ਦੱਖਣੀ ਏਸ਼ੀਆ 'ਚ ਸਭ ਤੋਂ ਵੱਧ ਐਚਆਈਵੀ ਪੀੜਤ ਭਾਰਤ 'ਚ : ਯੂਨੀਸੈਫ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਨੀਸੈਫ  ਦੀ ਰਿਪੋਰਟ ਮੁਤਾਬਕ ਭਾਰਤ ਵਿਚ 2017 ਵਿਚ 1 ਲੱਖ 20 ਹਜਾਰ ਬੱਚੇ ਅਤੇ ਕਿਸ਼ੋਰ ਐਚਆਈਵੀ ਸੰਕ੍ਰਮਣ ਨਾਲ ਪੀੜਤ ਸਨ।

HIV Positive

ਨਵੀਂ ਦਿੱਲੀ , ( ਭਾਸ਼ਾ ) : ਯੂਨੀਸੈਫ  ਦੀ ਰਿਪੋਰਟ ਮੁਤਾਬਕ ਭਾਰਤ ਵਿਚ 2017 ਵਿਚ 1 ਲੱਖ 20 ਹਜਾਰ ਬੱਚੇ ਅਤੇ ਕਿਸ਼ੋਰ ਐਚਆਈਵੀ ਸੰਕ੍ਰਮਣ ਨਾਲ ਪੀੜਤ ਸਨ। ਇਹ ਗਿਣਤੀ ਦੱਖਣੀ ਏਸ਼ੀਆ ਦੇ ਕਿਸੇ ਵੀ ਦੇਸ਼ ਵਿਚ ਐਚਆਈਵੀ ਪੀੜਤਾਂ ਦੀ ਗਿਣਤੀ ਵਿਚ ਸਭ ਤੋਂ ਵੱਧ ਹੈ। ਯੂਨਿਸੇਫ ਨੇ ਦੱਸਿਆ ਹੈ ਕਿ ਜੇਕਰ ਇਸ ਦੀ ਰੋਕਥਾਮ ਲਈ ਜਲਦ ਹੀ ਉਪਰਾਲੇ ਨਾ ਕੀਤੇ ਗਏ ਤਾਂ 2030 ਤੱਕ ਹਰ ਦਿਨ ਦੁਨੀਆ ਭਰ ਵਿਚ ਏਡਜ਼ ਕਾਰਨ 80 ਕਿਸ਼ੋਰਾਂ ਦੀ ਮੌਤ ਹੋ ਸਕਦੀ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆ ਵਿਚ ਬੱਚਿਆਂ, ਕਿਸ਼ੋਰਾਂ, ਗਰਭਵਤੀ ਔਰਤਾਂ ਅਤੇ

ਮਾਵਾਂ ਵਿਚ ਐਚਆਈਵੀ ਦੇ ਸੰਕ੍ਰਮਣ ਨੂੰ ਰੋਕਣ ਲਈ ਲੋੜੀਂਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਯੂਨਿਸੈਫ  ਦੀ ਰਿਪੋਰਟ ਮੁਤਾਬਕ " ਬੱਚਿਆਂ, ਐਚਆਈਵੀ ਅਤੇ ਏਡਜ਼ ਦਿ ਵਰਲਡ ਇਨ 2030" ਦੇ ਮੁਤਾਬਕ ਪਾਕਿਸਤਾਨ ਵਿਚ 5800, ਉਸ ਤੋਂ ਬਾਅਦ ਨੇਪਾਲ ਵਿਚ 1600 ਅਤੇ ਬੰਗਲਾਦੇਸ਼ ਵਿਚ 1000 ਤੋਂ ਘੱਟ ਲੋਕ ਐਚਆਈਵੀ ਦਾ ਸ਼ਿਕਾਰ ਹਨ। ਸਾਲ 2017 ਵਿਚ ਪੰਜ ਸਾਲ ਦੀ ਉਮਰ ਤੱਕ ਦੇ ਐਚਆਈਵੀ ਪੀੜਤ ਬੱਚਿਆਂ ਦੀ ਗਿਣਤੀ ਵਿਚ ਸਾਲ 2010 ਦੇ ਮੁਕਾਬਲੇ 43 ਫ਼ੀ ਸਦੀ ਦੀ ਕਮੀ ਆਈ ਹੈ। ਜਦਕਿ ਇਸ ਸਾਲ 0 ਤੋਂ 14 ਸਾਲ ਤੱਕ ਦੇ ਬੱਚੇ

ਜੀਵਨਰੱਖਿਅਕ ਐਂਟੀਰੈਟਰੋਵਾਇਰਲ ਥੈਰੇਪੀ ਲੈ ਰਹੇ ਪੀੜਤਾਂ ਦਾ ਹਿੱਸਾ 73 ਫ਼ੀ ਸਦੀ ਸੀ ਜੋ ਕਿ 2010  ਦੇ ਮੁਕਾਬਲੇ 50 ਫ਼ੀ ਸਦੀ ਵਧ ਹੈ। ਰੀਪੋਰਟ ਵਿਚ ਦੱਸਿਆ ਗਿਆ ਹੈ ਕਿ ਏਡਜ਼ ਨਾਲ ਸਬੰਧਤ ਮੌਤਾਂ ਅਤੇ ਨਵੇਂ ਸੰਕ੍ਰਮਣ ਦੇ ਮਾਮਲੇ ਘੱਟ ਰਹੇ ਹਨ, ਪਰ ਪੁਰਾਣੇ ਮਾਮਲਿਆ ਵਿਚ ਕਮੀ ਘੱਟ ਦੇਖੀ ਜਾ ਸਕਦੀ ਹੈ। ਯੂਨਿਸੇਫ ਮੁਖੀ ਹੇਨਰਿਤਾ ਫੋਰੇ ਨੇ ਕਿਹਾ ਕਿ ਰੀਪੋਰਟ ਤੋਂ ਸਪੱਸ਼ਟ ਹੁੰਦਾ ਹੈ ਕਿ

ਸਾਲ 2030 ਤੱਕ ਬੱਚਿਆਂ ਅਤੇ ਕਿਸ਼ੋਰਾਂ ਵਿਚ ਏਡਜ਼ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਲੋੜੀਂਦੇ ਨਹੀਂ ਹਨ। ਇਸ ਬੀਮਾਰੀ ਸਬੰਧੀ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਜਲਦ ਹੀ 15 ਸਾਲ ਪਹਿਲਾਂ ਸ਼ੁਰੂ ਹੋਏ ਐਚਆਈਵੀ ਏਡਜ਼ ਸਹਾਇਤਾ ਪ੍ਰੋਗਰਾਮ ਦਾ ਵਿਸਤਾਰ ਕਰਨ ਲਈ ਇਕ ਬਿੱਲ ਤੇ ਹਸਤਾਖ਼ਰ ਕਰਨਗੇ।