ਹੈਮਿਲਟਨ ਵਿਖੇ ਸੜਕ ਹਾਦਸੇ 'ਚ ਗਈ ਨੌਜਵਾਨ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਾਦਸਾ ਰਾਤ ਦੇ 11 ਵਜੇ ਦੇ ਕਰੀਬ ਦੰਦਸ ਸਟ੍ਰੀਟ ਈਸਟ ਨੇੜੇ ਵਾਪਰਿਆ

Hamilton

ਬਰਲਿੰਗਟਨ: ਇਕ 34 ਸਾਲਾ ਮੋਟਰਸਾਈਕਲ ਸਵਾਰ ਦੀ ਵਾਹਨ ਨਾਲ ਟਕਰਾਉਣ ਕਾਰਨ ਗੰਭੀਰ ਸੱਟਾਂ ਵੱਜੀਆਂ ਜਿਸ ਮਗਰੋਂ ਮੋਟਰਸਾਈਕਲ ਸਵਾਲ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਦੇ 11 ਵਜੇ ਦੇ ਕਰੀਬ ਦੰਦਸ ਸਟ੍ਰੀਟ ਈਸਟ ਨੇੜੇ ਵਾਪਰਿਆ। ਦੂਜੇ ਪਾਸੇ 27 ਸਾਲ ਔਰਤ ਜਿਸਦੇ ਵਾਹਨ ਨਾਲ ਮੋਟਰਸਾਈਕਲ ਸਵਾਰ ਟਕਰਾਇਆ ਸੀ ਉਸ ਨੂੰ ਵੀ ਮਾਮੂਲੀ ਸੱਟਾ ਵੱਜੀਆਂ ਅਤੇ ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ। ਪੁਲਿਸ ਮੁਤਾਬਕ ਤੇਜ਼ ਰਫ਼ਤਾਰ ਹਾਦਸੇ ਦਾ ਕਾਰਨ ਹੈ। ਸ਼ਹਿਰ ਦਾ ਇਸ ਸਾਲ ਦਾ ਇਹ ਪੰਜਵਾਂ ਭਿਆਨਕ ਹਾਦਸਾ ਹੈ।