ਕਾਬੁਲ : ਦੋਹਰੇ ਬੰਬ ਧਮਾਕਿਆਂ 'ਚ ਇਕ ਪੱਤਰਕਾਰ ਸਮੇਤ 21 ਲੋਕਾਂ ਦੀ ਮੌਤ
ਅਫ਼ਗਾਨਿਸਤਾਨ ਦੇ ਕਾਬੁਲ ਵਿਚ ਸੋਮਵਾਰ ਨੂੰ ਸਵੇਰੇ ਹੋਈਆਂ ਧਮਾਕੇ ਦੀਆਂ ਦੋ ਘਟਨਾਵਾਂ ਵਿਚ ਸ਼ੲਕ ਪੱਤਰਕਾਰ ਸਮੇਤ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ...
ਕਾਬੁਲ : ਅਫ਼ਗਾਨਿਸਤਾਨ ਦੇ ਕਾਬੁਲ ਵਿਚ ਸੋਮਵਾਰ ਨੂੰ ਸਵੇਰੇ ਹੋਈਆਂ ਧਮਾਕੇ ਦੀਆਂ ਦੋ ਘਟਨਾਵਾਂ ਵਿਚ ਸ਼ੲਕ ਪੱਤਰਕਾਰ ਸਮੇਤ ਘੱਟ ਤੋਂ ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 25 ਜ਼ਖ਼ਮੀ ਹੋ ਗਏ।
ਕਾਬੁਲ ਐਂਬੁਲੈਂਸ ਸੇਵਾ ਦੇ ਮੁਖੀ ਮੁਹੰਮਦ ਅਸੀਮ ਮੁਤਾਬਕ ਪਹਿਲੇ ਧਮਾਕੇ ਵਿਚ 21 ਲੋਕਾਂ ਦੀ ਮੌਤ ਹੋ ਗਈ ਅਤੇ 25 ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਜਾਨ ਆਗਾ ਨੇ ਦਸਿਆ ਕਿ ਪਹਿਲੇ ਧਮਾਕੇ ਤੋਂ ਤੁਰਤ ਬਾਅਦ ਦੂਜਾ ਧਮਾਕਾ ਹੋਇਆ। ਇਸ ਵਿਚ ਇਕ ਪੱਤਰਕਾਰ ਸ਼ਾਹ ਮਾਰਈ ਦੀ ਮੌਤ ਹੋ ਗਈ ਅਤੇ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ। ਮਾਰਈ ਸਮੇਤ ਕੁੱਝ ਪੱਤਰਕਾਰ ਪਹਿਲੇ ਆਤਮਘਾਤੀ ਹਮਲੇ ਨੂੰ ਕਵਰ ਕਰਨ ਲਈ ਗਏ ਸਨ। ਦੂਜੇ ਧਮਾਕੇ ਵਿਚ ਇਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਕਾਬੁਲ ਪੁਲਿਸ ਮੁਖੀ ਦਾਊਦ ਅਮੀਨ ਨੇ ਦਸਿਆ ਕਿ ਇੱਥੇ ਜਿਸ ਇਲਾਕੇ ਵਿਚ ਹਮਲੇ ਹੋਏ ਹਨ, ਉਥੇ ਕਈ ਵਿਦੇਸ਼ੀ ਦਫ਼ਤਰ ਹਨ। ਵਜ਼ੀਰ ਅਕਬਰ ਖ਼ਾਨ ਹਸਪਤਾਲ ਦੇ ਨਿਦੇਸ਼ਕ ਮੌਸਾ ਜਹੀਰ ਨੇ ਦਸਿਆ ਕਿ ਧਮਾਕੇ ਵਿਚ ਜ਼ਖ਼ਮੀ ਲੋਕਾਂ ਦਾ ਇਲਾਜ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਅਜੇ ਤਕ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ।
ਇਸਲਾਮਕ ਸਟੇਟ ਸਮੂਹ ਦੇ ਸਥਾਨਕ ਸਹਿਯੋਗੀ ਸੰਗਠਨ ਅਤੇ ਤਾਲਿਬਾਨੀ ਦੇਸ਼ ਵਿਚ ਲਗਾਤਾਰ ਹਮਲੇ ਕਰ ਰਹੇ ਹਨ। ਤਾਲਿਬਾਨ ਅਕਸਰ ਉਸ ਜਗ੍ਹਾ 'ਤੇ ਹਮਲਾ ਕਰਦੇ ਹਨ, ਜਿੱਥੇ ਸਰਕਾਰੀ ਸੰਸਥਾਵਾਂ ਵਿਚ ਕੋਈ ਸਮਾਗਮ ਹੋ ਰਿਹਾ ਹੋਵੇ ਜਾਂ ਫਿਰ ਉਨ੍ਹਾਂ ਦਾ ਨਿਸ਼ਾਨਾ ਸੁਰੱਖਿਆ ਫੋਰਸਾਂ ਹੁੰਦੀਆਂ ਹਨ। ਦੂਜੇ ਪਾਸੇ ਆਈਐਸ ਦੇ ਅਤਿਵਾਦੀ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਦੋਹਾਂ ਦਾ ਨਿਸ਼ਾਨਾ ਅਫ਼ਗਾਨਿਸਤਾਨ ਵਿਚ ਇਸਲਾਮਕ ਕਾਨੂੰਨ ਤਹਿਤ ਰਾਜ ਸਥਾਪਿਤ ਕਰਨਾ ਹੈ।