ਹਜ਼ਾਰਾਂ ਚੀਨੀ ਵਿਦਿਆਰਥੀਆਂ ਨੂੰ ਬਾਹਰ ਕੱਢ ਸਕਦੈ ਅਮਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਅਤੇ ਚੀਨ ਦੇ ਸੰਬੰਧਾਂ ’ਚ ਤਣਾਅ ਦਾ ਅਸਰ ਅਮਰੀਕੀ ਯੂਨੀਵਰਸਿਟੀਆਂ ’ਚ ਗ੍ਰੇਜੂਏਸ਼ਨ ਕਰ ਰਹੇ

File Photo

ਵਾਸ਼ਿੰਗਟਨ, 29 ਮਈ : ਅਮਰੀਕਾ ਅਤੇ ਚੀਨ ਦੇ ਸੰਬੰਧਾਂ ’ਚ ਤਣਾਅ ਦਾ ਅਸਰ ਅਮਰੀਕੀ ਯੂਨੀਵਰਸਿਟੀਆਂ ’ਚ ਗ੍ਰੇਜੂਏਸ਼ਨ ਕਰ ਰਹੇ ਉਨ੍ਹਾਂ ਹਜ਼ਾਰਾਂ ਚੀਨੀ ਵਿਦਿਆਰਥੀਆਂ ’ਤੇ ਪੈ ਸਕਦਾ ਹੈ ਜਿਨ੍ਹਾਂ ਨੂੰ ਟਰੰਪ ਪ੍ਰਸ਼ਾਸ਼ਨ ਜਲਦ ਹੀ ਬਾਹਰ ਦਾ ਰਾਸਤਾ ਦਿਖਾ ਸਕਦਾ ਹੈ। ਅਮਰੀਕਾ ਚੀਨ ਦੇ ਅਧਿਕਾਰੀਟਾ ’ਤੇ ਨਵੀਂ ਪਾਬੰਦੀਆਂ ਵੀ ਲਗਾ ਸਕਦਾ ਹੈ। 

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਚੀਨ ਬਾਰੇ ਸ਼ੁਕਰਵਾਰ ਨੂੰ ਐਲਾਨ ਕਰਨਗੇ। ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੀਨ ਦੇ ਖੁਫ਼ੀਆ ਵਿਭਾਗ ਜਾਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸੰਬਧ ਚੀਨ ਦੇ ਸਿਖਿਅਕ ਅਦਾਰਿਆਂ ਨਾਲ ਜੁੜੇ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰਨ ਦੇ ਮਹੀਨੇ ਪੁਰਾਣੇ ਪ੍ਰਸਤਾਵ ’ਤੇ ਵਿਚਾਰ ਕਰ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਟਰੰਪ ਚੀਨ ਦੇ ਅਧਿਕਾਰੀਆਂ ‘ਤੇ ਯਾਰਤਾ ਅਤੇ ਵਿੱਤੀ ਪਾਬੰਦੀਆਂ ਲਗਾਉਣ ਬਾਰੇ ਵੀ ਵਿਚਾਰ ਕਰ ਰਿਹਾ ਹੈ। 

ਟਰੰਪ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਚੀਨ ਬਾਰੇ ਅਸੀਂ ਕੀ ਕਰ ਰਹੇ ਹਾਂ, ਇਹ ਐਲਾਨ ਅਸੀਂ ਕੱਲ ਕਰਾਂਗੇ। ਅਸੀਂ ਚੀਨ ਨਾਲ ਖ਼ੁਸ਼ ਨਹੀਂ ਹਾਂ।’’ ਵੀਜ਼ਾ ਰੱਦ ਕਰਨ ਦੇ ਪ੍ਰਸਤਾਵ ਦਾ ਅਮਰੀਕੀ ਯੂਨੀਵਰਸਿਟੀਆਂ ਅਤੇ ਵਿਗਿਆਨਕ ਸੰਗਠਨਾਂ ਨੇ ਵਿਰੋਧ ਕੀਤਾ ਹੈ।     (ਪੀਟੀਆਈ)