ਕੈਨੇਡਾ: 43 ਸਾਲ ਤੋਂ ਬੰਦ ਰਿਹਾਇਸ਼ੀ ਸਕੂਲ 'ਚ ਮਿਲੇ 215 ਬੱਚਿਆਂ ਦੇ ਪਿੰਜਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਸਭ ਤੋਂ ਵੱਡੇ ਰਿਹਾਇਸ਼ੀ ਸਕੂਲ ਦੇ ਮੈਦਾਨ ਵਿਚ 215 ਬੱਚਿਆਂ ਪਿੰਜਰ ਜ਼ਮੀਨ ਵਿਚ ਦੱਬੇ ਹੋਏ ਮਿਲੇ।

Remains Of 215 Children Found At Closed Indigenous School In Canada

ਵੈਨਕੁਵਰ: ਕੈਨੇਡਾ ਦੇ ਸਭ ਤੋਂ ਵੱਡੇ ਰਿਹਾਇਸ਼ੀ ਸਕੂਲ ਦੇ ਮੈਦਾਨ ਵਿਚ 215 ਬੱਚਿਆਂ ਪਿੰਜਰ ਜ਼ਮੀਨ ਵਿਚ ਦੱਬੇ ਹੋਏ ਮਿਲੇ। ਇਹਨਾਂ ਵਿਚੋਂ ਕੁਝ ਬੱਚਿਆਂ ਦੀ ਉਮਰ ਸਿਰਫ ਤਿੰਨ ਸਾਲ ਸੀ। ਦਰਅਸਲ ਇਹ ਬੱਚੇ ਬ੍ਰਿਟਿਸ਼ ਕੋਲੰਬੀਆ ਵਿਚ 1978 'ਚ ਬੰਦ ਹੋਏ ਕਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਵਿਦਿਆਰਥੀ ਸਨ। 43 ਸਾਲ ਬਾਅਦ ਹੋਏ ਇਸ ਖੁਲਾਸੇ ਤੋਂ ਬਾਅਦ ਵੈਨਕੁਵਰ ਆਰਟ ਗੈਲਰੀ ਦੀਆਂ ਪੌੜੀਆਂ ’ਤੇ ਇਹਨਾਂ 215 ਬੱਚਿਆਂ ਦੀ ਯਾਦ ਵਿਚ 215 ਜੋੜੇ ਬੂਟ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਜ਼ਿਕਰਯੋਗ ਹੈ ਕਿ 1863 ਤੋਂ 1998 ਤੱਕ ਲਗਭਗ ਡੇਢ ਲੱਖ ਮੂਲ ਨਿਵਾਸੀ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਵੱਖ ਕਰਕੇ ਇੱਥੇ ਰੱਖਿਆ ਗਿਆ ਸੀ। ਇਸ ਦੌਰਾਨ ਬੱਚਿਆਂ ਦਾ ਸਰੀਰਕ ਸ਼ੋਸ਼ਣ ਹੋਣ ਦੇ ਮਾਮਲੇ ਵੀ ਸਾਹਮਣੇ ਆਏ। ਖ਼ਬਰਾਂ ਮੁਤਾਬਕ ਹੁਣ ਤੱਕ 4100 ਤੋਂ ਜ਼ਿਆਦਾ ਬੱਚਿਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੀ ਰਿਹਾਇਸ਼ੀ ਸਕੂਲਾਂ ਵਿਚ ਮੌਤ ਹੋਈ ਸੀ।

ਦਿਲ ਤੋੜਨ ਵਾਲਾ ਖੁਲਾਸਾ- ਜਸਟਿਸ ਟਰੂਡੋ

ਇਸ ਖੁਲਾਸੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ, ‘ਬੱਚਿਆਂ ਦੇ ਪਿੰਜਰ ਮਿਲਣ ਦੀ ਇਹ ਖ਼ਬਰ ਦਿਲ ਤੋੜਨ ਵਾਲੀ ਹੈ। ਸਾਡੇ ਦੇਸ਼ ਦੇ ਇਤਿਹਾਸ ਦਾ ਸਭ ਤੋਂ ਕਾਲਾ ਅਤੇ ਸ਼ਰਮਨਾਕ ਹਿੱਸਾ ਹੈ’।