Iran Israel War News: ਜਰਮਨੀ ਨੇ ਅਤਿਵਾਦ ਵਿਰੁਧ ਲੜਾਈ ’ਚ ਇਜ਼ਰਾਈਲ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
Iran Israel War News: ਇਜ਼ਰਾਈਲ ਦੀਆਂ ਕਾਰਵਾਈਆਂ ਦਾ 100 ਪ੍ਰਤੀਸ਼ਤ ਕੀਤਾ ਸਮਰਥਨ
Germany announces support for Israel in fight against terrorism: ਜਰਮਨੀ ਨੇ ਅਤਿਵਾਦ ਵਿਰੁਧ ਲੜਾਈ ’ਚ ਇਜ਼ਰਾਈਲ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਜ਼ਰਾਈਲ ਦੇ ਗ੍ਰਹਿ ਮੰਤਰੀ ਅਲੈਗਜ਼ੈਂਡਰ ਡੋਭਾਰਡਟ, ਜੋ ਇਜ਼ਰਾਈਲ ਦੇ ਦੌਰੇ ’ਤੇ ਹਨ, ਨੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਅਨ ਸਾ’ਆਰ ਨਾਲ ਐਤਵਾਰ ਨੂੰ ਬੈਟ ਯਾਮ ’ਚ ਈਰਾਨ ਦੁਆਰਾ ਕੀਤੇ ਗਏ ਮਿਜ਼ਾਈਲ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ।
ਯੇਰੂਸ਼ਲਮ ਪੋਸਟ ਦੀ ਰਿਪੋਰਟ ਅਨੁਸਾਰ ਇਸ ਦੌਰਾਨ ਉਨ੍ਹਾਂ ਨੇ ਇਜ਼ਰਾਈਲ ਦੁਆਰਾ ਇਰਾਨ ਵਿਰੁਧ ਆਪ੍ਰੇਸ਼ਨ ਰਾਈਜ਼ਿੰਗ ਲਾਇਨ ਦੀ ਸਮਾਪਤੀ ਤੋਂ ਬਾਅਦ ਪਹਿਲੀ ਅਧਿਕਾਰਤ ਕੂਟਨੀਤਕ ਫੇਰੀ ’ਤੇ ਸੱਦਾ ਦੇਣ ਲਈ ਸ਼੍ਰੀ ਸਾ’ਆਰ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਦੇਸ਼ ਨੂੰ ਅਤਿਵਾਦ ਵਿਰੁਧ ਲੜਾਈ ਵਿੱਚ ਸਮਰਥਨ ਦਿਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨਾਗਰਿਕ ਆਬਾਦੀ ਵਾਲੇ ਇਲਾਕਿਆਂ ’ਤੇ ਹਮਲੇ ਜਾਇਜ਼ ਨਹੀਂ ਹਨ। ਜੋ ਵੀ ਇਹ ਦੇਖਦਾ ਹੈ ਕਿ ਇਰਾਨੀਆਂ ਨੇ ਇਥੇ ਨਾਗਰਿਕਾਂ ਨਾਲ ਕੀ ਕੀਤਾ ਹੈ, ਉਸ ਨੂੰ ਡਰਨਾ ਚਾਹੀਦਾ ਹੈ ਕਿ ਉਹ ਪ੍ਰਮਾਣੂ ਬੰਬ ਨਾਲ ਕੀ ਕਰ ਸਕਦੇ ਹਨ।
ਅਸੀਂ ਹਾਲ ਹੀ ਦੇ ਸਮੇਂ ਵਿਚ ਇਜ਼ਰਾਈਲ ਦੀਆਂ ਕਾਰਵਾਈਆਂ ਦਾ 100 ਪ੍ਰਤੀਸ਼ਤ ਸਮਰਥਨ ਕਰਦੇ ਹਾਂ, ਜਿਸ ਵਿਚ ਪ੍ਰਮਾਣੂ ਸਥਾਨਾਂ ’ਤੇ ਹਮਲੇ ਵੀ ਸ਼ਾਮਲ ਹਨ। ਇਰਾਨੀ ਪ੍ਰਮਾਣੂ ਪ੍ਰੋਗਰਾਮ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ਪਰਮਾਣੂ ਖ਼ਤਰਾ ਸਿਰਫ਼ ਇਜ਼ਰਾਈਲ ਲਈ ਹੀ ਨਹੀਂ ਸਗੋਂ ਪੂਰੇ ਯੂਰਪ ਲਈ ਖ਼ਤਰਾ ਹੈ।
ਇਜ਼ਰਾਈਲ, ਜਰਮਨੀ ਅਤੇ ਅਮਰੀਕਾ ਪ੍ਰਮਾਣੂ ਈਰਾਨ ਨੂੰ ਸਵੀਕਾਰ ਨਹੀਂ ਕਰਨਗੇ।’’ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਜਰਮਨ ਗ੍ਰਹਿ ਮੰਤਰੀ ਦੀ ਫੇਰੀ ਨੂੰ ਏਕਤਾ ਦਾ ਸੰਕੇਤ ਦਸਿਆ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਈਰਾਨ ’ਤੇ ਦੁਬਾਰਾ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ। (ਏਜੰਸੀ)