ਵਟਸਐਪ 'ਤੇ ਟੈਕਸ ਲਗਾਉਣਾ ਪਿਆ ਭਾਰੀ, ਲੇਬਨਾਨ ਦੇ PM ਨੂੰ ਦੇਣਾ ਪਿਆ ਅਸਤੀਫ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਹਿਲੀ ਵਟਸਐਪ ਕਾਲ ਕਰਨ 'ਤੇ 20 ਫ਼ੀਸਦੀ ਟੈਕਸ ਲੈਣ ਦਾ ਕੀਤਾ ਸੀ ਐਲਾਨ

Lebanese prime minister resigns due to tax on WhatsApp

ਨਵੀਂ ਦਿੱਲੀ : ਲੇਬਨਾਨ ਵਿਚ ਵਟਸਐਪ 'ਤੇ ਟੈਕਸ ਲਗਾਉਣਾ ਸਰਕਾਰ ਨੂੰ ਕਾਫ਼ੀ ਮਹਿੰਗਾ ਪੈ ਗਿਆ ਹੈ। ਟੈਕਸ ਦੇ ਵਿਰੋਧ ਦੇ ਚੱਲਦਿਆਂ ਲੇਬਨਾਨੀ ਜਨਤਾ ਸੜਕਾਂ ਉੱਤੇ ਉਤਰ ਕੇ ਧਰਨੇ ਪ੍ਰਦਰਸ਼ਨ ਕਰਨ ਲੱਗੀ ਅਤੇ ਵਿਰੋਧ ਪ੍ਰਦਰਸ਼ਨ ਇੰਨਾ ਖਤਰਨਾਕ ਹੋ ਗਿਆ ਕਿ ਪ੍ਰਧਾਨ ਮੰਤਰੀ ਤੱਕ ਨੂੰ ਅਸਤੀਫ਼ਾ ਦੇਣਾ ਪੈ ਗਿਆ।

ਕੁੱਝ ਦਿਨ ਪਹਿਲਾਂ ਲੇਬਨਾਨ ਸਰਕਾਰ ਨੇ ਮੋਬਾਈਲ ਸੰਦੇਸ਼ ਐਪ 'ਤੇ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਇਸ ਐਲਾਨ ਦੇ ਨਾਲ ਹੀ ਲੇਬਨਾਨ ਦੇ ਲੋਕ ਸੜਕਾਂ 'ਤੇ ਉਤਰ ਗਏ ਜਿਸ ਦੇ ਚਲਦੇ ਹਿੰਸਾ ਦੇ ਹਲਾਤ ਪੈਦਾ ਹੋ ਗਏ ਸਨ। ਵਿਰੋਧ ਪ੍ਰਦਰਸ਼ਨ ਇੰਨਾ ਖਤਰਨਾਕ ਹੋ ਗਿਆ ਕਿ ਪੂਰੇ ਲੇਬਨਾਨ ਵਿਚ ਠਹਿਰਾਅ ਦੀ ਸਥਿਤੀ ਪੈਦਾ ਹੋ ਗਈ ਅਤੇ ਪੂਰਾ ਰਾਜਨੀਤਕ ਦਲ ਕਟਿਹਰੇ ਵਿਚ ਖੜਾ ਹੋ ਗਿਆ।

ਲੇਬਨਾਨ ਦੀ ਰਾਜਨੀਤੀ ਵਿਚ ਹਿੱਜਬੁਲਾ ਦਾ ਦਖਲ ਮੰਨਿਆ ਜਾਂਦਾ ਹੈ। ਧਰਨੇ ਪ੍ਰਦਰਸ਼ਨ ਦਾ ਅਸਰ ਸਕੂਲਾ,ਕਾਲਜਾਂ ਅਤੇ ਯੂਨੀਵਰਸੀਟੀਆਂ ਵਿਚ ਵੇਖਿਆ ਗਿਆ। ਦੇਸ਼ ਦੇ ਲਗਭਗ ਸਾਰੇ ਸਥਾਪਨਾ ਸਥਾਨ ਕਈ ਦਿਨ ਤੱਕ ਬੰਦ ਰਹੇ। ਅੰਤ ਵਿਚ ਸਰਕਾਰ ਨੇ ਆਪਣੀ ਯੋਜਨਾ ਬਦਲਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਖੁਦ ਟੀ.ਵੀ 'ਤੇ ਆ ਕੇ ਲੋਕਾਂ ਨੂੰ ਸ਼ਾਂਤ ਰਹਿਣ ਦਾ ਸੰਦੇਸ਼ ਦਿੰਦੇ ਦਿਖਾਈ ਦਿੱਤੇ ਅੰਤ ਵਿਚ ਉਨ੍ਹਾਂ ਨੂੰ ਆਪਣੀ ਕੁਰਸੀ ਖਾਲੀ ਕਰਨੀ ਪਈ।