ਭਾਰਤੀ ਵਿਦਿਆਰਥਣ ਨੂੰ ਮਿਲਿਆ 10 ਸਾਲ ਦਾ UAE ਦਾ 'ਗੋਲਡਨ ਵੀਜ਼ਾ'
ਕੇਰਲ ਦੀ ਰਹਿਣ ਵਾਲੀ ਅਸਲਮ ਨੂੰ ਅਸਧਾਰਨ ਵਿਦਿਆਰਥੀ ਵਰਗ ਦੇ ਤਹਿਤ ਇਹ ਵੀਜ਼ਾ ਮਿਲਿਆ ਹੈ ਅਤੇ ਉਸ ਨੂੰ 2031 ਤੱਕ ਦੇਸ਼ ਵਿਚ ਰਹਿਣ ਦੀ ਇਜਾਜ਼ਤ ਮਿਲ ਗਈ ਹੈ।
ਦੁਬਈ : ਭਾਰਤੀ ਵਿਦਿਆਰਥਣ ਤਸਨੀਮ ਅਸਲਮ ਨੂੰ ਉਸ ਦੀ ਬੁੱਧੀਮਤਾ ਅਤੇ ਸ਼ਾਨਦਾਰ ਅਕਾਦਮਿਕ ਰਿਕਾਰਡ ਲਈ ਸੰਯੁਕਤ ਅਰਬ ਅਮੀਰਾਤ ਦਾ ਵੱਕਾਰੀ 10 ਸਾਲ ਦਾ ਗੋਲਡਨ ਵੀਜ਼ਾ ਮਿਲਿਆ ਹੈ। ਇਹ ਇਕ ਅਜਿਹਾ ਵੀਜ਼ਾ ਹੈ ਜੋ ਮੁੱਖ ਤੌਰ 'ਤੇ ਗਲੋਬਲ ਹਸਤੀਆਂ ਨੂੰ ਹੀ ਦਿੱਤਾ ਜਾਂਦਾ ਹੈ। ਇਕ ਨਿਊਜ਼ ਚੌਨਲ ਮੁਤਾਬਿਕ ਕੇਰਲ ਦੀ ਰਹਿਣ ਵਾਲੀ ਅਸਲਮ ਨੂੰ ਅਸਧਾਰਨ ਵਿਦਿਆਰਥੀ ਵਰਗ ਦੇ ਤਹਿਤ ਇਹ ਵੀਜ਼ਾ ਮਿਲਿਆ ਹੈ ਅਤੇ ਉਸ ਨੂੰ 2031 ਤੱਕ ਦੇਸ਼ ਵਿਚ ਰਹਿਣ ਦੀ ਇਜਾਜ਼ਤ ਮਿਲ ਗਈ ਹੈ।
ਸੰਯੁਕਤ ਅਰਬ ਅਮੀਰਾਤ ਨੇ 2019 ਵਿਚ ਲੰਬੇਂ ਸਮੇਂ ਲਈ ਰਹਿਣ ਵਾਲੇ ਵੀਜ਼ਾ ਲਈ ਇਕ ਨਵੀਂ ਪ੍ਰਣਾਲੀ ਲਾਗੂ ਕੀਤੀ, ਜਿਸ ਦੇ ਬਾਅਦ ਵਿਦੇਸ਼ੀ ਲੋਕਾਂ ਨੂੰ ਇੱਥੇ ਬਿਨਾਂ ਕਿਸੇ ਰਾਸ਼ਟਰੀ ਪ੍ਰਾਯੋਜਕ ਦੀ ਲੋੜ ਦੇ ਰਹਿਣ, ਕੰਮ ਅਤੇ ਪੜ੍ਹਾਈ ਕਰਨ ਦੀ ਇਜਾਜ਼ਤ ਮਿਲ ਗਈ। ਇਹ ਗੋਲਡਨ ਵੀਜ਼ਾ 10 ਸਾਲ ਲਈ ਜਾਰੀ ਕੀਤੇ ਜਾਂਦੇ ਹਨ ਅਤੇ ਇਹਨਾਂ ਦਾ ਨਵੀਨੀਕਰਨ ਖੁਦ ਹੀ ਹੋ ਜਾਂਦਾ ਹੈ।
ਅਸਲਮ ਨੇ ਖਲੀਜ਼ ਟਾਈਮਜ਼ ਨੂੰ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਪਲਾਂ ਵਿਚੋਂ ਇਕ ਹੈ। ਇਸ ਨੂੰ ਪਾ ਕੇ ਉਸ ਨੂੰ ਬਹੁਤ ਖੁਸ਼ ਹੋ ਰਹੀ ਹੈ। ਅਸਲਮ ਸ਼ਾਰਜਾਹ ਸਥਿਤ ਅਲ ਕਾਸਿਮਿਆ ਯੂਨੀਵਰਸਿਟੀ ਵਿਚ ਇਸਲਾਮੀ ਸ਼ਰੀਆ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਹ ਆਪਣੀ ਕਲਾਸ ਵਿਚ ਪਹਿਲੇ ਸਥਾਨ 'ਤੇ ਆਈ ਹੈ। ਇਸ ਕਲਾਸ ਵਿਚ 72 ਦੇਸ਼ਾਂ ਦੇ ਵਿਦਿਆਰਥੀ ਹਨ। ਹਾਲ ਹੀ ਵਿਚ ਅਦਾਕਾਰ ਸੰਜੈ ਦੱਤ ਨੂੰ ਇਹ ਵੀਜ਼ਾ ਮਿਲਿਆ ਸੀ।