Tipu Sultan Sword : ਟੀਪੂ ਸੁਲਤਾਨ ਦੀ ਤਲਵਾਰ ਦੀ ਲੰਡਨ 'ਚ ਹੋਈ ਨਿਲਾਮੀ, ਕੀਮਤ ਜਾਣ ਉੱਡ ਜਾਣਗੇ ਹੋਸ਼
Tipu Sultan Sword Auction in UK News in Punjabi: ਇਹ ਤਲਵਾਰ ਲੰਡਨ ਦੇ ਕ੍ਰਿਸਟੀਜ਼ ਨਿਲਾਮੀ ਘਰ ਵਿਚ ਵਿਕਰੀ ਲਈ ਰੱਖੀ ਗਈ ਸੀ
Tipu Sultan Sword Auction in UK London News in Punjabi : 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਗਹਿਣਿਆਂ ਨਾਲ ਜੜੀ ਹੋਈ ਅਤੇ ਪਰੀ ਵਾਲੀ ਤਲਵਾਰ ਲੰਡਨ ਵਿਚ ਨਿਲਾਮ ਕੀਤੀ ਗਈ ਸੀ। ਟੀਪੂ ਸੁਲਤਾਨ ਦੇ ਨਿੱਜੀ ਅਸਲਾਖਾਨੇ ਦੀ ਇਹ ਤਲਵਾਰ 100,800 ਬ੍ਰਿਟਿਸ਼ ਪੌਂਡ (ਲਗਭਗ 1.9 ਕਰੋੜ ਰੁਪਏ) ਵਿਚ ਵਿਕ ਗਈ ਸੀ।
ਇਹ ਵੀ ਪੜ੍ਹੋ: Anju To Return India: ਬੱਚਿਆਂ ਨੂੰ ਮਿਲਣ ਲਈ ਵਾਪਸ ਭਾਰਤ ਪਰਤੇਗੀ ਅੰਜੂ, ਪਾਕਿਸਤਾਨ ਸਰਕਾਰ ਤੋਂ ਮੰਗੀ NOC
ਇਹ ਤਲਵਾਰ ਲੰਡਨ ਦੇ ਕ੍ਰਿਸਟੀਜ਼ ਨਿਲਾਮੀ ਘਰ ਵਿਚ ਵਿਕਰੀ ਲਈ ਰੱਖੀ ਗਈ ਸੀ। ਆਰਟ ਆਫ਼ ਦਾ ਇਸਲਾਮਿਕ ਐਂਡ ਇੰਡੀਅਨ ਵਰਲਡ ਸੇਲ 'ਤੇ ਤਲਵਾਰ ਦੀ ਬੋਲੀ 1.5 ਮਿਲੀਅਨ ਤੋਂ 2 ਮਿਲੀਅਨ ਪੌਂਡ ਦੇ ਵਿਚਕਾਰ ਰੱਖੀ ਗਈ ਸੀ ਪਰ ਤਲਵਾਰ ਦੀ ਨਿਸ਼ਚਿਤ ਕੀਮਤ 'ਤੇ ਬੋਲੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ: Manish Sisodia: ਮਨੀਸ਼ ਸਿਸੋਦੀਆ ਨੂੰ ਝਟਕਾ, SC ਨੇ ਸ਼ਰਾਬ ਘੁਟਾਲਾ ਮਾਮਲੇ 'ਚ ਜ਼ਮਾਨਤ ਪਟੀਸ਼ਨ ਕੀਤੀ ਖਾਰਜ
ਹਾਲਾਂਕਿ, ਖਰੀਦਦਾਰ ਦਾ ਨਾਮ ਗੁਪਤ ਰੱਖਿਆ ਗਿਆ ਹੈ। ਤਲਵਾਰ ਦੀ ਨਿਲਾਮੀ ਤੋਂ ਇਕੱਠੇ ਹੋਏ ਪੈਸੇ ਦੀ ਵਰਤੋਂ ਦੱਖਣ-ਪੱਛਮੀ ਇੰਗਲੈਂਡ ਦੇ ਕਾਰਨਵਾਲ ਵਿਚ ਪੋਰਟ ਇਲੀਅਟ ਅਸਟੇਟ ਦੇ ਨਵੀਨੀਕਰਨ ਲਈ ਕੀਤੀ ਜਾਵੇਗੀ। ਇਕ ਬੁਲਾਰੇ ਨੇ ਦਸਿਆ ਕਿ ਇਹ ਤਲਵਾਰ ਟੀਪੂ ਸੁਲਤਾਨ ਦੀ ਸੀ ਅਤੇ 18ਵੀਂ ਸਦੀ ਦੇ ਅੰਤ ਵਿੱਚ ਭਾਰਤ ਵਿੱਚ ਬ੍ਰਿਟਿਸ਼ ਗਵਰਨਰ ਜਨਰਲ ਚਾਰਲਸ ਕੌਰਨਵਾਲਿਸ ਨੂੰ ਦਿਤੀ ਗਈ ਸੀ। ਇਸ ਤੋਂ ਬਾਅਦ ਇਹ ਪੋਰਟ ਇਲੀਅਟ ਅਸਟੇਟ ਵਿਚ ਚਲੀ ਗਈ।