ਅਲਾਸਕਾ 'ਚ ਆਇਆ 4.3 ਤੀਬਰਤਾ ਦਾ ਭੂਚਾਲ
ਅਲਾਸਕਾ ਦੇ ਐਨਚੂਰੈਂਗ ਇਲਾਕੇ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
Earthquake
ਅਲਾਸਕਾ — ਅਮਰੀਕਾ ਦੇ ਅਲਾਸਕਾ 'ਚ ਮੰਗਲਵਾਰ ਨੂੰ ਰਿਕਟਰ ਪੈਮਾਨੇ ਤੇ 4.3 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਮਗਰੋਂ ਸਥਾਨਕ ਲੋਕਾਂ ਵਿਚ ਘਬਰਾਹਟ ਦਾ ਮਾਹੌਲ ਹੈ। ਅਲਾਸਕਾ ਦੇ ਐਨਚੂਰੈਂਗ ਇਲਾਕੇ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਜੇ ਤੱਕ ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵੀ ਅਨ-ਅਲਾਸਕਾ 'ਚ 3.9 ਤੀਬਰਤਾ ਅਤੇ ਕਈ ਹੋਰ ਸ਼ਹਿਰਾਂ 'ਚ ਵੀ ਝੱਟਕਿਆਂ ਨੂੰ ਮਹਿਸੂਸ ਕੀਤਾ ਗਿਆ ਸੀ ਪਰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਸੀ। ਅਲਾਸਕਾ 'ਚ ਅਕਸਰ ਲੰਬੀ ਮਿਆਦ ਤੱਕ ਦੇ ਅਤੇ ਇਸ ਤੋਂ ਵੀ ਜ਼ਿਆਦਾ ਤੀਬਰਤਾ ਦੇ ਭੂਚਾਲ ਆਉਂਦੇ ਰਹਿੰਦੇ ਹਨ। ਪਿਛਲੇ ਸਾਲ ਅਲੇਯੂਤਿਅਨ ਦੀਪਾਂ 'ਤੇ 7.9 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਕਾਰਨ ਵੱਡੀ ਗਿਣਤੀ 'ਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ।