ਰੂਸ ਦਾ ਦਾਅਵਾ : 10 ਅਗੱਸਤ ਤਕ ਆਵੇਗੀ ਦੁਨੀਆਂ ਦੀ ਪਹਿਲੀ ਕੋਰੋਨਾ ਵੈਕਸੀਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਬਾਰੇ ਰੂਸ ਤੋਂ ਚੰਗੀ ਖ਼ਬਰ ਆਈ ਹੈ। ਰੂਸ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਅਗੱਸਤ ਦੇ ਦੂਜੇ ਹਫ਼ਤੇ ਤਕ ਕੋਰੋਨਾ

corona vaccine

ਕਲੰਬੋ, 29 ਜੁਲਾਈ : ਕੋਰੋਨਾ ਵਾਇਰਸ ਬਾਰੇ ਰੂਸ ਤੋਂ ਚੰਗੀ ਖ਼ਬਰ ਆਈ ਹੈ। ਰੂਸ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਅਗੱਸਤ ਦੇ ਦੂਜੇ ਹਫ਼ਤੇ ਤਕ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦੇ ਸਕਦੇ ਹਨ। ਸ਼ਾਇਦ ਅਗਲੇ ਦੋ ਹਫ਼ਤਿਆਂ ਵਿਚ ਰੂਸ ਕੋਰੋਨਾ ਵਾਇਰਸ ਦੀ ਵੈਕਸੀਨ ਬਾਜ਼ਾਰ ਵਿਚ ਆ ਜਾਵੇ। ਸੀਐਨਐਨ ਚੈਨਲ ਨੂੰ ਰੂਸੀ ਅਧਿਕਾਰੀਆ ਅਤੇ ਵਿਗਿਆਨੀਆਂ ਨੇ ਦਸਿਆ ਹੈ ਕਿ 10 ਅਗੱਸਤ ਜਾਂ ਉਸ ਤੋਂ ਪਹਿਲਾਂ ਵੀ ਵੈਕਸੀਨ ਨੂੰ ਮਨਜ਼ੂਰੀ ਦਿਤੀ ਜਾ ਸਕਦੀ ਹੈ। ਕੋਰੋਨਾ ਵਾਇਰਸ ਦੀ ਇਸ ਵੈਕਸੀਨ ਨੂੰ ਮਾਸਕੋ ਸਥਿਤ ਗਾਮਾਲਿਆ ਇੰਸਟੀਚਿਊਟ ਵਿਚ ਬਣਾਇਆ ਗਿਆ ਹੈ। 

ਗਾਮਾਲਿਆ ਇੰਸਟੀਚਿਊਟ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਇਸ ਵੈਕਸੀਨ ਨੂੰ ਆਮ ਜਨਤਾ ਦੇ ਵਰਤੋ ਲਈ 10 ਅਗਸਤ ਤਕ ਮਨਜ਼ੂਰੀ ਦਿਵਾ ਦੇਣਗੇ ਪਰ ਇਹ ਸਭ ਤੋਂ ਪਹਿਲਾ ਫ਼ਰੰਟ ਲਾਈਨ ਹੈਲਥ ਵਰਕਸ ਨੂੰ ਦਿਤੀ ਜਾਵੇਗੀ। ਰੂਸ ਦੇ ਅਧਿਕਾਰੀ ਕਿਰਿਲ ਮਿਤਰਿਵ ਨੇ ਕਿਹਾ ਕਿ ਇਹ ਇਤਿਹਾਸਿਕ ਮੌਕਾ ਹੈ ਜਿਵੇਂ ਅਸੀਂ ਆਕਾਸ਼ ਵਿਚ ਪਹਿਲਾ ਸੈਟੇਲਾਈਟ ਸਪੁਤਨਿਕ ਛਡਿਆ ਸੀ। ਅਮਰੀਕਾ ਦੇ ਲੋਕ ਸੁਣ ਕੇ ਹੈਰਾਨ ਰਹਿ ਗਏ ਸਨ ਸਪੁਤਨਿਕ ਬਾਰੇ ਵਿਚ, ਉਂਜ ਹੀ ਕੋਰੋਨਾ ਦੀ ਵੈਕਸੀਨ ਦੇ ਲਾਂਚ ਹੋਣ ਨਾਲ ਉਹ ਫਿਰ ਹੈਰਾਨ ਹੋਣ ਵਾਲੇ ਹਨ।

ਦੂਜੇ ਪਾਸੇ ਰੂਸ ਨੇ ਹੁਣ ਤਕ ਵੈਕਸੀਨ ਦੇ ਟਰਾਈਲ ਦਾ ਕੋਈ ਡੇਟਾ ਜਾਰੀ ਨਹੀਂ ਕੀਤਾ ਹੈ। ਇਸ ਬਾਰੇ ਸਮਾਜ ਵਿਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਸਕਦੇ ਹਨ। ਵਿਸ਼ਵ ਵਿਚ ਦਰਜਨਾਂ ਵੈਕਸੀਨ ਦਾ ਟਰਾਈਲ ਚੱਲ ਰਿਹਾ ਹੈ। ਕੁੱਝ ਦੇਸ਼ਾਂ ਵਿਚ ਵੈਕਸੀਨ ਦਾ ਟਰਾਈਲ ਤੀਸਰੇ ਪੜਾਅ ਵਿਚ ਹਨ। ਰੂਸੀ ਵੈਕਸੀਨ ਨੂੰ ਅਪਣਾ ਦੂਜਾ ਪੜਾਅ ਪੂਰਾ ਕਰਨਾ ਬਾਕੀ ਹੈ। ਵੈਕਸੀਨ ਦੇ ਡਿਵੈਲਪਰ ਨੇ 3 ਅਗੱਸਤ ਤਕ ਇਸ ਪੜਾਅ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ ਹੈ।

ਰੂਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਲਦੀ ਤਿਆਰ ਕਰ ਲਈ ਗਈ ਹੈ ਕਿਉਂਕਿ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਹੋਰ ਬਿਮਾਰੀਆਂ ਨਾਲ ਲੜਨ ਵਿਚ ਸਮਰਥਾਵਾਨ ਹੈ। ਰੂਸ ਦੇ ਰੱਖਿਆ ਮੰਤਰਾਲਾ ਦਾ ਕਹਿਣਾ ਹੈ ਕਿ ਰੂਸੀ ਸੈਨਿਕਾਂ ਨੇ ਹਿਊਮਨ ਟਰਾਈਲ ਭਾਵ ਇਨਸਾਨੀ ਪ੍ਰੀਖਿਆ ਵਿਚ ਵਲੰਟੀਅਰਸ ਦੇ ਰੂਪ ਵਿਚ ਕੰਮ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਅਤੇ ਰੂਸ ਵਿਚ ਵਧਦਾ ਕੋਰੋਨਾ ਸੰਕਟ ਦੇ ਕਾਰਨ ਦਵਾਈ ਨੂੰ ਮਨਜ਼ੂਰੀ ਦੇਣ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਹੁਣ ਤੱਕ 82 ਲੱਖ ਤੋਂ ਜ਼ਿਆਦਾ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। (ਏਜੰਸੀ)

ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸ 15 ਲੱਖ ਦੇ ਪਾਰ
ਨਵੀਂ ਦਿੱਲੀ, 29 ਜੁਲਾਈ : ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 48513 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਦੇਸ਼ ਵਿਚ ਕੁਲ ਪੀੜਤਾਂ ਦੀ ਗਿਣਤੀ 15 ਲੱਖ ਦੇ ਪਾਰ ਚਲੀ ਗਈ ਹੈ।  ਮਹਿਜ਼ ਦੋ ਦਿਨ ਪਹਿਲਾਂ ਹੀ ਇਹ ਅੰਕੜਾ 14 ਲੱਖ ਦੇ ਪਾਰ ਪਹੁੰਚਿਆ ਸੀ। ਇਸ ਬੀਮਾਰੀ ਤੋਂ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 988029 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੋਵਿਡ-19 ਦੇ ਮਾਮਲੇ ਵੱਧ ਕੇ 1531669 ਹੋ ਗਏ ਹਨ ਜਦਕਿ ਪਿਛਲੇ 24 ਘੰਟਿਆਂ ਵਿਚ 768 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 34193 ਹੋ ਗਈ ਹੈ। 

ਦੇਸ਼ ਵਿਚ 50447 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਕੋਵਿਡ-19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਵੱਧ ਕੇ 64.51 ਫ਼ੀ ਸਦੀ ਹੋ ਗਈ ਹੈ। ਪੀੜਤਾਂ ਦੀ ਕੁਲ ਗਿਣਤੀ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਲਗਾਤਾਰ ਸਤਵਾਂ ਦਿਨ ਹੈ ਜਦ ਕੋਵਿਡ-19 ਦੇ ਇਕ ਦਿਨ ਵਿਚ 45000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਆਈਸੀਐਮਆਰ ਮੁਤਾਬਕ 28 ਜੁਲਾਈ ਤਕ 17743740 ਨਮੂਨਿਆਂ ਦੀ ਜਾਂਚ ਕੀਤੀ ਗਈ

ਜਿਨ੍ਹਾਂ ਵਿਚੋਂ 408855 ਨਮੂਨਿਆਂ ਦੀ ਜਾਂਚ ਮੰਗਲਵਾਰ ਨੂੰ ਹੋਈ। 24 ਘੰਟਿਆਂ ਵਿਚ ਹੋਈਆਂ 768 ਮੌਤਾਂ ਵਿਚੋਂ 282 ਦੀ ਮਹਾਰਾਸ਼ਟਰ, 102 ਦੀ ਕਰਨਾਟਕ, 88 ਦੀ ਤਾਮਿਲਲਾਡੂ, 58 ਦੀ ਆਂਧਰਾ ਪ੍ਰਦੇਸ਼, 41 ਦੀ ਯੂਪੀ, 38 ਦੀ ਪਛਮੀ ਬੰਗਾਲ, 28 ਦੀ ਗੁਜਰਾਤ, 18 ਦੀ ਪੰਜਾਬ, 16 ਦੀ ਬਿਹਾਰ ਅਤੇ 13 ਦੀ ਮੌਤ ਰਾਜਸਥਾਨ ਵਿਚ ਹੋਈ। 

ਜੰਮੂ ਕਸ਼ਮੀਰ ਵਿਚ 12, ਮੱਧ ਪ੍ਰਦੇਸ਼ ਵਿਚ 10, ਹਰਿਆਣਾ ਵਿਚ ਨੌਂ, ਉੜੀਸਾ ਵਿਚ ਸੱਤ, ਕੇਰਲਾ, ਪੁਡੂਚੇਰੀ, ਤ੍ਰਿਪੁਰਾ ਅਤੇ ਉਤਰਾਖੰਡ ਵਿਚ ਚਾਰ-ਚਾਰ, ਆਸਾਮ, ਛੱਤੀਸਗੜ੍ਹ ਅਤੇ ਲਦਾਖ਼ ਵਿਚ ਦੋ-ਦੋ ਮਰੀਜ਼ਾਂ ਨੇ ਜਾਨ ਗਵਾਈ। ਕੁਲ 34193 ਮਰੀਜ਼ਾਂ ਦੀਆਂ ਮੌਤਾਂ ਵਿਚੋਂ ਸੱਭ ਤੋਂ ਵੱਧ 14165 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ, ਦਿੱਲੀ ਵਿਚ 3881, ਤਾਮਿਲਨਾਡੂ ਵਿਚ 3659, ਗੁਜਰਾਤ ਵਿਚ 2372, ਕਰਨਾਟਕ ਵਿਚ 2055, ਯੂਪੀ ਵਿਚ 1497, ਪਛਮੀ ਬੰਗਾਲ ਵਿਚ 1449, ਆਂਧਰਾ ਪ੍ਰਦੇਸ਼ ਵਿਚ 1148 ਅਤੇ ਮੱਧ ਪ੍ਰਦੇਸ਼ ਵਿਚ 830 ਲੋਕਾਂ ਦੀ ਮੌਤ ਹੋਈ ਹੈ। (ਏਜੰਸੀ)