ਅਮਰੀਕੀ ਫ਼ੌਜ ਦੇ ਇਸ ਕੁੱਤੇ ਕਾਰਨ ‘ਕੁੱਤੇ ਦੀ ਮੌਤ’ ਮਰਿਆ ਬਗ਼ਦਾਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੁੱਤੇ ਨੇ ਲੱਭਿਆ ਸੀ ਬਗ਼ਦਾਦੀ ਦਾ ਟਿਕਾਣਾ, ਟਰੰਪ ਨੇ ਟਵਿੱਟਰ ’ਤੇ ਸ਼ੇਅਰ ਕੀਤੀ ਕੁੱਤੇ ਦੀ ਤਸਵੀਰ

Abu Bakr al-Baghdadi

ਵਸ਼ਿੰਗਟਨ- ਬੀਤੇ ਦਿਨੀਂ ਆਈਐਸਆਈਐਸ ਦਾ ਮੁਖੀ ਅਬੂ ਬਕਰ ਅਲ ਬਗ਼ਦਾਦੀ ਸੀਰੀਆ ਵਿਚ ਕੁੱਤੇ ਦੀ ਮੌਤ ਮਾਰਿਆ ਗਿਆ ਪਰ ਕੀ ਤੁਸੀਂ ਜਾਣਦੇ ਹੋ ਕਿ ਬਗ਼ਦਾਦੀ ਨੂੰ ਕੁੱਤੇ ਦੀ ਮੌਤ ਮਾਰਨ ਪਿੱਛੇ ਵੀ ਇਕ ਕੁੱਤੇ ਦਾ ਅਹਿਮ ਰੋਲ ਹੈ? ਦਰਅਸਲ ਸੀਰੀਆ ਵਿਚ ਅਮਰੀਕੀ ਫ਼ੌਜ ਦੇ ਇਕ ਕੁੱਤੇ ਨੇ ਹੀ ਆਈਐਸ ਦੇ ਸਰਗਨਾ ਬਗਦਾਦੀ ਦਾ ਪਿੱਛਾ ਕਰਦੇ ਹੋਏ ਉਸ ਦੀ ਭਾਲ ਕੀਤੀ ਸੀ ਜਿਵੇਂ ਹੀ ਇਸ ਕੁੱਤੇ ਕਾਰਨ ਅਮਰੀਕੀ ਫ਼ੌਜ ਨੂੰ ਉਤਰੀ ਸੀਰੀਆ ਵਿਚ ਬਗ਼ਦਾਦੀ ਦੇ ਟਿਕਾਣੇ ਦਾ ਪਤਾ ਚੱਲਿਆ ਤਾਂ ਉਸ ਨੇ ਬਗ਼ਦਾਦੀ ਦੇ ਟਿਕਾਣੇ ਨੂੰ ਪੂਰੀ ਤਰ੍ਹਾਂ ਘੇਰ ਲਿਆ।

ਉਸ ਸਮੇਂ ਇਹ ਕੁੱਤਾ ਬਗ਼ਦਾਦੀ ਦੇ ਟਿਕਾਣੇ ’ਤੇ ਸਥਿਤ ਇਕ ਹਨ੍ਹੇਰੀ ਸੁਰੰਗ ਵਿਚ ਦਾਖ਼ਲ ਹੋ ਗਿਆ ਪਰ ਜਿਵੇਂ ਹੀ ਬਗ਼ਦਾਦੀ ਨੂੰ ਅਮਰੀਕੀ ਫ਼ੌਜ ਦੀ ਆਮਦ ਦਾ ਪਤਾ ਚੱਲਿਆ ਤਾਂ ਉਸ ਨੇ ਅਪਣੇ ਆਪ ਨੂੰ ਬੰਬ ਨਾਲ ਉਡਾ ਲਿਆ। ਇਸ ਦੌਰਾਨ ਜ਼ਮੀਨੀ ਸੁਰੰਗ ਵਿਚ ਦਾਖ਼ਲ ਹੋਇਆ ਅਮਰੀਕੀ ਫ਼ੌਜ ਦਾ ਇਹ ਕੁੱਤਾ ਵੀ ਜ਼ਖ਼ਮੀ ਹੋ ਗਿਆ ਸੀ। ਸੀਰੀਆ ਦੇ ਇਦਲੀਬ ਸੂਬੇ ਵਿਚ ਪੈਂਦੇ ਇਸ ਟਿਕਾਣੇ ’ਤੇ ਆਈਐਸ ਸਰਗਨਾ ਬਗ਼ਦਾਦੀ ਅਪਣੇ ਕਈ ਪਰਿਵਾਰਕ ਮੈਂਬਰਾਂ ਨਾਲ ਮੌਜੂਦ ਸੀ ਪਰ ਇਕ ਕੁੱਤਾ ਹੀ ਉਸ ਨੂੰ ਕੁੱਤੇ ਵਾਲੀ ਮੌਤ ਦੇਣ ਦਾ ਕਾਰਨ ਬਣਿਆ।

ਬਗ਼ਦਾਦੀ ਨੂੰ ਮਾਰਨ ਦੇ ਵਿਸ਼ੇਸ਼ ਅਪਰੇਸ਼ਨ ਵਿਚ ਸ਼ਾਮਲ ਇਸ ਕੁੱਤੇ ਨੂੰ ਜ਼ਖ਼ਮੀ ਹੋਣ ਮਗਰੋਂ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜੋ ਹੁਣ ਪੂਰੀ ਤਰ੍ਹਾਂ ਠੀਕ ਹੈ ਅਤੇ ਸੋਮਵਾਰ ਨੂੰ ਅਪਣੀ ਡਿਊਟੀ ’ਤੇ ਵਾਪਸ ਆ ਗਿਆ। ਇਹ ਜਾਣਕਾਰੀ ਅਮਰੀਕੀ ਜੁਆਇੰਟ ਚੀਫਸ ਆਫ਼ ਸਟਾਫ਼ ਦੇ ਚੇਅਰਮੈਨ ਵੱਲੋਂ ਦਿੱਤੀ ਗਈ। ਅਮਰੀਕਾ ਫ਼ੌਜ ਦੇ ਉਚ ਅਧਿਕਾਰੀਆਂ ਵੱਲੋਂ ਇਸ ਕੁੱਤੇ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਦੁਨੀਆ ਦੇ ਸਭ ਤੋਂ ਖ਼ਤਰਨਾਕ ਅਤਿਵਾਦੀ ਮੰਨੇ ਜਾਂਦੇ ਅਬੂ ਬਕਰ ਅਲ ਬਗ਼ਦਾਦੀ ’ਤੇ ਅਮਰੀਕਾ ਨੇ 25 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ।

 



 

 

ਅਮਰੀਕੀ ਫ਼ੌਜ ਦੇ ਕੁੱਤੇ ਵੱਲੋਂ ਇਹ ਬਹਾਦਰੀ ਦਿਖਾਏ ਜਾਣ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਵਿੱਟਰ ’ਤੇ ਅਮਰੀਕੀ ਫ਼ੌਜ ਦੇ ਵਿਸ਼ੇਸ਼ ਕੁੱਤੇ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ‘‘ਅਸੀਂ ਅਦਭੁਤ ਕੁੱਤੇ ਦੀ ਤਸਵੀਰ ਡੀਕਲਾਸੀਫਾਈਡ ਕੀਤੀ ਹੈ ਪਰ ਨਾਮ ਡੀਕਲਾਸੀਫਾਈਡ ਨਹੀਂ ਕੀਤਾ ਗਿਆ, ਜਿਸ ਨੇ ਆਈਐਸ ਦੇ ਨੇਤਾ ਅਬੂ ਬਕਰ ਅਲ ਬਗ਼ਦਾਦੀ ਨੂੰ ਫੜਨ ਅਤੇ ਮਾਰਨ ਵਿਚ ਇਕ ਤਰ੍ਹਾਂ ਦਾ ਮਹਾਨ ਕੰਮ ਕੀਤਾ!’’ ਦੱਸ ਦਈਏ ਕਿ ਅਮਰੀਕੀ ਫ਼ੌਜ ਵੱਲੋਂ ਕੁੱਝ ਵਿਸ਼ੇਸ਼ ਕਾਰਨਾਂ ਕਰਕੇ ਇਸ ਕੁੱਤੇ ਦਾ ਨਾਮ ਜਨਤਕ ਨਹੀਂ ਕੀਤਾ ਗਿਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।