ਪੁਲਿਸ ਨੇ ਟ੍ਰੈਫ਼ਿਕ ਨਿਯਮ ਤੋੜਨ 'ਤੇ 13 ਸਾਲਾ ਬੱਚੇ ਨੂੰ ਗ੍ਰਿਫ਼ਤਾਰ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਜ਼ਲੈਂਡ ਦੇ ਪਾਕੂਰੰਗਾ ਵਿਖੇ ਬੀਤੇ ਦਿਨੀਂ ਕੁਝ ਬੱਚਿਆਂ ਦੇ ਝੁੰਡ ਵਲੋਂ ਗਲੀਆਂ ਵਿਚ ਸਾਇਕਲਾਂ ਉਤੇ ਸ਼ਰਾਰਤਾਂ ਆਦਿ ਕੀਤੀਆਂ ਜਾ ਰਹੀਆਂ ਸਨ। ਇਕ 13 ਸਾਲਾ ਬੱਚੇ ...

Police Arresting 13 year Old Child

ਆਕਲੈਂਡ : ਨਿਊਜ਼ਲੈਂਡ ਦੇ ਪਾਕੂਰੰਗਾ ਵਿਖੇ ਬੀਤੇ ਦਿਨੀਂ ਕੁਝ ਬੱਚਿਆਂ ਦੇ ਝੁੰਡ ਵਲੋਂ ਗਲੀਆਂ ਵਿਚ ਸਾਇਕਲਾਂ ਉਤੇ ਸ਼ਰਾਰਤਾਂ ਆਦਿ ਕੀਤੀਆਂ ਜਾ ਰਹੀਆਂ ਸਨ। ਇਕ 13 ਸਾਲਾ ਬੱਚੇ ਨੇ ਹੈਲਮਟ ਵੀ ਨਹੀਂ ਪਹਿਨਿਆ ਹੋਇਆ ਸੀ। ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਇਹ ਬੱਚਾ ਸਾਈਕਲ ਇਥੋਂ ਭੱਜ ਨਿਕਲਿਆ। ਦੋ ਪੁਲਿਸ ਅਫ਼ਸਰਾਂ ਨੇ ਇਸ ਮੁੰਡੇ ਨੂੰ ਪਿੱਛਾ ਕਰ ਕੇ ਕਾਬੂ ਕਰ ਲਿਆ।

ਇਸ ਘਟਨਾ ਦੀ ਇਕ ਵੀਡੀਉ ਵਾਇਰਲ ਹੋਈ ਹੈ, ਜਿਸ 'ਚ ਵਿਖਾਈ ਦੇ ਰਿਹਾ ਹੈ ਕਿ ਬੱਚੇ ਨੂੰ ਹੱਥਕੜੀ ਲਗਾਉਣ ਵੇਲੇ ਪੁਲਿਸ ਅਫ਼ਸਰ ਨੇ ਉਸ ਦੀ ਵੱਖੀ ਵਿਚ ਉਕ ਘਸੁੰਨ (ਮੁੱਕਾ) ਜੜ ਦਿਤਾ, ਕਿਉਂਕਿ ਉਹ ਅਪਣਾ ਗੁੱਟ ਅਪਣੇ ਢਿੱਡ ਥੱਲੇ ਲਕੋ ਰਿਹਾ ਸੀ। ਬੱਚੇ ਦੇ ਪਿਤਾ ਨੇ ਇਸ ਪੁਲਿਸ ਅਫ਼ਸਰ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਹੈ।

ਉਧਰ ਪੁਲਿਸ ਦਾ ਕਹਿਣਾ ਹੈ ਕਿ ਇਹ ਬੱਚਾ ਪੁਲਿਸ 'ਤੇ ਭੜਕ ਰਿਹਾ ਸੀ। ਪੁਲਿਸ ਨੇ ਇਸ ਬੱਚੇ ਉਤੇ ਚਾਰ ਦੋਸ਼ ਲਾਏ ਹਨ। ਸਥਾਨਕ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਹ ਬੱਚੇ ਲੋਕਾਂ ਨੂੰ ਵੀ ਤੰਗ ਕਰ ਰਹੇ ਸਨ। ਪੁਲਿਸ ਵੇਖ ਕੇ ਇਹ ਮੁੰਡਾ ਲਾਲ ਬੱਤੀ ਦੀ ਪ੍ਰਵਾਹ ਕੀਤੇ ਬਿਨਾਂ ਹੀ ਭੱਜ ਗਿਆ ਸੀ, ਜਿਸ ਨਾਲ ਦੂਜੇ ਲੋਕਾਂ ਨੂੰ ਵੱਡਾ ਖ਼ਤਰਾ ਹੋ ਸਕਦਾ ਸੀ।