Houthi Rebels : ਹੁਤੀ ਵਿਦਰੋਹੀਆਂ ਨੇ ਟੈਂਕਰ ’ਤੇ ਬੰਬ ਰੱਖਣ ਦਾ ਵੀਡੀਉ ਜਾਰੀ ਕੀਤਾ ,ਲਾਲ ਸਾਗਰ ’ਚ ਤੇਲ ਫੈਲਣ ਦਾ ਖਤਰਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੂਤੀ ਅਤਿਵਾਦੀਆਂ ਦੇ ਲੜਾਕੇ ਗ੍ਰੀਸ ਦੇ ਝੰਡੇ ਵਾਲੇ ਤੇਲ ਟੈਂਕਰ ’ਤੇ ਹਮਲਾ ਕਰਦੇ ਅਤੇ ਉਸ ’ਚ ਧਮਾਕਾਖੇਜ਼ ਸਮੱਗਰੀ ਰਖਦੇ ਨਜ਼ਰ ਆ ਰਹੇ ਹਨ

Houthis’ Chilling New Video Of Sounion

Houthi rebels blowing up tanker : ਯਮਨ ਦੇ ਹੂਤੀ ਅਤਿਵਾਦੀਆਂ ਨੇ ਵੀਰਵਾਰ ਨੂੰ ਇਕ ਵੀਡੀਉ ਫੁਟੇਜ ਜਾਰੀ ਕੀਤੀ, ਜਿਸ ’ਚ ਉਨ੍ਹਾਂ ਦੇ ਲੜਾਕੇ ਗ੍ਰੀਸ ਦੇ ਝੰਡੇ ਵਾਲੇ ਤੇਲ ਟੈਂਕਰ ’ਤੇ ਹਮਲਾ ਕਰਦੇ ਅਤੇ ਉਸ ’ਚ ਧਮਾਕਾਖੇਜ਼ ਸਮੱਗਰੀ ਰਖਦੇ ਨਜ਼ਰ ਆ ਰਹੇ ਹਨ। ਟੈਂਕਰ ’ਤੇ ਹੋਏ ਧਮਾਕਿਆਂ ਨੇ ਲਾਲ ਸਾਗਰ ’ਚ ਵੱਡੇ ਪੱਧਰ ’ਤੇ ਤੇਲ ਫੈਲਣ ਦਾ ਖਤਰਾ ਵਧਾ ਦਿਤਾ ਹੈ।

ਹੂਤੀ ਦੇ ਵਾਰ-ਵਾਰ ਹਮਲਿਆਂ ਤੋਂ ਬਾਅਦ ਚਾਲਕ ਦਲ ਨੇ ਜਹਾਜ਼ ਛੱਡ ਦਿਤਾ। ਵੀਡੀਉ ’ਚ ਈਰਾਨ ਸਮਰਥਿਤ ਹੂਤੀ ਵਿਦਰੋਹੀਆਂ ਨੂੰ ਅਪਣਾ ਮੰਤਵ ਗਾਉਂਦੇ ਹੋਏ ਵਿਖਾਇਆ ਗਿਆ ਹੈ: ‘‘ਅੱਲ੍ਹਾ ਸਭ ਤੋਂ ਮਹਾਨ ਹੈ, ਅਮਰੀਕਾ ਮੁਰਦਾਬਾਦ, ਇਜ਼ਰਾਈਲ ਮੁਰਦਾਬਾਦ, ਇਸਲਾਮ ਦੀ ਮਹਿਮਾ, ਯਹੂਦੀਆਂ ਨੂੰ ਸਰਾਪ।’’

ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹੁਰਾਤ ਹਮਲਿਆਂ ਨੇ ਇਜ਼ਰਾਈਲ-ਹਮਾਸ ਜੰਗ ਦੇ ਮੱਦੇਨਜ਼ਰ ਹਰ ਸਾਲ ਲਾਲ ਸਾਗਰ ਰਾਹੀਂ ਗਾਜ਼ਾ ਪੱਟੀ ਵਿਚ ਭੇਜੇ ਜਾਣ ਵਾਲੇ 100 ਅਰਬ ਡਾਲਰ ਦੇ ਸਾਮਾਨ ਦੀ ਸਪਲਾਈ ਵਿਚ ਵਿਘਨ ਪਾਇਆ ਹੈ। ਇਨ੍ਹਾਂ ਹਮਲਿਆਂ ਨਾਲ ਸੰਘਰਸ਼ ਗ੍ਰਸਤ ਸੂਡਾਨ ਅਤੇ ਯਮਨ ਨੂੰ ਸਹਾਇਤਾ ਸਪਲਾਈ ਵੀ ਪ੍ਰਭਾਵਤ ਹੋਈ ਹੈ।