ਸੋਮਾਲੀਆ ਦੀ ਰਾਜਧਾਨੀ 'ਚ ਹੋਏ ਦੋ ਬੰਬ ਧਮਾਕੇ, ਘੱਟੋ-ਘੱਟ 100 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਘੱਟੋ-ਘੱਟ ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ।

Two bomb explosions in the capital of Somalia, at least 100 people died

 

ਮੋਗਾਦਿਸ਼ੂ- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਮੁੱਖ ਸਰਕਾਰੀ ਦਫਤਰਾਂ ਨੇੜੇ ਸ਼ਨੀਵਾਰ ਨੂੰ ਦੋ ਕਾਰ ਬੰਬ ਧਮਾਕੇ ਹੋਏ, ਜਿਸ ਵਿਚ ਬੱਚਿਆਂ ਸਮੇਤ ਨਾਗਰਿਕ ਜ਼ਖ਼ਮੀ ਹੋ ਗਏ। ਹਸਪਤਾਲ ਦੇ ਇੱਕ ਸਟਾਫ ਨੇ ਘੱਟੋ-ਘੱਟ 100 ਲਾਸ਼ਾਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਗਿਣਤੀ ਵੱਧ ਸਕਦੀ ਹੈ। ਮੋਗਾਦਿਸ਼ੂ ਵਿੱਚ ਇਹ ਹਮਲਾ ਉਸ ਦਿਨ ਹੋਇਆ ਜਦੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀ ਹਿੰਸਕ ਕੱਟੜਵਾਦ, ਖਾਸ ਕਰ ਕੇ ਅਲ-ਕਾਇਦਾ ਨਾਲ ਜੁੜੇ ਅਲ-ਸ਼ਬਾਬ ਸਮੂਹ ਦਾ ਮੁਕਾਬਲਾ ਕਰਨ ਲਈ ਵਿਸਤ੍ਰਿਤ ਯਤਨਾਂ ਬਾਰੇ ਚਰਚਾ ਕਰਨ ਲਈ ਮੀਟਿੰਗ ਕਰ ਰਹੇ ਸਨ। 

ਰਾਸ਼ਟਰਪਤੀ ਹਸਨ ਸ਼ੇਖ ਮਹਿਮੂਦ ਨੇ ਹਮਲੇ ਲਈ ਅਲ-ਸ਼ਬਾਬ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਸ ਨੂੰ "ਬੇਰਹਿਮੀ ਅਤੇ ਕਾਇਰਤਾਪੂਰਨ" ਦੱਸਿਆ ਹੈ। ਮਦੀਨਾ ਹਸਪਤਾਲ ਦੇ ਇੱਕ ਵਲੰਟੀਅਰ ਹਸਨ ਉਸਮਾਨ ਨੇ ਕਿਹਾ ਕਿ ਹਸਪਤਾਲ ਵਿੱਚ ਲਿਆਂਦੇ ਗਏ ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ।
ਐਂਬੂਲੈਂਸ ਸੇਵਾ ਦੇ ਨਿਰਦੇਸ਼ਕ ਅਬਦੁਲਕਾਦਿਰ ਅਦਾਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਪਹਿਲੇ ਹਮਲੇ ਵਿੱਚ ਜ਼ਖਮੀ ਲੋਕਾਂ ਦੀ ਮਦਦ ਕਰ ਰਹੀ ਇੱਕ ਐਂਬੂਲੈਂਸ ਦੂਜੇ ਧਮਾਕੇ ਵਿੱਚ ਤਬਾਹ ਹੋ ਗਈ। ਇੱਕ ਚਸ਼ਮਦੀਦ ਗਵਾਹ ਅਬਦਿਰਜ਼ਾਕ ਹਸਨ ਨੇ ਕਿਹਾ ਕਿ ਜਦੋਂ ਦੂਜਾ ਧਮਾਕਾ ਹੋਇਆ ਤਾਂ ਮੈਂ 100 ਮੀਟਰ ਦੂਰ ਸੀ। ਮੈਂ ਜ਼ਮੀਨ 'ਤੇ ਪਈਆਂ ਲਾਸ਼ਾਂ ਨੂੰ ਗਿਣ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਪਹਿਲਾ ਧਮਾਕਾ ਸਿੱਖਿਆ ਮੰਤਰਾਲੇ ਦੀ ਚਾਰਦੀਵਾਰੀ ਦੇ ਬਾਹਰ ਹੋਇਆ, ਜਿੱਥੇ ਹਾਕਰ ਅਤੇ ਕਰੰਸੀ ਬਦਲਣ ਵਾਲੇ ਮੌਜੂਦ ਸਨ। ਮਿਲੀ ਜਾਣਕਾਰੀ ਅਨੁਸਾਰ ਦੂਜਾ ਧਮਾਕਾ ਦੁਪਹਿਰ ਨੂੰ ਇਕ ਵਿਅਸਤ ਰੈਸਟੋਰੈਂਟ ਦੇ ਸਾਹਮਣੇ ਹੋਇਆ।