“ਅਮਰੀਕਾ ਤੇ ਚੀਨ ਵਿਚਾਲੇ ਹੋਇਆ ਵਪਾਰ ਸਮਝੌਤਾ, ਦਸਤਖ਼ਤ ਹੋਣੇ ਬਾਕੀ”
ਡੋਨਾਲਡ ਟਰੰਪ ਨੇ ਸਾਂਝੀ ਕੀਤੀ ਜਾਣਕਾਰੀ
Trade Agreement Between the US and China Latest News in Punjabi ਸਿਯੋਲ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ਨਾਲ ਵਪਾਰ ਸਮਝੌਤਾ ਅੰਤਮ ਰੂਪ ਲੈ ਲਿਆ ਗਿਆ ਹੈ। ਇਸ ’ਤੇ ਹੁਣ ਦਸਤਖ਼ਤ ਹੋਣੇ ਬਾਕੀ ਹਨ। ਟਰੰਪ ਨੇ ਦੱਖਣੀ ਕੋਰੀਆ ਤੋਂ ਅਮਰੀਕਾ ਜਾਂਦੇ ਹੋਏ ਇਕ ਜਹਾਜ਼ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ’ਤੇ 10 ਫ਼ੀ ਸਦੀ ਟੈਰਿਫ਼ ਘਟਾ ਦਿੱਤਾ ਗਿਆ ਹੈ। ਬਦਲੇ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਮਰੀਕਾ ਤੋਂ ਸੋਇਆਬੀਨ ਦੀ ਵੱਡੀ ਮਾਤਰਾ ਖ਼ਰੀਦਣ ਲਈ ਸਹਿਮਤ ਹੋ ਗਏ ਹਨ। ਟਰੰਪ ਨੇ ਕਿਹਾ ਮੈਂ ਫੈਂਟਾਨਿਲ ਕਾਰਨ ਚੀਨ ’ਤੇ 20 ਫ਼ੀ ਸਦੀ ਟੈਰਿਫ਼ ਲਗਾਇਆ ਸੀ, ਜੋ ਕਿ ਬਹੁਤ ਜ਼ਿਆਦਾ ਸੀ। ਪਰ ਮੈਂ ਹੁਣ ਇਸ ਨੂੰ 10 ਫ਼ੀ ਸਦੀ ਘਟਾ ਦਿੱਤਾ ਹੈ। ਇਹ ਤੁਰਤ ਲਾਗੂ ਹੋਵੇਗਾ।
ਦੋਵੇਂ ਆਗੂ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਬੁਸਾਨ ਵਿਚ ਕੁੱਝ ਸਮੇਂ ਲਈ ਮਿਲੇ। ਰੁਝੇਵਿਆਂ ਦੇ ਕਾਰਨ ਇਹ ਮੁਲਾਕਾਤ ਬੁਸਾਨ ਹਵਾਈ ਅੱਡੇ ’ਤੇ ਹੋਈ। ਟਰੰਪ ਅਤੇ ਜਿਨਪਿੰਗ ਛੇ ਸਾਲਾਂ ਬਾਅਦ ਮਿਲੇ। ਆਖ਼ਰੀ ਵਾਰ ਉਨ੍ਹਾਂ ਦੀ ਮੁਲਾਕਾਤ 2019 ਵਿਚ ਹੋਈ ਸੀ। ਵੀਰਵਾਰ ਦੀ ਮੀਟਿੰਗ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਚੀਨ ਨਾਲ ਵਪਾਰ ਸਮਝੌਤੇ ’ਤੇ ਅੱਜ ਦਸਤਖਤ ਕੀਤੇ ਜਾ ਸਕਦੇ ਹਨ।
ਮੀਟਿੰਗ ਦੌਰਾਨ ਟਰੰਪ ਅਤੇ ਸ਼ੀ ਜਿਨਪਿੰਗ ਨੇ ਇਕ ਦੂਜੇ ਦਾ ਹੱਥ ਮਿਲਾਉਂਦੇ ਹੋਏ ਸਵਾਗਤ ਕੀਤਾ। ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਦੀ ਮੀਟਿੰਗ ਬਹੁਤ ਸਫ਼ਲ ਹੋਵੇਗੀ। ਟਰੰਪ ਨੇ ਕਿਹਾ ਕਿ ਉਹ ਅਪ੍ਰੈਲ 2026 ਵਿਚ ਚੀਨ ਦਾ ਦੌਰਾ ਕਰਨਗੇ। ਉਸ ਤੋਂ ਬਾਅਦ ਸ਼ੀ ਜਿਨਪਿੰਗ ਵੀ ਅਮਰੀਕਾ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਕਿਤੇ ਵੀ ਹੋ ਸਕਦੀ ਹੈ, ਜਿਸ ਵਿਚ ਫਲੋਰੀਡਾ, ਪਾਮ ਬੀਚ ਜਾਂ ਵਾਸ਼ਿੰਗਟਨ ਡੀ.ਸੀ ਸ਼ਾਮਲ ਹਨ।
ਟਰੰਪ ਨੇ ਕਿਹਾ ਕਿ ਦੁਰਲੱਭ ਧਰਤੀ ਸਮੱਗਰੀਆਂ ਬਾਰੇ ਅਮਰੀਕਾ ਅਤੇ ਚੀਨ ਵਿਚਕਾਰ ਵਿਵਾਦ ਹੁਣ ਹੱਲ ਹੋ ਗਿਆ ਹੈ, ਹਾਲਾਂਕਿ ਉਨ੍ਹਾਂ ਨੇ ਸਮਝੌਤੇ ਬਾਰੇ ਕੋਈ ਵੇਰਵਾ ਨਹੀਂ ਦਿਤਾ।
(For more news apart from Trade Agreement Between the US and China Latest News in Punjabi stay tuned to Rozana Spokesman.)