ਰਾਸ਼ਟਰਪਤੀ ਜ਼ੇਲੇਨਸਕੀ ਨੂੰ ਫੜਨ ਤੋਂ ਕੁਝ ਮਿੰਟ ਦੂਰ ਸੀ ਰੂਸ-ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਇੱਕ ਸਹਿਯੋਗੀ ਨੇ ਕੀਤਾ ਖੁਲਾਸਾ

Volodymyr Zelenskyy

 

ਯੂਕਰੇਨ ਯੁੱਧ ਰੂਸੀ ਹਮਲੇ ਦਾ 66ਵਾਂ ਦਿਨ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਇੱਕ ਸਹਿਯੋਗੀ ਨੇ ਖੁਲਾਸਾ ਕੀਤਾ ਹੈ ਕਿ ਰੂਸੀ ਫੌਜੀ "ਰਾਸ਼ਟਰਪਤੀ ਅਤੇ ਉਸਦੇ ਪਰਿਵਾਰ ਨੂੰ ਫੜਨ" ਦੇ ਇਰਾਦੇ ਨਾਲ ਕੀਵ ਵਿੱਚ ਦਾਖਲ ਹੋਈਆਂ ਅਤੇ ਉਹਨਾਂ ਨੂੰ ਲੱਭਣ ਲੱਗ ਪਈਆਂ ਤੇ ਉਹਨਾਂ ਤੋਂ ਥੋੜੀ ਦੂਰ ਸਨ। 

 

 ਯੂਕਰੇਨ ਦੇ ਰਾਸ਼ਟਰਪਤੀ ਦੇ ਸਟਾਫ਼ ਦੇ ਚੀਫ਼ ਆਫ਼ ਸਟਾਫ ਐਂਡਰੀ ਯੇਰਮਾਕ ਨੇ ਦੱਸਿਆ ਕਿ ਕਿਵੇਂ  ਰੂਸੀ ਰਾਸ਼ਟਰਪਤੀ ਦਫ਼ਤਰ ਅਤੇ ਸਰਕਾਰੀ ਕੁਆਰਟਰ ਰੂਸੀ ਰਾਡਾਰ ਦੇ ਅਧੀਨ ਆਏ ਅਤੇ ਉਨ੍ਹਾਂ ਦੀਆਂ ਗੋਲੀਆਂ ਦੀ ਆਵਾਜ਼ ਜ਼ੇਲੇਨਸਕੀ ਦੇ ਦਫ਼ਤਰ ਦੇ ਅੰਦਰ ਸੁਣਾਈ ਦਿੱਤੀ। ਰੂਸੀ ਸਿਪਾਹੀ ਜੰਗ ਦੇ ਪਹਿਲੇ ਘੰਟਿਆਂ ਵਿੱਚ ਰਾਸ਼ਟਰਪਤੀ ਅਤੇ ਉਸਦੇ ਪਰਿਵਾਰ ਨੂੰ ਲੱਭਣ ਲਈ ਅੰਦਰ ਆ ਗਈਆਂ। 

 ਯੇਰਮਾਕ ਨੇ ਦੱਸਿਆ ਇਹ ਜਲਦੀ ਹੀ ਸਪੱਸ਼ਟ ਹੋ ਗਿਆ ਕਿ ਰਾਸ਼ਟਰਪਤੀ ਦਫਤਰ ਸਭ ਤੋਂ ਸੁਰੱਖਿਅਤ ਜਗ੍ਹਾ ਨਹੀਂ ਸੀ। ਫੌਜ ਨੇ ਜ਼ੇਲੇਨਸਕੀ ਨੂੰ ਸੂਚਿਤ ਕੀਤਾ ਕਿ ਰੂਸੀ ਸਟਰਾਈਕ ਟੀਮਾਂ ਨੇ ਰਾਸ਼ਟਰਪਤੀ ਅਤੇ ਉਸਦੇ ਪਰਿਵਾਰ ਨੂੰ ਮਾਰਨ ਜਾਂ ਫੜਨ ਲਈ ਕੀਵ ਵਿੱਚ ਪੈਰਾਸ਼ੂਟ ਕੀਤਾ ਸੀ। ਉਸ ਰਾਤ ਤੋਂ ਪਹਿਲਾਂ, ਅਸੀਂ ਕਦੇ ਫਿਲਮਾਂ ਵਿੱਚ ਅਜਿਹੀਆਂ ਚੀਜ਼ਾਂ ਵੇਖੀਆਂ ਸਨ।