ਪਾਕਿਸਤਾਨ ਨੇ 15 ਜੂਨ ਤੱਕ ਬੰਦ ਕੀਤੇ ਭਾਰਤ ਨਾਲ ਲੱਗਣ ਵਾਲੇ ਏਅਰਪੋਰਟ
ਇਹ ਜਾਣਕਾਰੀ ਦੇਸ਼ ਦੇ ਸਿਵਲ ਐਵੀਏਸ਼ਨ ਅਥਾਰਟੀ ਨੇ ਦਿੱਤੀ ਹੈ
ਇਸਲਾਮਾਬਾਦ- ਪਾਕਿਸਤਾਨ ਨੇ ਭਾਰਤ ਦੇ ਨਾਲ ਲੱਗਣ ਵਾਲੀ ਆਪਣੀ ਪੂਰਬੀ ਸੀਮਾ ਦੇ ਆਸ-ਪਾਸ ਦੇ ਹਵਾਈ ਅੱਡਿਆ ਨੂੰ 15 ਜੂਨ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਇਹ ਜਾਣਕਾਰੀ ਦੇਸ਼ ਦੇ ਸਿਵਲ ਐਵੀਏਸ਼ਨ ਅਥਾਰਟੀ ਨੇ ਦਿੱਤੀ ਹੈ। ਪਾਕਿਸਤਾਨ ਨੇ ਭਾਰਤੀ ਵਾਯੂ ਸੈਨਾ ਦੇ ਵੱਲੋਂ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪ ਤੇ ਕੀਤੇ ਗਏ ਹਮਲੇ ਤੋਂ ਬਾਅਦ ਫਰਵਰੀ ਵਿਚ ਆਪਣੇ ਹਵਾਈ ਅੱਡੇ ਬਿਲਕੁਲ ਬੰਦ ਕਰ ਦਿੱਤੇ ਸਨ।
ਦੇਸ਼ ਨੇ ਨਵੀਂ ਦਿੱਲੀ, ਬੈਂਕਾਕ ਅਤੇ ਕੁਆਲਾਲਮਪੁਰ ਨੂੰ ਛੱਡ ਕੇ ਹੋਰ ਸਾਰੇ ਸਥਾਨਾਂ ਤੱਕ ਜਾਣ ਵਾਲੀਆਂ ਉਡਾਨਾਂ ਦੇ ਲਈ ਆਪਣਾ ਹਵਾਈ ਅੱਡਾ 27 ਮਾਰਚ ਨੂੰ ਖੋਲਿਆ ਸੀ। ਸਿਵਲ ਐਵੀਏਸ਼ਨ ਅਥਾਰਟੀ ਦੇ ਵੱਲੋਂ ਏਅਰਮੈਨ ਦੇ ਲਈ ਜਾਰੀ ਨੋਟਿਸ ਦੇ ਮੁਤਾਬਿਕ ਭਾਰਤ ਦੇ ਨਾਲ ਲੱਗਣ ਵਾਲੀਆਂ ਪੂਰਬੀ ਸੀਮਾ ਦੇ ਆਸ-ਪਾਸ ਦੇ ਹਵਾਈ ਅੱਡੇ 15 ਜੂਨ ਦੀ ਸਵੇਰ ਤੱਕ ਬੰਦ ਰਹਿਣਗੇ।
ਸੀਏਐਮ ਦੇ ਵੱਲੋਂ ਜਾਰੀ ਕੀਤੇ ਇਕ ਅਲੱਗ ਨੋਟਿਸ ਦੇ ਅਨੁਸਾਰ ਪੰਜਗੁਰ ਹਵਾਈ ਖੇਤਰ ਪੱਛਮੀ ਦੇਸ਼ਾਂ ਤੋਂ ਆਉਣ ਵਾਲੀਆਂ ਟ੍ਰਾਂਜ਼ਿਟ ਉਡਾਨਾਂ ਦੇ ਲਈ ਖੁੱਲਾ ਰਹੇਗਾ ਕਿਉਂਕਿ ਏਅਰ ਇੰਡੀਆ ਪਹਿਲਾਂ ਤੋਂ ਹੀ ਹਵਾਈ ਖੇਤਰ ਦਾ ਇਸਤੇਮਾਲ ਕਰ ਰਹੀ ਹੈ। ਪਾਕਿਸਤਾਨ ਨੇ 21 ਮਈ ਨੂੰ ਭਾਰਤ ਦੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੂੰ ਕਿਰਗਿਸਤਾਨ ਦੇ ਬਿਸ਼ਕੇਕ ਵਿਚ ਹੋਏ ਐਸਸੀਓ ਸੁਮੇਲਨ ਵਿਚ ਸ਼ਾਮਲ ਹੋਣ ਲਈ ਸਿੱਧਾ ਪਾਕਿਸਤਾਨ ਹਵਾਈ ਖੇਤਰ ਤੋਂ ਜਾਣ ਦੀ ਇਜ਼ਾਜਤ ਦੇ ਦਿੱਤੀ ਹੈ।