New York News : ਟਰੰਪ ਦੀ ਹੁਣ ਕਵਾਡ ਸਿਖਰ ਸੰਮੇਲਨ ਲਈ ਭਾਰਤ ਆਉਣ ਦੀ ਕੋਈ ਯੋਜਨਾ ਨਹੀਂ : ਨਿਊਯਾਰਕ ਟਾਈਮਜ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

New York News : ਟਰੰਪ ਦੀ ਹੁਣ ਪਤਝੜ ਵਿਚ ਯਾਤਰਾ ਕਰਨ ਦੀ ਕੋਈ ਯੋਜਨਾ ਨਹੀਂ ਹੈ

ਟਰੰਪ ਦੀ ਹੁਣ ਕਵਾਡ ਸਿਖਰ ਸੰਮੇਲਨ ਲਈ ਭਾਰਤ ਆਉਣ ਦੀ ਕੋਈ ਯੋਜਨਾ ਨਹੀਂ: ਨਿਊਯਾਰਕ ਟਾਈਮਜ਼ 

New York News in Punjabi : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਸ ਸਾਲ ਦੇ ਅਖੀਰ ’ਚ ਹੋਣ ਵਾਲੇ ਕਵਾਡ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਭਾਰਤ ਆਉਣ ਦੀ ਕੋਈ ਯੋਜਨਾ ਨਹੀਂ ਹੈ। ਨਿਊਯਾਰਕ ਟਾਈਮਜ਼ ਨੇ ਟਰੰਪ ਦੇ ਪ੍ਰੋਗਰਾਮ ਤੋਂ ਜਾਣੂ ਲੋਕਾਂ ਦੇ ਹਵਾਲੇ ਨਾਲ ਕਿਹਾ ਕਿ ਮੋਦੀ ਨੂੰ ਇਹ ਦੱਸਣ ਤੋਂ ਬਾਅਦ ਕਿ ਉਹ ਇਸ ਸਾਲ ਦੇ ਅਖੀਰ ਵਿਚ ਕਵਾਡ ਸਿਖਰ ਸੰਮੇਲਨ ਲਈ ਭਾਰਤ ਆਉਣਗੇ, ਟਰੰਪ ਦੀ ਹੁਣ ਪਤਝੜ ਵਿਚ ਯਾਤਰਾ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਨਿਊਯਾਰਕ ਟਾਈਮਜ਼ ਦੇ ਦਾਅਵੇ ਉਤੇ ਅਮਰੀਕਾ ਜਾਂ ਭਾਰਤ ਵਲੋਂ ਕੋਈ ਅਧਿਕਾਰਤ ਟਿਪਣੀ ਨਹੀਂ ਕੀਤੀ ਗਈ ਹੈ। ਭਾਰਤ ਨਵੰਬਰ ਦੇ ਆਸ ਪਾਸ ਨਵੀਂ ਦਿੱਲੀ ਵਿਚ ਹੋਣ ਵਾਲੇ ਕਵਾਡ ਸਿਖਰ ਸੰਮੇਲਨ ਲਈ ਆਸਟਰੇਲੀਆ, ਜਾਪਾਨ ਅਤੇ ਅਮਰੀਕਾ ਦੇ ਨੇਤਾਵਾਂ ਦੀ ਮੇਜ਼ਬਾਨੀ ਕਰੇਗਾ। 

 (For more news apart from  Trump has no plans to visit India for Quad summit: New York Times News in Punjabi, stay tuned to Rozana Spokesman)