ਸੁਸ਼ਮਾ ਦੀ ਪਾਕਿ ਨੂੰ ਫਟਕਾਰ, ਕਾਤਲਾਂ ਦਾ ਗੁਣਗਾਨ ਕਰਨ ਵਾਲਿਆਂ ਨਾਲ ਗੱਲਬਾਤ ਅੱਗੇ ਵਧਣੀ ਮੁਸ਼ਕਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਵਿਖੇ ਨੇਤਾਵਾਂ ਨੂੰ ਕਿਹਾ ਹੈ ਕਿ ਪਾਕਿਸਤਾਨ ਦੀ ਅਤਿਵਾਦ ਦੇ ਪ੍ਰਤੀ ਰਾਜ ਦੀ ਨੀਤਿ ਦੇ ਤੌਰ ਤੇ ਵਚਨਬਧਤਾ ਵਿਚ ਕੋਈ ਫ਼ਰਕ ਨਹੀਂ

Sushma Swaraj addressing in UNO

ਨਵੀਂ ਦਿੱਲੀ : ਵਿਦੇਸ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਵਿਖੇ ਨੇਤਾਵਾਂ ਨੂੰ ਕਿਹਾ ਹੈ ਕਿ ਪਾਕਿਸਤਾਨ ਦੀ ਅਤਿਵਾਦ ਦੇ ਪ੍ਰਤੀ ਰਾਜ ਦੀ ਨੀਤਿ ਦੇ ਤੌਰ ਤੇ ਵਚਨਬਧਤਾ ਵਿਚ ਕੋਈ ਫ਼ਰਕ ਨਹੀਂ ਆਇਆ ਹੈ। ਸਵਰਾਜ ਨੇ ਸਵਾਲ ਕੀਤਾ ਕਿ ਭਾਰਤ ਅਜਿਹੇ ਦੇਸ਼ ਨਾਲ ਗੱਲਬਾਤ ਕਿਵੇਂ ਅੱਗੇ ਵਧਾ ਸਕਦਾ ਹੈ ਜੋ ਕਾਤਲਾਂ ਦਾ ਗੁਣਗਾਨ ਕਰਦਾ ਰਿਹਾ ਹੋਵੇ ਅਤੇ ਮੁਬੰਈ ਅਤਿਵਾਦ ਹਮਲੇ ਦੇ ਮੁਖ ਸਾਜਸ਼ਕਰਤਾ ਨੂੰ ਬੇਰੋਕਟੋਕ ਘੁਮੰਣ ਦੇ ਰਿਹਾ ਹੈ। ਸਵਰਾਜ ਨੇ ਪਾਕਿਸਤਾਨ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੇ ਨਾਲ ਗੱਲਬਾਤ ਦੇ ਲਈ ਉਪਰਾਲੇ ਕੀਤੇ ਪਰ ਇਸਨੂੰ ਰੋਕੇ ਜਾਣ ਦਾ ਕਾਰਨ ਪਾਕਿਸਤਾਨ ਦਾ ਵਤੀਰਾ ਹੈ।

ਉਨਾਂ ਸੰਯੁਕਤ ਰਾਸ਼ਟਰ ਮਹਾਂਸਭਾ ਦੇ 73ਵੇਂ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ 'ਤੇ ਗਲਬਾਤ ਦੀ ਪ੍ਰਕਿਰਿਆ ਨੂੰ ਰੋਕੇ ਜਾਣ ਦਾ ਦੋਸ਼ ਹੈ। ਪਰ ਇਹ ਪੂਰੀ ਤਰਾਂ ਝੂਠ ਹੈ। ਸਾਡਾ ਮੰਨਣਾ ਹੈ ਕਿ ਗੱਲਬਾਤ ਸਭ ਤੋਂ ਮੁਸ਼ਕਲ ਵਿਵਾਦਾਂ ਨੂੰ ਹਲ ਕਰਨ ਦਾ ਇਕਲੌਤਾ ਤਰਕਸੰਗਤ ਰਾਹ ਹੈ। ਪਾਕਿਸਤਾਨ ਦੇ ਨਾਲ ਗੱਲਬਾਤ ਨੂੰ ਕਈ ਵਾਰ ਸ਼ੁਰੂ ਕੀਤਾ ਗਿਆ, ਪਰ ਜੇਕਰ ਗੱਲਬਾਤ ਰੁਕੀ ਤਾਂ ਇਸਦਾ ਇਕੋ ਇਕ ਕਾਰਨ ਪਾਕਿਸਤਾਨ ਦਾ ਵਤੀਰਾ ਸੀ। ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨ ਦੇ ਨਵੇਂ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸੱਤਾ ਸੰਭਾਲਣ ਤੋਂ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੌਦੀ ਨੂੰ ਪੱਤਰ ਲਿਖਿਆ ਅਤੇ ਮਹਾਂਸਭਾ ਤੋਂ ਇਲਾਵਾ ਹੋਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਬੈਠਕ ਦਾ ਸੁਝਾਅ ਦਿਤਾ।

ਭਾਰਤ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਪਰ ਉਸਦੀ ਹਾਂ ਦੇ ਕੁਝ ਘੰਟਿਆਂ ਵਿਚ ਹੀ ਖ਼ਬਰਾਂ ਆਈਆਂ ਕਿ ਅਤਿਵਾਦੀਆਂ ਨੇ ਤਿੰਨ ਭਾਰਤੀ ਜਵਾਨਾਂ ਦੀ ਹੱਤਿਆ ਕਰ ਦਿਤੀ ਹੈ। ਕੀ ਇਸਤੋਂ ਗੱਲਬਾਤ ਦਾ ਕੋਈ ਸੰਕੇਤ ਮਿਲਦਾ ਹੈ? ਉਨਾਂ ਕਿਹਾ ਕਿ ਭਾਰਤ ਦੀਆਂ ਅਲਗ-ਅਲਗ ਸਰਕਾਰਾਂ ਨੇ ਸਾਲਾਂ ਤੋਂ ਪਾਕਿਸਤਾਨ ਦੇ ਨਾਲ ਸ਼ਾਂਤਮਈ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਪ੍ਰਧਾਨਮੰਤਰੀ ਮੌਦੀ ਨੇ ਸਾਰਕ ਦੇਸ਼ਾਂ ਦੇ ਪ੍ਰਮੁਖਾਂ ਨੂੰ ਆਪਣੇ ਸਹੁੰ ਚੁੱਕ ਸਮਾਗਮ ਵਿਤ ਸੱਦਾ ਦੇ ਕੇ ਪਹਿਲੇ ਹੀ ਦਿਨ ਗੱਲਬਾਤ ਦੇ ਉਪਰਾਲੇ ਸ਼ੁਰੂ ਕਰ ਦਿਤੇ ਸਨ। ਉਨਾਂ ਕਿਹਾ ਕਿ ਉਨਾਂ ਨੇ ਖ਼ੁਦ ਵੀ ਦਸੰਬਰ 2016 ਵਿਚ ਇਸਲਾਮਾਬਾਦ ਜਾ ਕੇ ਦੋ-ਪੱਖੀ ਗਲਬਾਤ ਦੀ ਪੇਸ਼ਕਤ ਕੀਤੀ ਸੀ।

ਪਰ ਜਲਦ ਹ ਪਾਕਿਸਤਾਨੀ ਅਤਿਵਾਦੀਆਂ ਨੇ ਦੋ ਜਨਵਰੀ ਨੂੰ ਪਠਾਨਕੋਟ ਵਿਚ ਸਾਡੇ ਹਵਾਈ ਹੱਡਿਆ ਤੇ ਹਮਲਾ ਕਰ ਦਿਤਾ। ਕਿਰਪਾ ਕਰਕੇ ਮੈਨੂੰ ਦਸਿਆ ਜਾਵੇ ਕਿ ਅਤਿਵਾਦੀ ਖੂਨ-ਖਰਾਬੇ ਵਿਚ ਅਸੀਂ ਗੱਲਬਾਤ ਕਿਵੇਂ ਕਰ ਸਕਦੇ ਹਾਂ? ਉਨਾਂ ਕਿਹਾ ਕਿ ਅਤਿਵਾਦ ਦਾ ਰਾਖਸ਼ ਸੰਸਾਰ ਦੇ ਪਿੱਛੇ ਲਗਿਆ ਹੋਇਆ ਹੈ। ਕਿਤੇ ਇਸਦੀ ਗਤੀ ਤੇਜ਼ ਹੈ ਤੇ ਕਿਤੇ ਘੱਟ। ਪਰ ਇਹ ਸਾਰੀਆਂ ਥਾਵਾਂ ਤੇ ਜੀਵਨ ਦੇ ਲਈ ਖ਼ਤਰਾ ਸਾਬਿਤ ਹੁੰਦਾ ਹੈ। ਉਨਾਂ ਕਿਹਾ ਕਿ ਸਾਡੇ ਮਾਮਲੇ ਵਿਚ ਅਤਿਵਾਦ ਦੂਰਦਰਾਜ ਦੇ ਇਲਾਕਿਆਂ ਵਿਚ ਪੈਦਾ ਨਹੀਂ ਹੁੰਦਾ ਸਗੋਂ ਸਾਡੇ ਪੱਛਮ ਵਿਚ ਸਰਹੱਦ ਦੇ ਪਾਰ ਹੁੰਦਾ ਹੈ।

ਸਾਡੇ ਗੁਆਂਢੀ ਦੀ ਵਿਸ਼ੇਸ਼ਤਾ ਕੇਵਲ ਅਤਿਵਾਦ ਦਾ ਆਧਾਰ ਬਣਾਉਣ ਤਕ ਹੀ ਸੀਮਤ ਨਹੀਂ ਹੈ, ਦੋ ਮੂੰਹੀ ਗਲਾਂ ਕਰਕੇ ਉਸਨੂੰ ਨਫਰਤ ਛੁਪਾਉਣ ਵਿਚ ਵੀ ਮਹਾਰਤ ਹਾਸਿਲ ਹੈ। ਨਿਊਆਰਕ ਵਿਚ ਹੋਏ ਸਤੰਬਰ 2011 ਦੇ ਅਤਿਵਾਦੀ ਹਮਲੇ ਵਿਚ ਕਾਤਲਾਂ ਨੂੰ ਆਪਣੀ ਕਰਨ ਦਾ ਫਲ ਮਿਲਿਆ ਪਰ ਮੁਬੰਈ ਅਤਿਵਾਦੀ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਇੱਦ ਹੁਣ ਤੱਕ ਪਾਕਿਸਤਾਨ ਦੀਆਂ ਸੜਕਾਂ ਤੇ ਖੁਲੇਆਮ ਘੁੰਮ ਕਰ ਰਿਹਾ ਹੈ। ਸੁਸ਼ਮਾ ਸਵਰਾਜ ਨੇ ਹਿੰਦੀ ਵਿਚ ਦਿਤੇ ਆਪਣੇ ਭਾਸ਼ਣ ਵਿਚ ਨੇਤਾਵਾਂ ਨੂੰ ਕਿਹਾ ਕਿ ਪਾਕਿਸਤਾਨ ਦੀ ਦੋ ਪੱਖੀ ਗੱਲਬਾਤ ਕਰਨ ਦਾ ਜੀਉਂਦਾ ਜਾਗਦਾ ਉਦਾਹਰਣ ਇਹ ਹੈ ਕਿ ਸਤੰਬਰ 2011 ਦੇ ਹਮਲੇ ਦੇ ਸਾਜਸ਼ਕਰਤਾ ਓਸਾਮਾ ਬਿਨ ਲਾਦੇਨ ਨੂੰ ਦੇਸ਼ ਵਿਚ ਸੁਰੱਖਿਅਤ ਓਹਲਾ ਦੇ ਕੇ ਰੱਖਿਆ ਗਿਆ,

ਅਤੇ ਸਭ ਤੋਂ ਵੱਧ ਲੋੜੀਂਦੇ ਅਤਿਵਾਦੀ ਨੂੰ ਅਮਰੀਕਾ ਦੇ ਵਿਸ਼ੇਸ਼ ਬਲਾਂ ਵੱਲੋਂ ਮਾਰੇ ਜਾਣ ਦੇ ਬਾਵਜੂਦ ਪਾਕਿਸਤਾਨ ਇਸ ਤਰਾਂ ਨਾਲ ਵਤੀਰਾ ਕਰ ਰਿਹਾ ਹੈ ਜਿਵੇਂ ਕੁਝ ਹੋਇਆ ਹੀ ਨਹੀਂ। ਉਨਾਂ ਕਿਹਾ ਕਿ ਪਾਕਿਸਤਾਨ ਦੀ ਅਤਿਵਾਦੀ ਦੇ ਪ੍ਰਤੀ ਰਾਜ ਦੀ ਨੀਤਿ ਦੇ ਤੌਰ ਤੇ ਵਚਨਬਧਤਾ ਬਿਲਕੁਲ ਵੀ ਘੱਟ ਨਹੀਂ ਹੋਈ ਤੇ ਨਾਂ ਹੀ ਉਸਦੇ ਪਾਖੰਡ ਤੇ ਉਸਦੇ ਭੋਰੇਸੇ ਵਿਚ ਕਮੀ ਆਈ ਹੈ। ਉਨਾਂ ਕਿਹਾ ਕਿ ਸੰਸਾਰ ਹੁਣ ਇਸਲਾਮਾਬਾਦ ਤੇ ਯਕੀਨ ਕਰਨ ਨੂੰ ਤਿਆਰ ਨਹੀਂ ਹੈ। ਉਨਾਂ ਇਸ ਸਬੰਧ ਵਿੱਚ ਵਿੱਤੀ ਕਾਰਵਾਈ ਕਾਰਜਬਲ ( ਐਫਏਟੀਐਫ) ਦਾ ਜ਼ਿਕਰ ਕੀਤਾ ਜਿਸਨੇ ਪਾਕਿਸਤਾਨ ਨੂੰ ਅਤਿਵਾਦ ਫੈਲਾਉਣ ਨੂੰ ਲੈ ਕੇ ਚਿਤਾਵਨੀ ਦਿਤੀ ਹੈ

ਪਾਕਿਸਤਾਨ ਵੱਲੋਂ ਵਾਰ-ਵਾਰ ਭਾਰਤ ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤੇ ਜਾਣ ਦਾ ਦੋਸ਼ ਲਗਾਏ ਜਾਣ 'ਤੇ ਸੁਸ਼ਮਾ ਨੇ ਕਿਹਾ ਕਿ ਅਤਿਵਾਦ ਤੋਂ ਵੱਧ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲਾ ਕੌਣ ਹੋ ਸਕਦਾ ਹੈ? ਉਨਾਂ ਕਿਹਾ ਕਿ ਪਾਕਿਸਤਾਨ ਕਾਤਲਾਂ ਦੀ ਪ੍ਰਸੰਸ਼ਾ ਕਰਦਾ ਹੈ ਤੇ ਉਸਨੂੰ ਨਿਰਦੋਸ਼ ਵਿਅਕਤੀ ਦਾ ਖੂਨ ਨਹੀਂ ਦਿਸਦਾ। ਸੁਸ਼ਮਾ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਇਹ ਆਦਤ ਹੋ ਗਈ ਹੈ ਕਿ ਉਹ ਆਪਣੇ ਦੋਸ਼ਾਂ ਨੂੰ ਢੱਕਣ ਲਈ ਭਾਰਤ ਦੇ ਖਿਲਾਫ ਧੋਖੇ ਦਾ ਦੋਸ਼ ਲਗਾਉਂਦਾ ਰਹਿੰਦਾ ਹੈ ।

ਉਨਾਂ ਜ਼ਿਕਰ ਕੀਤਾ ਕਿ ਸੰਯੂਕਤ ਰਾਸ਼ਟਰ ਨੇ ਪਿਛਲੇ ਸਾਲ ਪਾਕਿਸਤਾਨ ਦੀ ਇਸ ਧੋਖੇਬਾਜ਼ੀ ਨੂੰ ਵੇਖਿਆ ਸੀ ਜਦ ਉਸਦੇ ਨੁਮਾਇੰਦੇ ਨੂੰ ਜਵਾਬ ਦੇਣ ਦੇ  ਅਪਣੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਕੁਝ ਤਸਵੀਰਾਂ ਨੂੰ ਭਾਰਤ ਦੇ ਕਥਿਤ ਮਨੁੱਖੀ ਅਧਿਕਾਰ ਉਲੰਘਣ ਦੇ ਸਬੂਤ ਦੇ ਤੌਰ ਤੇ ਪ੍ਰਦਰਸ਼ਤ ਕੀਤਾ ਗਿਆ ਸੀ। ਉਨਾਂ ਕਿਹਾ ਕਿ ਪਰ ਉਹ ਤਸਵੀਰਾਂ ਦੂਸਰੇ ਦੇਸ਼ਾਂ ਦੀਆਂ ਸਨ ਅਤੇ ਪਾਕਿਸਤਾਨ ਨੂੰ ਇਲ ਲਈ ਵਿਸ਼ਵ ਪੱਧਰ ਤੇ ਸ਼ਰਮਸਾਰ ਹੋਣਾ ਪਿਆ ਸੀ।