PM ਮੋਦੀ ਨੂੰ ਟਵੀਟਰ ਤੋਂ ਅਨਫੋਲੋ ਕਰਨ ਦੀ 'ਵਾਈਟ ਹਾਊਸ' ਨੇ ਦੱਸੀ ਅਸਲ ਵਜ੍ਹਾ
ਦੁਨੀਆਂ ਵਿਚ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਦੇਸ਼ ਅਮਰੀਕਾ ਦੀ ਇਸ ਸੰਕਟ ਦੇ ਸਮੇਂ ਵਿਚ ਭਾਰਤ ਨੇ ਮਦਦ ਕੀਤੀ ਹੈ।
ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਪਰ ਦੁਨੀਆਂ ਵਿਚ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਦੇਸ਼ ਅਮਰੀਕਾ ਦੀ ਇਸ ਸੰਕਟ ਦੇ ਸਮੇਂ ਵਿਚ ਭਾਰਤ ਨੇ ਮਦਦ ਕੀਤੀ ਹੈ। ਇਸੇ ਸਮੇਂ ਦੋਵੇਂ ਦੇਸ਼ਾਂ ਵਿਚ ਟਵੀਟਰ ਹੈਂਡਲ ਇਕ ਮੁੱਦਾ ਬਣ ਗਿਆ । ਦੱਸ ਦੱਈਏ ਕਿ ਅਮਰੀਕਾ ਦੇ ਵਾਈਟ ਹਾਊਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਮੇਤ ਕਈ ਭਾਰਤੀ ਟਵੀਟਰ ਹੈਂਡਲਾ ਨੂੰ ਅਨਫੌਲੌ ਕਰ ਦਿੱਤਾ,
ਜਿਸ ਨੂੰ ਲੈ ਕੇ ਭਾਰਤ ਵਿਚ ਸਵਾਲ ਉਠਣੇ ਸ਼ੁਰੂ ਹੋਣ ਲੱਗੇ, ਹੁਣ ਵਾਈਟ ਹਾਊਸ ਨੇ ਇਸ ਪੂਰੇ ਵਬਾਲ ਨੂੰ ਲੈ ਕੇ ਜਵਾਬ ਦਿੱਤਾ ਹੈ ਕਿ ਜਦੋਂ ਵੀ ਰਾਸ਼ਟਰਪਤੀ ਡੋਨਲ ਟਰੰਪ ਨੇ ਕਿਸੇ ਦੇਸ਼ ਦੀ ਯਾਤਰਾ ਤੇ ਜਾਣਾ ਹੁੰਦਾ ਹੈ ਉਸ ਤੋਂ ਪਹਿਲਾ ਵਾਈਟ ਹਾਊਸ ਦੇ ਵੱਲੋਂ ਉਸ ਦੇਸ਼ ਦੇ ਅਧਿਕਾਰਿਤ ਟਵਿਟਰ ਹੈਂਡਲਾਂ ਨੂੰ ਫੋਲੋ ਕੀਤਾ ਜਾਂਦਾ ਹੈ। ਇਸ ਲਈ ਫਰਬਰੀ ਦੇ ਆਖੀਰ ਵਿਚ ਜਦੋਂ ਡੋਨਲ ਟਰੰਪ ਭਾਰਤ ਆਏ ਸਨ ਤਾਂ ਵਾਈਟ ਹਾਊਸ ਨੇ ਪੀ.ਐੱਮ ਮੋਦੀ ਤੋਂ ਇਲਾਵਾ ਭਾਰਤ ਦੇ ਕਈ ਹੋਰ ਟਵੀਟਰ ਹੈਂਡਲਾਂ ਨੂੰ ਫੋਲੋ ਕੀਤਾ ਸੀ।
ਉਧਰ ਇਸ ਬਾਰੇ ਵਾਈਟ ਹਾਊਸ ਦੇ ਇਕ ਅਧਿਕਾਰੀ ਦੇ ਅਨੁਸਾਰ, ਵਾਇਟ ਹਾਊਸ ਸਿਰਫ ਯੂਐਸ ਸਰਕਾਰ ਨਾਲ ਜੁੜੇ ਟਵਿੱਟਰ ਹੈਂਡਲ ਨੂੰ ਹੀ ਫੋਲੋ ਕਰਦਾ ਹੈ, ਪਰ ਰਾਸ਼ਟਰਪਤੀ ਦੀ ਕਿਸੇ ਵੀ ਦੇਸ਼ ਦੀ ਯਾਤਰਾ ਦੇ ਦੌਰਾਨ, ਉਸ ਦੇਸ਼ ਦੇ ਮੁਖੀ ਨੂੰ ਵੀ ਕੀਤਾ ਜਾਂਦਾ ਹੈ, ਤਾਂ ਜੋ ਇਸ ਸੰਦੇਸ਼ ਨੂੰ ਨਿਰੰਤਰ ਰੀਟਵੀਟ ਕੀਤਾ ਜਾ ਸਕੇ। ਅਧਿਕਾਰੀ ਦਾ ਕਹਿਣਾ ਹੈ ਕਿ ਇਹ ਇਕ ਰੁਟੀਨ ਪ੍ਰਕਿਰਿਆ ਹੈ।
ਦੱਸ ਦੱਈਏ ਕਿ ਵਾਈਟ ਹਾਊਸ ਦਾ ਟਵਿਟਰ ਹੈਂਡਲ ਕੇਵਲ 13 ਲੋਕਾਂ ਨੂੰ ਫੋਲੋ ਕਰਦਾ ਹੈ ਜੋ ਕਿ ਅਮਰੀਕੀ ਸਰਕਾਰ ਦੇ ਉਚ ਕੋਟੀ ਦੇ ਲੋਕਾਂ ਦੇ ਹੈਂਡਲ ਹਨ। ਫਰਵਰੀ ਵਿਚ ਡੋਨਲ ਟਰੰਪ ਆਪਣੇ ਪਹਿਲ ਅਧਿਕਾਰਿਤ ਦੌਰੇ ਤੇ ਭਾਰਤ ਆਏ ਸਨ। ਇਥੇ ਉਹ ਆਪਣੇ ਪਰਿਵਾਰ ਨਾਲ ਆਏ ਸਨ। ਜਿੱਥੇ ਅਹਿਮਦਾਬਾਦ ਅਤੇ ਦਿੱਲੀ ਵਿਚ ਟਰੰਪ ਦਾ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।