America News: ਅਮਰੀਕਾ ’ਚ ਰਿਫਿਊਜੀਆਂ ਲਈ ਹੁਣ Green Card ਪ੍ਰੋਸੈਸਿੰਗ ਬੰਦ, ਨੇਪਾਲ ਜਾਣਾ ਵੀ ਔਖਾ: ਜਸਪ੍ਰੀਤ ਸਿੰਘ ਅਟਾਰਨੀ
ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਵਲੋਂ ਜਾਰੀ ਕੀਤੀ ਗਈ ਹੈ।
America News: ਜਿਨ੍ਹਾਂ ਲੋਕਾਂ ਨੇ ਗ੍ਰੀਨ ਕਾਰਡ ਅਪਲਾਈ ਕੀਤੇ ਹਨ ਤੇ ਰਿਫ਼ਿਊਜੀ ਸਟੇਟਸ ਜਾਂ ਪੋਲੀਟੀਕਲ ਅਸਾਈਲਮ ਕੀਤੀ ਹੈ, ਉਨ੍ਹਾਂ ਨੂੰ ਅਸਾਈਲਮ ਜਾਂ ਰਿਫ਼ਿਊਜੀ ਸਟੇਟਸ ਇੱਥੇ ਮਿਲਿਆ ਹੈ, ਉਨ੍ਹਾਂ ਦੇ ਗ੍ਰੀਨ ਕਾਰਡ ਦੀ ਪ੍ਰੋਸੈਸਿੰਗ ਉੱਤੇ ਟਰੰਪ ਸਰਕਾਰ ਨੇ ਹੁਣ ਲੰਮੇ ਸਮੇਂ ਲਈ ਰੋਕ ਲਾ ਦਿੱਤੀ ਹੈ। ਇਸ ਦੀ ਜਾਣਕਾਰੀ ਅਮਰੀਕਾ ਦੇ ਉੱਘੇ ਅਟਾਰਨੀ ਜਸਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਵਲੋਂ ਜਾਰੀ ਕੀਤੀ ਗਈ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਹੜੇ-ਜਿਹੜੇ ਲੋਕਾਂ ਦੇ ਕੇਸ ਪਾਸ ਹੁੰਦੇ ਹਨ, ਉਹ ਬਾਅਦ ਵਿਚ ਨੇਪਾਲ ਰਾਹੀਂ ਭਾਰਤ ਚਲੇ ਜਾਂਦੇ ਹਨ। ਹੁਣ ਉਨ੍ਹਾਂ ਦੀ ਵਾਪਸੀ ਵਿਚ ਵੀ ਮੁਸ਼ਕਿਲ ਆ ਗਈ ਹੈ। ਕੁਝ ਕਲਾਇਂਟਾਂ ਦੀਆਂ ਫੋਨ ਕਾਲਾਂ ਵੀ ਉਨ੍ਹਾਂ ਨੂੰ ਆਈਆਂ ਹਨ। ਜਿਹੜੇ ਨੇਪਾਲ ਗਏ ਹਨ ਉਨ੍ਹਾਂ ਨੇ ਅਮਰੀਕਾ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਜਹਾਜ਼ ਵਿਚ ਚੜ੍ਹਨ ਨਹੀਂ ਦਿੱਤਾ ਗਿਆ। ਭਾਰਤੀ ਲੋਕਾਂ ਨੂੰ ਹੁਣ ਨੇਪਾਲ ਰਾਹੀਂ ਆਪਣੇ ਦੇਸ਼ ਵਿਚਜਾਣਾ ਔਖਾ ਹੋ ਗਿਆ ਹੈ।
ਅਟਾਰਨੀ ਨੇ ਦੱਸਿਆ ਕਿ ਜਿਹੜੇ ਲੋਕ ਇੰਡੀਆ ਪੰਜਾਬ ਜਾਂ ਹਰਿਆਣਾ ਦੇ ਹਨ। ਜਿਹਨਾਂ ਦੇ ਕੇਸ ਪਾਸ ਹੋਏ ਹਨ। ਉਹਨਾਂ ਵਿਚੋਂ ਕਾਫ਼ੀ ਦੇ ਗਰੀਨ ਕਾਰਡ ਅਪਲਾਈ ਹੋਏ ਹਨ। ਜੋ ਸਾਰੇ ਪ੍ਰੋਸੈਗਿੰਗ ਦੇ ਅਧੀਨ ਹਨ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਚਾਹੇ ਉਹ ਕਿਸੇ ਵੀ ਦੇਸ਼ ਦੇ ਲੋਕਾਂ ਨੇ ਅਸਾਈਲਮ ਕੀਤੀ ਹੋਵੇ।
ਇਸ ਤੋ ਇਲਾਵਾ ਜਸਪ੍ਰੀਤ ਸਿੰਘ ਅਟਾਰਨੀ ਨੇ ਇਹ ਵੀ ਦੱਸਿਆ ਕਿ ਜਿਹੜੇ ਜਿਹੜੇ ਲੋਕਾਂ ਦੇ ਕੇਸ ਪਾਸ ਹੁੰਦੇ ਹਨ ਅਤੇ ਉਹ ਬਾਅਦ ਵਿੱਚ ਨੇਪਾਲ ਰਾਹੀਂ ਭਾਰਤ ਚਲੇ ਜਾਂਦੇ ਹਨ। ਹੁਣ ਉਹਨਾਂ ਦੀ ਵਾਪਸੀ ਵਿੱਚ ਵੀ ਮੁਸ਼ਕਲ ਆ ਗਈ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੁਝ ਕਲਾਇੰਟਾਂ ਦੀਆਂ ਫੋਨ ਕਾਲਾਂ ਵੀ ਉਹਨਾਂ ਨੂੰ ਆਈਆਂ ਹਨ। ਜਿਹੜੇ ਨੇਪਾਲ ਗਏ ਸੀ ਉਹਨਾਂ ਨੇ ਅਮਰੀਕਾ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਜਹਾਜ਼ ਵਿੱਚ ਚੜ੍ਹਨ ਨਹੀ ਦਿੱਤਾ ਗਿਆ। ਜਿਹੜੇ ਲੋਕ ਇਥੋ ਟਰੈਵਲ ਡਾਕੂਮੈਂਟ ਲੈ ਕੇਸ ਪਾਸ ਹੋਣ ਤੋਂ ਬਾਅਦ ਨੇਪਾਲ ਵਗੈਰਾ ਜਾਂਦੇ ਹਨ। ਹੁਣ ਉਹਨਾਂ ਨੂੰ ਵਿਸੇਸ਼ ਤੌਰ 'ਤੇ ਆਪਣਾ ਧਿਆਨ ਰੱਖਣ ਦੀ ਲੋੜ ਹੈ। ਕਿਉਂਕਿ ਉਹਨਾਂ ਨੂੰ ਨੇਪਾਲ ਦੇ ਏਅਰਪੋਰਟ ਤੇ ਰੋਕਿਆ ਜਾ ਰਿਹਾ ਹੈ। ਅਤੇ ਭਾਰਤੀ ਲੋਕਾਂ ਨੂੰ ਹੁਣ ਨੇਪਾਲ ਰਾਹੀਂ ਆਪਣੇ ਦੇਸ਼ ਵਿਚ ਜਾਣਾ ਔਖਾ ਹੋ ਗਿਆ ਹੈ।