ਕੋਵਿਡ-19 : ਅਮਰੀਕਾ ਦੀ ਕੰਪਨੀ ਦਾ ਟੀਕਾ ਬਾਂਦਰਾਂ 'ਤੇ ਹੋਇਆ ਸਫ਼ਲ
ਕੋਵਿਡ-19 ਦੀ ਰੋਕਥਾਮ ਲਈ ਅਮਰੀਕੀ ਜੈਵ ਤਕਨੀਕੀ ਕੰਪਨੀ (ਮਾਡਰਨਾ) ਵਲੋਂ ਵਿਕਸਿਤ ਟੀਕਾ ਬਾਂਦਰਾਂ ਵਿਚ ਕੋਰੋਨਾ ਵਾਇਰਸ
ਵਾਸ਼ਿੰਗਟਨ : ਕੋਵਿਡ-19 ਦੀ ਰੋਕਥਾਮ ਲਈ ਅਮਰੀਕੀ ਜੈਵ ਤਕਨੀਕੀ ਕੰਪਨੀ (ਮਾਡਰਨਾ) ਵਲੋਂ ਵਿਕਸਿਤ ਟੀਕਾ ਬਾਂਦਰਾਂ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਪ੍ਰਭਾਵੀ ਸਾਬਤ ਹੋਇਆ ਹੈ। ਐਮ.ਆਰ.ਐਨ.ਏ.-1273 ਨਾਂ ਦਾ ਇਹ ਟੀਕਾ ਮਾਡਰਨਾ ਅਤੇ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇੰਫੈਕਸ਼ਸ ਡਿਸੀਜ਼ ਦੇ ਮਾਹਰਾਂ ਨੇ ਮਿਲ ਕੇ ਤਿਆਰ ਕੀਤਾ ਹੈ।
ਬਾਂਦਰਾਂ 'ਤੇ ਕੀਤੇ ਗਏ ਇਸ ਟੀਕੇ ਦੇ ਪ੍ਰੀਖਣ ਦੇ ਨਤੀਜੇ 'ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ' ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਖੋਜ ਵਿਚ ਸ਼ਾਮਲ 8 ਬਾਂਦਰਾਂ ਨੂੰ 3 ਸਮੂਹਾਂ ਵਿਚ ਵੰਡ ਕੇ 10 ਜਾਂ 100 ਮਾਈਕ੍ਰੋਗਗਰਾਮ ਦੇ 2 ਟੀਕੇ ਦਿਤੇ ਗਏ। ਖੋਜ ਕਰਤਾਵਾਂ ਨੇ ਕਿਹਾ ਕਿ ਟੀਕਾ ਮਿਲਣ ਦੇ ਬਾਅਦ ਬਾਂਦਰਾਂ ਵਿਚ ਸਾਰਸ-ਕੋਵ-2 ਨੂੰ ਕੰਟਰੋਲ ਕਰਨ ਵਾਲੀ ਐਂਟੀਬਾਡੀ ਕਾਫ਼ੀ ਗਿਣਤੀ ਵਿਚ ਪੈਦਾ ਹੋ ਗਈ ਹੈ।
ਬ੍ਰਿਟੇਨ ਨੇ ਕੋਵਿਡ 19 ਦੇ ਪ੍ਰਯੋਗਿਕ ਟੀਕੇ ਦੀ 6 ਕਰੋੜ ਖ਼ੁਰਾਕ ਲਈ ਦੋ ਕੰਪਨੀਆਂ ਨਾਲ ਸਮਝੌਤਾ ਕੀਤਾ
ਲੰਡਨ : ਬ੍ਰਿਟਿਸ਼ ਸਰਕਾਰ ਨੇ ਕੋਵਿਡ 19 ਦੇ ਟੀਕੇ ਲਈ ਡਰੱਗ ਨਿਰਮਾਤਾ ਗੈਲਕਸੋ ਸਮਿਥ ਕਲਾਈਨ (ਜੀਐਸਕੇ) ਅਤੇ ਸਨੋਫੀ ਪਾਸਚਰ ਨਾਲ ਇਕ ਸਮਝੌਤੇ ਦਾ ਬੁਧਵਾਰ ਨੂੰ ਐਲਾਨ ਕੀਤਾ। ਇਸ ਦੇ ਤਹਿਤ ਲਗਭਗ 6 ਕਰੋੜ ਟੀਕਿਆਂ ਦਾ ਪ੍ਰਯੋਗਿਕ ਪ੍ਰੀਖਣ ਕੀਤਾ ਜਾਵੇਗਾ।
ਬ੍ਰਿਟਿਸ਼ ਡਰੱਗ ਨਿਰਮਾਤਾ ਜੀਐਸਕੇ ਅਤੇ ਫ੍ਰਾਂਸ ਦੀ ਸਨੋਫੀ ਨਾਲ ਕੀਤੇ ਗਏ ਸਮਝੌਤੇ ਤਹਿਤ ਬ੍ਰਿਟੇਨ ਨੂੰ ਸਨੋਫੀ ਫਲੂ ਟੀਕਾ ਬਣਾਉਣ ਲਈ ਇਸਤੇਮਾਲ ਵਿਚ ਲਿਆਏ ਜਾਣ ਵਾਲੇ ਮੌਜੂਦਾ ਡੀਐਨਏ ਆਧਾਰਿਤ ਤਕਨੀਕ 'ਤੇ 6 ਕਰੋੜ ਟੀਕਿਆਂ ਦੀ ਸਪਲਾਈ ਕੀਤੀ ਜਾਵੇਗੀ।
ਜਦੋਂ ਇਹ ਸੁਨਿਸ਼ਚਿਤ ਹੈ ਕਿ ਦੁਨੀਆਂ 'ਚ ਵਿਕਾਸ ਲਈ ਵੱਖ ਵੱਖ ਪੜਾਵਾਂ ਤਹਿਤ ਕੋਵਿਡ 19 ਦਾ ਕੀ ਕੋਈ ਟੀਕਾ ਆਖਿਰਕਾਰ ਕੰਮ ਕਰੇਗਾ, ਅਜਿਹੇ 'ਚ ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ ਕਿ ਇਹ ਸਮਝੌਤਾ ਦੇਸ਼ 'ਚ ਟੀਕੇ ਵਿਕਸਿਤ ਕਰਨ ਵਾਲੀ ਕੰਪਨੀਆਂ ਨੂੰ ਉਤਸ਼ਾਹਿਤ ਕਰੇਗਾ।
ਬ੍ਰਿਟਿਸ਼ ਵਪਾਰ ਮੰਤਰੀ ਆਲੋਕ ਸ਼ਰਮਾ ਨੇ ਕਿਹਾ, ''ਸਾਡੇ ਵਿਗਿਆਨੀ ਅਤੇ ਖੋਜਕਰਤਾ ਹੁਣ ਤਕ ਦੀ ਸਭ ਤੋਂ ਤੇਜ਼ੀ ਨਾਲ ਇਕ ਸੁਰਖਿਅਤ ਅਤੇ ਪ੍ਰਭਾਵਸ਼ਾਲੀ ਟੀਕਾ ਵਿਕਸਿਤ ਕਰਨ 'ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ, ''ਇਸ ਵਿਚਾਲੇ, ਇਹ ਮਹੱਤਵਪੂਰਣ ਹੈ ਕਿ ਟੀਕਾ ਵਿਕਸਿਤ ਕਰ ਰਹੀ ਜੀਐਸਕੇ ਅਤੇ ਸਨੋਫੀ ਵਰਗੀਆਂ ਕੰਪਨੀਆਂ ਦੇ ਨਾਲ ਸਮਝੌਤਾ ਕਰ ਲਿਆ ਹੈ, ਤਾਕਿ ਪ੍ਰਭਾਵਸ਼ਾਲੀ ਟੀਕੇ ਦੀ ਉਮੀਦ ਵੱਧ ਸਕੇ।''