ਦਾਊਦ 'ਤੇ ਬੋਲੇ ਇਮਰਾਨ: ਸਾਡੇ ਕੋਲ ਵੀ ਹੈ ਭਾਰਤ 'ਚ ਵਾਂਟੇਡ ਲੋਕਾਂ ਦੀ ਸੂਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਇਹ ਮੰਨਿਆ ਕਿ ਹੋਰ ਦੇਸ਼ਾਂ 'ਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਪਣੇ ਦੇਸ਼ ਦੀ ...

Pakistan PM and Dawood Ibrahim

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਇਹ ਮੰਨਿਆ ਕਿ ਹੋਰ ਦੇਸ਼ਾਂ 'ਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਪਣੇ ਦੇਸ਼ ਦੀ ਸਰਹਦ ਦੀ ਵਰਤੋਂ ਦੀ ਇਜਾਜ਼ਤ ਦੇਣਾ ਪਾਕਿਸਤਾਨ ਦੇ ਹਿੱਤ 'ਚ ਨਹੀਂ ਹੈ ਅਤੇ ਕਿਹਾ ਕਿ ਦੋਨਾਂ ਗੁਆੰਢੀ ਦੇਸ਼ਾ 'ਚ ਸ਼ਾਂਤੀ ਲਿਆਉਣ ਲਈ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਹਨ।

ਉਥੇ ਹੀ ਇਮਰਾਨ ਖਾਨ ਨੇ ਇਸਲਾਮਾਬਾਦ 'ਚ ਭਾਰਤੀ ਪੱਤਰਕਾਰਾਂ ਦੇ ਇਕ ਸਮੂਹ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਇਹ ਪੁੱਛੇ ਜਾਣ 'ਤੇ ਕਿ, ਕੀ ਉਨ੍ਹਾਂ ਦੀ ਸਰਕਾਰ ਭਾਰਤ ਦੇ 'ਮੋਸਟ ਵਾਂਟੇਡ' ਅਤਿਵਾਦੀ ਦਾਊਦ ਇਬਰਾਹੀਮ ਦੇ ਖ਼ਿਲਾਫ਼ ਕਾਰਵਾਈ ਕਰੇਗੀ ਅਤੇ ਨਾਲ ਹੀ ਖਾਨ ਨੇ ਗੋਲਮੋਲ ਜਵਾਬ ਦਿੰਦੇ ਹੋਏ ਕਿਹਾ ਕਿ ਅਸੀ ਉਸ ਸਮੇਂ ਚ ਨਹੀਂ ਜੀ ਸਕਦੇ ਅਤੇ ਸਾਨੂੰ ਉਸ ਸਮੇਂ ਨੂੰ ਪਿੱਛੇ ਛੱਡਣਾ ਹੋਵੇਗਾ ਅਤੇ ਅੱਗੇ ਵੇਖਣਾ ਹੋਵੇਗਾ। ਇਮਰਾਨ ਨੇ ਕਿਹਾ ਕਿ ਸਾਡੇ ਕੋਲ ਵੀ ਭਾਰਤ 'ਚ ਵਾਂਟੇਡ ਲੋਕਾਂ ਦੀ ਸੂਚੀ ਹੈ।  

ਉਨ੍ਹਾਂ ਨੇ ਮੁੰਬਈ ਹਮਲੇ ਦੇ ਮੁਲਜ਼ਮਾਂ ਨੂੰ ਸਜਾ ਦੇਣ 'ਤੇ ਕਿਹਾ ਕਿ ਹਾਫਿਜ਼ ਸਈਦ 'ਤੇ ਸੰਯੁਕਤ ਰਾਸ਼ਟਰ ਨੇ ਰੋਕ ਲਗਾ ਰੱਖੀ ਹੈ। ਜਮਾਤ-ਉਦ- ਦਾਵਾ ਮੁੱਖ 'ਤੇ ਪਹਿਲਾਂ ਤੋਂ ਹੀ ਸ਼ਕੰਜਾ ਕੱਸਿਆ ਹੋਇਆ ਹੈ। ਜਮਾਤ-ਉਦ-ਦਾਵਾ ਨੂੰ ਜੂਨ, 2014 'ਚ ਅਮਰੀਕਾ ਨੇ ਇਕ ਵਿਦੇਸ਼ੀ ਅਤਿਵਾਦੀ ਸੰਗਠਨ ਐਲਾਨ ਕੀਤਾ ਸੀ। ਸਈਦ ਲਸ਼ਕਰ-ਏ-ਤਇਬਾ ਦਾ ਸਾਥੀ ਸੰਸਥਾਪਕ ਹੈ ਜੋ ਮੁੰਬਈ 'ਚ 26 ਨਵੰਬਰ 2008 ਨੂੰ ਹੋਏ ਹਮਲੇ ਲਈ ਜ਼ਿੰਮੇਦਾਰ ਹੈ।ਇਨ੍ਹਾਂ ਹਮਲਿਆਂ 'ਚ 166 ਲੋਕਾਂ ਦੀ ਮੌਤ ਹੋਈ ਸੀ। 

ਮੁੰਬਈ ਹਮਲਿਆਂ ਤੋਂ ਬਾਅਦ ਸਈਦ ਨੂੰ ਨਜ਼ਰਬੰਦ ਕੀਤਾ ਗਿਆ ਸੀ ਪਰ 2009  'ਚ ਅਦਾਲਤ ਨੇ ਉਸ ਨੂੰ ਰਿਹਾ ਕਰ ਦਿਤਾ ਸੀ। ਦੂਜੇ ਪਾਸੇ ਭਾਰਤ-ਪਾਕਿਸਤਾਨ ਵਲੋਂ 2008 ਦੇ ਮੁੰਬਈ ਹਮਲਿਆਂ ਦੇ ਸਾਜਿਸ਼ ਕਰਨ ਵਾਲੇ ਲੋਕਾਂ ਨੂੰ ਸਜਾ ਦੇਣ ਮੰਗ ਕਰਦਾ ਰਿਹਾ ਹੈ। ਇਮਰਾਨ ਖਾਨ ਨੇ ਪੱਤਰਕਾਰਾਂ ਨਾਲ ਗੱਲ-ਬਾਤ ਦੇ ਦੌਰਾਨ ਕਿਹਾ ਕਿ ਦੇਸ਼  ਤੋਂ ਬਾਹਰ ਅਤਿਵਾਦ ਫੈਲਾਉਣ ਲਈ ਪਾਕਿਸਤਾਨ ਦੀ ਜ਼ਮੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣਾ ਸਾਡੇ ਹਿੱਤ 'ਚ ਨਹੀਂ ਹੈ।

ਉਹ ਵੀਰਵਾਰ ਨੂੰ ਅਪਣੀ ਸਰਕਾਰ ਦੇ 100 ਦਿਨ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਸਨ।