ਸ਼ੀ ਜਿਨਪਿੰਗ ਦੀ ਅਗਵਾਈ ’ਚ ਹੋਰ ਹਮਲਾਵਰ ਹੋ ਗਿਐ ਚੀਨ : ਨਿੱਕੀ ਹੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਿਚ

Nikki Haley

ਵਾਸ਼ਿੰਗਟਨ, 29 ਜੁਲਾਈ : ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਿਚ ਚੀਨ ਦਾ ਰਵੱਈਆ ਹੋਰ ਹਮਲਾਵਰ ਅਤੇ ਪ੍ਰੇਸ਼ਾਨ ਕਰਨ ਵਾਲਾ ਹੋ ਗਿਆ ਹੈ। ਨਾਲ ਹੀ ਉਨਾਂ ਕਿਹਾ ਕਿ ਇਹ ਰਵੱਈਆ ਜ਼ਿਆਦਾ ਸਮੇਂ ਤਕ ਨਹÄ ਚੱਲ ਸਕਦਾ। 
ਭਾਰਤੀ ਮੂਲ ਦੀ ਅਮਰੀਕੀ ਨਿੱਕੀ ਹੈਲੀ ਨੇ ਇਕ ਇੰਟਰਵਿਊ ’ਚ ਕਿਹਾ ਕਿ ਸੰਯੁਕਤ ਰਾਸ਼ਟਰ ਵਿਚ ਉਨਾਂ ਦੇ ਕਾਰਜਕਾਲ ਦੌਰਾਨ ਚੀਨ ਸ਼ਾਂਤ ਅਤੇ ਕੂਟਨੀਤਕ ਸੀ।

ਚੀਨੀ ਇਹ ਯਕੀਨੀ ਬਣਾਉਂਦੇ ਸਨ ਕਿ ਕੁਝ ਨਿਸ਼ਚਿਤ ਖੇਤਰਾਂ ਵਿਚ ਉਨਾਂ ਨੂੰ ਥਾਂ ਮਿਲੇ ਅਤੇ ਉਹ ਅਪਣੇ ਕੰਮਾਂ ਨੂੰ ਗੁੱਪਚੁੱਪ ਢੰਗ ਨਾਲ ਅੰਜਾਮ ਦੇਣ ਦਾ ਯਤਨ ਕਰਦੇ ਸਨ। ਨਿੱਕੀ ਹੈਲੀ ਨੇ ਦੋਸ਼ ਲਾਇਆ ਜਦੋਂ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੁਦ ਨੂੰ ਇਕ ਤਰਾਂ ਦਾ ਰਾਜਾ ਐਲਾਨਿਆ, ਉਦੋਂ ਤੋਂ ਚੀਨ ਦੇ ਰੰਗ-ਢੰਗ ਬਦਲ ਗਏ। ਸੰਯੁਕਤ ਰਾਸ਼ਟਰ ਵਿਚ ਅਹੁਦੇ ਅਤੇ ਅਗਵਾਈ ਦੀ ਭੂਮਿਕਾਵਾਂ ਦੀ ਮੰਗ ਕਰਦੇ ਹੋਏ ਜਿਨਪਿੰਗ ਨੇ ਅਪਣਾ ਰੁਖ ਹਮਲਾਵਰ ਕਰ ਲਿਆ ਅਤੇ ਹੋਰਨਾਂ ਨੂੰ ਨÄਵਾ ਦਿਖਾਉਣਾ ਸ਼ੁਰੂ ਕਰ ਦਿਤਾ।

ਨਿੱਕੀ ਹੈਲੀ ਨੇ ਕਿਹਾ ਕਿ ‘ਬੈਲਟ ਐਂਡ ਰੋਡ’ ਪਹਿਲ ਨਾਲ ਚੀਨ ਨੇ ਅਸਲ ਵਿਚ ਬੁਨਿਆਦੀ ਢਾਂਚਾ ਯੋਜਨਾਵਾਂ ’ਤੇ ਛੋਟੇ ਮੁਲਕਾਂ ਨਾਲ ਸਾਂਝੇਦਾਰੀ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿਤੀ। ਉਨਾਂ ਕਿਹਾ ਕਿ ਦੂਜੇ ਦੇਸ਼ਾਂ ਨੂੰ ਚੀਨ ਦਾ ਰਵੱਈਆ ਪਸੰਦ ਨਹÄ ਆ ਰਿਹਾ। ਹੁਣ ਉਸ ਦਾ ਰਵੱਈਆ ਕਾਫ਼ੀ ਮਾੜਾ ਹੁੰਦਾ ਜਾ ਰਿਹਾ ਹੈ। ਪਰ ਇਹ ਸਭ ਜ਼ਿਆਦਾ ਲੰਮੇ ਸਮੇਂ ਤਕ ਨਹÄ ਚਲੇਗਾ। ਜਦੋਂ ਕੋਈ ਦੇਸ਼ ਅਪਣੇ ਨਾਗਰਿਕਾਂ ਨੂੰ ਆਜ਼ਾਦੀ ਨਹÄ ਦਿੰਦਾ, ਉੱਥੇ ਇਕ ਅਜਿਹਾ ਸਮਾਂ ਆਉਂਦਾ ਹੈ, ਜਦੋਂ ਲੋਕ ਬਗਾਵਤ ਕਰ ਦਿੰਦੇ ਹਨ। ਦੱਸ ਦੇਈਏ ਕਿ ਹੈਲੀ ਨੇ 2018 ’ਚ ਸੰਯੁਕਤ ਰਾਸ਼ਟਰ ’ਚ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।    (ਪੀਟੀਆਈ)