ਅਮਰੀਕੀ ਪਾਬੰਦੀਆਂ ਦੇ ਬਾਵਜੂਦ ਯੂਰੇਨੀਅਮ ਭੰਡਾਰਨ ਜਾਰੀ ਰਖਿਆ ਜਾਵੇਗਾ : ਈਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਈਰਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਈਰਾਨੀ ਵਿਗਿਆਨੀਆਂ ’ਤੇ ਇਸ ਹਫ਼ਤੇ ਦੇ ਸ਼ੁਰੂ ਵਿਚ ਅਮਰੀਕਾ ਵਲੋਂ ਪਾਬੰਦੀਆਂ ਲਗਾਏ ਜਾਣ ਦੇ

File Photo

ਤੇਹਰਾਨ, 29 ਮਈ : ਈਰਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਈਰਾਨੀ ਵਿਗਿਆਨੀਆਂ ’ਤੇ ਇਸ ਹਫ਼ਤੇ ਦੇ ਸ਼ੁਰੂ ਵਿਚ ਅਮਰੀਕਾ ਵਲੋਂ ਪਾਬੰਦੀਆਂ ਲਗਾਏ ਜਾਣ ਦੇ ਬਾਵਜੂਦ ਉਸ ਦੇ ਮਾਹਰ ਯੂਰੇਨੀਅਮ ਦੇ ਭੰਡਾਰਨ ਸਬੰਧੀ ਗਤੀਵਿਧੀਆਂ ਜਾਰੀ ਰਖਣਗੇ। ਸਰਕਾਰੀ ਟੀਵੀ ਨੇ ਦੇਸ਼ ਦੇ ਪਰਮਾਣੂ ਵਿਭਾਗ ਦੇ ਇਕ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋ ਈਰਾਨੀ ਪਰਮਾਣੂ ਵਿਗਿਆਨੀਆਂ ’ਤੇ ਪਾਬੰਦੀਆਂ ਲਗਾਉਣ ਦਾ ਅਮਰੀਕਾ ਦਾ ਫ਼ੈਸਲਾ ਇਹ ਸੰਕੇਤ ਦਿੰਦਾ ਹੈ ਕਿ ਉਹ ਅਪਣੀ ਦੁਸ਼ਮਣੀ ਭਰਪੂਰ ਰਵੱਈਆ ਜਾਰੀ ਰੱਖੇ ਹੋਏ ਹੈ।

ਬਿਆਨ ਵਿਚ ਕਿਹਾ ਗਿਆ ਹੈਕਿ ਪਾਬੰਦੀਆਂ ਦੇ ਕਾਰਨ ਉਹ ਆਪਣੀਆਂ ਕੋਸ਼ਿਸ਼ਾਂ ਪਹਿਲਾਂ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਵਧਾ ਦੇਣਗੇ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਪਾਬੰਦੀਆਂ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ। ਬੁਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਈਰਾਨ ਦੇ ਪਰਮਾਣੂ ਊਰਜਾ ਸੰਗਠਨ ਦੇ ਦੋ ਅਧਿਕਾਰੀਆਂ-ਮਾਜਿਦ ਆਗਾ ਅਤੇ ਅਮਜ਼ਦ ਸਾਜਗਰ ’ਤੇ ਪਾਬੰਦੀਆਂ ਲਗਾ ਦਿਤੀਆਂ ਸਨ। ਇਹ ਲੋਕ ਪਰਮਾਣੂ ਭੰਡਾਰਨ ਲਈ ਸੇਂਟ੍ਰੀਫਿਊਗ ਦਾ ਵਿਕਾਸ ਅਤੇ ਉਤਪਾਦਨ ਕਰਨ ਵਿਚ ਸ਼ਾਮਲ ਸਨ। ਈਰਾਨ ਦੇ ਨਾਲ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ਾਂ ਵਲੋਂ ਕੀਤੇ ਗਏ ਪਰਮਾਣੂ ਸਮਝੌਤੇ ਤੋਂ ਅਮਰੀਕਾ 2018 ਵਿਚ ਵੱਖ ਹੋ ਗਿਆ ਸੀ।     (ਪੀਟੀਆਈ)