ਆਦਿ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਵੱਲੋ ਖਾਲਸਾਈ ਪ੍ਰਪੰਰਾ ਅਨੁਸਾਰ ਨਾਗਰੇ ਦੀ ਚੋਟ , ਰਣਸਿੰਘੇ ਦੀ ਧੁੰਨ , ਨਿਸ਼ਾਨਚੀ, ਪੰਜ ਪਿਆਰੇ ਸਾਹਿਬਾਨ ਦੀ ਅਗਵਾਈ  ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼ਹਿਰ ਦੇ ਸੈਂਟਰ ਵਿੱਚ ਸਜਾਇਆ ਗਿਆ । ਜਿਸ ਵਿੱਚ ਪੰਥ ਪ੍ਰਸਿੱਧ ਇੰਟਰਨੈਸ਼ਨਲ ਢਾਡੀ ਭਾਈ ਹਰਜਿੰਦਰ ਸਿੰਘ ਪ੍ਰਵਾਨਾ ਦੇ ਜੱਥੇ ਨੇ ਢਾਡੀ ਕਲਾ , ਭਾਈ ਜਗਜੀਤ ਸਿੰਘ ਜੇ ਕੇ ਡਰੈਸਡਨ , ਭਾਈ ਜਸਵੀਰ ਸਿੰਘ ਜੱਸੀ  ਨੇ ਕਵਿਸ਼ਰੀ ਅਤੇ ਭਾਈ ਭੁਪਿੰਦਰ ਸਿੰਘ , ਭਾਈ ਅਮਨਪ੍ਰੀਤ ਸਿੰਘ  ਨੇ ਸ਼ਬਦ ਕੀਰਤਨ ਨਾਲ ਸਾਧ ਸੰਗਤ ਨੂੰ ਅਕਾਲ ਪੁਰਖ ਦੀ ਸਿਫਤ ਸਲਾਹ ਨਾਲ ਜੋੜਿਆ । ਸਮੂਹ ਬੱਚਿਆਂ ਵੱਲੋ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਨਾਲ ਸੰਬੰਧਿਤ ਵੱਖ ਵੱਖ ਵਿਸ਼ਿਆਂ ਤੇ ਜਰਮਨੀ ਭਾਸ਼ਾ ਵਿੱਚ ਲੈਕਚਰ, ਕਵਿਤਾ ਆਦਿ ਦੀ  ਸੰਗਤ ਨਾਲ ਸਾਂਝ ਪਾਈ ਗਈ।  ਇਸ ਸਮੇ ਜਿਥੇ ਸਮੂਹ ਸਾਧ ਸੰਗਤ ਵੱਲੋ ਵੱਖ ਵੱਖ ਤਰਾਂ ਦਾ ਲੰਗਰ, ਫਰੂਟ, ਮਠਿਆਈ ਆਦਿ ਅਤੁੱਟ ਵਰਤਾਇਆ ਗਿਆ ਉੱਥੇ  ਗੁਰ ਸ਼ਬਦ ਦਾ ਲੰਗਰ ਵੱਖ-ਵੱਖ ਵਿਸ਼ਿਆ ਤੇ ਗੁਰਦੁਆਰਾ ਸਾਹਿਬ ਲਾਇਪਸ਼ਿਗ ਵੱਲੋ ਤਿਆਰ ਕੀਤੇ ਕਿਤਾਬਚੇ ਵੰਡੇ ਗਏ।  ਇਸ ਇਤਿਹਾਸਕ ਨਗਰ ਕੀਰਤਨ ਵਿੱਚ ਸਮੂਹ ਸਾਧ ਸੰਗਤ ਵੱਲੋ ਬਹੁਤ ਹੀ ਸ਼ਰਧਾਪੂਰਵਕ ਹਾਜ਼ਰ ਹੋ ਕੇ ਸਮੁੱਚੀਆਂ ਸੇਵਾਵਾਂ ਨਿਭਾਈਆਂ ਗਈਆਂ । ਇਸ ਲਈ ਸਮੂਹ ਸਾਧ ਸੰਗਤ ਅਤੇ ਪ੍ਰਬੰਧਕ ਸਾਹਿਬਾਨ ਵੱਲੋ ਸ਼ੁਕਰਾਨਾ ਅਰਦਾਸ ਸਮਾਗਮ 30 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਲਾਇਪਸ਼ਿਗ ਵਿਖੇ ਹੋਵੇਗਾ ।