ਅਮਰੀਕੀ ਰਿਪੋਰਟ ਦਾ ਖ਼ੁਲਾਸਾ, "ਭਾਰਤ ਵਿਚ ਧਰਮ ਪੱਖੋਂ ਘੱਟ ਗਿਣਤੀ ਭਾਈਚਾਰਾ ਅਸੁਰੱਖਿਅਤ"

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਵਿਦੇਸ਼ ਮੰਤਰੀ 'ਮਾਇਕ ਪੋੰਪਿਓ' ਨੇ 2017 ਦੀ ਕੌਮਾਂਤਰੀ ਧਾਰਮਿਕ ਆਜ਼ਾਦੀ ਦੀ ਸਾਲਾਨਾ ਰਿਪੋਰਟ ਜਾਰੀ ਕੀਤੀ।

Minorities

ਵਾਸ਼ਿੰਗਟਨ: ਕੌਮਾਂਤਰੀ ਧਾਰਮਿਕ ਆਜ਼ਾਦੀ ਉਤੇ ਆਧਾਰਿਤ ਇਕ ਅਮਰੀਕੀ ਰਿਪੋਰਟ ਵਿਚ ਅਜ ਕਿਹਾ ਗਿਆ ਕਿ ਭਾਰਤ ਵਿਚ ਸਾਲ 2017 ਦੌਰਾਨ ਹਿੰਦੂ ਰਾਸ਼ਟਰਵਾਦੀ ਸਮੂਹਾਂ ਦੀ ਹਿੰਸਾ ਦੇ ਕਾਰਨ ਧਰਮ ਪੱਖੋਂ ਘੱਟ ਗਿਣਤੀਆਂ ਨੇ ਆਪਣੇ ਆਪ ਨੂੰ ‘‘ਬੇਹੱਦ ਅਸੁਰੱਖਿਅਤ’’ ਮਹਿਸੂਸ ਕੀਤਾ। ਅਮਰੀਕੀ ਵਿਦੇਸ਼ ਮੰਤਰੀ 'ਮਾਇਕ ਪੋੰਪਿਓ' ਨੇ ਅਮਰੀਕੀ ਕਾਂਗਰਸ ਵਲੋਂ 2017 ਦੀ ਕੌਮਾਂਤਰੀ ਧਾਰਮਿਕ ਆਜ਼ਾਦੀ ਦੀ ਸਾਲਾਨਾ ਰਿਪੋਰਟ ਜਾਰੀ ਕੀਤੀ।  

ਰਿਪੋਰਟ ਦੇ ਮੁਤਾਬਕ ਧਰਮ ਪੱਖੋਂ ਘੱਟ ਗਿਣਤੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਜਿਥੇ ਕੇਂਦਰ ਸਰਕਾਰ ਨੇ ਗਿਣਵੀ- ਚੁਣਵੀ ਵਾਰ ਹਿੰਸਾ ਦੀਆਂ ਘਟਨਾਵਾਂ ਦੇ ਖ਼ਿਲਾਫ਼ ਬੋਲਿਆ ਹੈ, ਓਥੇ ਹੀ ਸਥਾਨਕ ਆਗੂਆਂ ਨੇ ਕੁਝ ਕਹਿਣਾ ਮੁਨਾਸਿਬ ਹੀ ਨਹੀਂ ਸਮਜਿਆ ਅਤੇ ਕਈ ਵਾਰ ਤਾਂ ਅਜਿਹੀ ਬਿਆਨ ਬਾਜ਼ੀ ਕੀਤੀ ਜਿਸ ਦਾ ਮਤਲਬ ਹਿੰਸਕ ਘਟਨਾਵਾਂ ਦੀ ਅਣਦੇਖੀ ਨਾਲ ਕੱਢਿਆ ਜਾ ਸਕਦਾ ਹੈ। ਰਿਪੋਰਟ ਚ ਕਿਹਾ ਗਿਆ ਕਿ, ਸਿਵਲ ਸੋਸਾਇਟੀ ਦੇ ਲੋਕਾਂ ਅਤੇ ਧਾਰਮਿਕ ਘਟ ਗਿਣਤੀਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਅਧੀਨ ਧਾਰਮਿਕ ਘੱਟ ਗਿਣਤੀਆਂ ਨੇ ਗੈਰ ਹਿੰਦੂਆਂ ਅਤੇ ਉਨ੍ਹਾਂ ਦੀਆਂ ਪੂਜਾ ਵਾਲਿਆਂ ਥਾਵਾਂ ਦੇ ਖਿਲਾਫ ਹਿੰਸਾ ਵਿਚ ਸ਼ਾਮਿਲ ਹਿੰਦੂ ਰਾਸ਼ਟਰਵਾਦੀ ਸਮੂਹਾਂ ਦੇ ਕਾਰਨ ਆਪਣੇ ਆਪ ਨੂੰ ਕਾਫ਼ੀ ਅਸੁਰੱਖਿਅਤ ਮਹਿਸੂਸ ਕੀਤਾ।

ਰਿਪੋਰਟ ਦੇ ਅਨੁਸਾਰ, ‘‘ਅਧਿਕਾਰੀਆਂ ਨੇ ਅਕਸਰ ਹੀ ਗੋਵਧ ਜਾਂ ਗ਼ੈਰਕਾਨੂੰਨੀ ਤਸਕਰੀ ਜਾਂ ਗਊ ਮਾਂਸ ਦੇ ਸੇਵਨ ਕਰਨ ਵਾਲੇ ਸ਼ੱਕੀ ਲੋਕਾਂ, ਜਿਆਦਾਤਰ ਮੁਸਲਮਾਨਾਂ ਦੇ ਪ੍ਰਤੀ ਗਊ ਰਕਸ਼ਕਾਂ ਦੀ ਹਿੰਸੇ ਦੇ ਖ਼ਿਲਾਫ਼ ਮਾਮਲੇ ਨਹੀਂ ਦਰਜ ਕੀਤੇ। ਇਸ ਵਿਚ ਕਿਹਾ ਗਿਆ ਕਿ, ‘‘ਸਰਕਾਰ ਨੇ ਉੱਚ ਅਦਾਲਤ ਵਿਚ ਮੁਸਲਮਾਨ ਸਿੱਖਿਆ ਸੰਸਥਾਨਾਂ ਦੇ ਘੱਟ ਗਿਣਤੀ ਦਰਜੇ ਨੂੰ ਚਣੌਤੀ ਦੇਣਾ ਜਾਰੀ ਰੱਖਿਆ। ਘੱਟ ਗਿਣਤੀ ਦਰਜੇ ਤੋਂ ਇਨ੍ਹਾਂ ਸੰਸਥਾਨਾਂ ਨੂੰ ਕਰਮਚਾਰੀਆਂ ਦੀ ਨਿਯੁਕਤੀ ਅਤੇ ਕੋਰਸ  ਸਬੰਧੀ ਫੈਂਸਲੀਆਂ ਵਿਚ ਆਜ਼ਾਦੀ ਮਿਲੀ ਹੋਈ ਹੈ।’’ 

ਰਿਪੋਰਟ ਵਿਚ ਕਿਹਾ ਗਿਆ ਕਿ 13 ਜੁਲਾਈ ਨੂੰ ਪ੍ਰਧਾਨ ਮੰਤਰੀ 'ਨਰੇਂਦਰ ਮੋਦੀ' ਨੇ ਗਊ ਮਾਂਸ ਦੇ ਵਪਾਰੀਆਂ, ਗਊ ਮਾਂਸ ਦੇ ਖਰੀਦਦਾਰਾਂ ਅਤੇ ਡੇਰੀ ਕਿਸਾਨਾਂ ਉਤੇ ਭੀੜ ਦੁਆਰਾ ਕੀਤੇ ਗਏ ਜਾਨਲੇਵਾ ਹਮਲਿਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਗੋਰਕਸ਼ਾ ਦੇ ਨਾਮ ਉਤੇ ਲੋਕਾਂ ਦੀ ਜਾਨ ਲੈਣਾ ਮਨਜ਼ੂਰ ਨਹੀਂ ਕੀਤਾ ਜਾਵੇਗਾ। ਇਸ ਵਿਚ ਕਿਹਾ ਗਿਆ ਕਿ 7 ਅਗਸਤ ਨੂੰ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਕਿਹਾ ਸੀ ਕਿ ਦੇਸ਼ ਵਿਚ ਦਲਿਤ,  ਮੁਸਲਮਾਨ ਅਤੇ ਈਸਾਈ ਆਪਣੇ ਆਪ ਨੂੰ ਕਾਫ਼ੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੀ ਟਿੱਪਣੀਆਂ ਲਈ ਭਾਜਪਾ ਅਤੇ ਹਿੰਦੂ ਰਾਸ਼ਟਰਵਾਦੀ ਸਮੂਹਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ।  

ਰਿਪੋਰਟ ਵਿਚ ਕਿਹਾ ਗਿਆ ਕਿ ਕੌਮਾਂਤਰੀ ਗ਼ੈਰ ਸਰਕਾਰੀ ਸੰਗਠਨ ‘ਓਪਨ ਡੋਰਸ’ ਦੇ ਸਥਾਨਕ ਭਾਗੀਦਾਰਾਂ ਦੁਆਰਾ ਜੁਟਾਏ ਗਏ ਅੰਕੜਿਆਂ ਮੁਤਾਬਕ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ ਸਾਹਮਣੇ ਆਈ 410 ਘਟਨਾਵਾਂ ਵਿਚ ਈਸਾਈਆਂ ਨੂੰ ਦਬਾਇਆ, ਡਰਾਇਆ ਅਤੇ ਧਮਕਾਇਆ ਗਿਆ ਜਾਂ ਧਰਮ ਨੂੰ ਲੈ ਕੇ ਉਨ੍ਹਾਂ ਉਤੇ ਹਮਲੇ ਕੀਤੇ ਗਏ। ਪੂਰੇ 2016 ਵਿਚ ਇਸ ਤਰ੍ਹਾਂ ਦੀ 441 ਘਟਨਾਵਾਂ ਹੋਈਆਂ ਸਨ। ਰਿਪੋਰਟ ਵਿਚ ਕਿਹਾ ਗਿਆ ਕਿ 2017 ਵਿਚ ਜਨਵਰੀ ਤੋਂ ਲੈ ਕੇ ਮਈ ਤਕ ਗ੍ਰਹਿ ਮੰਤਰਾਲੇ ਨੇ ਧਾਰਮਿਕ ਸਮੁਦਾਇਆਂ ਦੇ ਵਿਚ 296 ਸੰਘਰਸ਼ ਹੋਣ ਦੀ ਸੂਚਨਾ ਦਿਤੀ ਅਤੇ ਇਨ੍ਹਾਂ ਸੰਘਰਸ਼ਾਂ ਵਿਚ 44 ਲੋਕ ਮਾਰੇ ਗਏ ਅਤੇ 892 ਜ਼ਖ਼ਮੀ ਹੋਏ।