Canada ਵਿਚ ਸ਼ਰਾਰਤੀ ਅਨਸਰਾਂ ਨੇ ਤੇਲ ਪਾ ਕੇ ਸਾੜੇ ਘਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੋ ਘਰ ਪੰਜਾਬੀ ਭਾਈਚਾਰੇ ਨਾਲ ਸਬੰਧਤ, ਕਰੋੜਾਂ ਦਾ ਹੋਇਆ ਨੁਕਸਾਨ

Miscreants Set Houses on Fire by Pouring Oil in Canada Latest News in Punjabi 

Miscreants Set Houses on Fire by Pouring Oil in Canada Latest News in Punjabi ਕੈਲਗਰੀ : ਕੈਲਗਰੀ ਦੇ ਨਾਲ ਲੱਗਦੇ ਇਲਾਕੇ ਕੋਨਰਿਚ ਵਿਚ ਰਾਤ ਸਮੇਂ ਸ਼ਰਾਰਤੀ ਅਨਸਰਾਂ ਵਲੋ ਇਕ ਘਰ ਨੂੰ ਤੇਲ ਪਾ ਕੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਨਰਿਚ ਵਿਚ ਰਾਤ ਸਮੇਂ ਸ਼ਰਾਰਤੀ ਅਨਸਰਾਂ ਵਲੋ ਇਕ ਘਰ ਨੂੰ ਤੇਲ ਪਾ ਕੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਅੱਗ ਦੀ ਲਪੇਟ ਵਿਚ ਉਸ ਦੇ ਨਾਲ ਲੱਗਦੇ ਦੋਨੋਂ ਪਾਸੇ ਦੇ ਘਰ ਵੀ ਸੜ ਕੇ ਸਵਾਹ ਹੋ ਗਏ, ਜਿਨ੍ਹਾਂ ਵਿਚ 2 ਘਰ ਪੰਜਾਬੀ ਮੂਲ ਦੇ ਭਾਈਚਾਰੇ ਦੇ ਅਤੇ ਇਕ ਘਰ ਪਾਕਿਸਤਾਨੀ ਮੂਲ ਦਾ ਦੱਸਿਆ ਜਾ ਰਿਹਾ ਹੈ। 

ਅੱਗ ਲੱਗਣ ਵਾਲੇ ਇਕ ਘਰ ਵਿਚ ਰਵਿੰਦਰ ਸਿੰਘ ਨੇ ਅੱਗ ਦੀਆਂ ਲਾਟਾਂ 'ਚੋਂ ਮਹਾਰਾਜ ਦਾ ਸਰੂਪ ਅਤੇ ਪੋਥੀਆਂ ਨੂੰ ਸੁਰੱਖਿਅਤ ਕੱਢਿਆ ਹੈ। ਉਨ੍ਹਾਂ ਨਾ ਪਰਵਾਰ ਦੀ ਤੇ ਨਾ ਹੀ ਹੋਰ ਸਮਾਨ ਦੀ ਪਰਵਾਹ ਕੀਤੀ। 

ਸੜ ਕੇ ਸਵਾਹ ਹੋਏ ਘਰਾਂ ਦੀ ਕੀਮਤ ਤਕਰੀਬਨ 3 ਤੋ 4 ਮਿਲੀਅਨ ਡਾਲਰ (ਕਰੋੜਾਂ ਰੁਪਏ) ਦੱਸੀ ਜਾ ਰਹੀ ਹੈ। ਪੁਲਿਸ ਇਸ ਘਟਨਾ ਬਾਰੇ ਛਾਣ-ਬੀਣ ਕਰ ਰਹੀ ਹੈ। 

(For more news apart from Miscreants Set Houses on Fire by Pouring Oil in Canada Latest News in Punjabi stay tuned to Rozana Spokesman.)